post

Jasbeer Singh

(Chief Editor)

Punjab

ਭਾਰਤੀ ਫੌਜ ਕਰ ਰਹੀ ਹੈ ਹੜ੍ਹ ਪ੍ਰਭਾਵਿਤ ਫਾਜਿਲਕਾ ਖੇਤਰ ਵਿਚ ਬਚਾਅ ਕਾਰਜ

post-img

ਭਾਰਤੀ ਫੌਜ ਕਰ ਰਹੀ ਹੈ ਹੜ੍ਹ ਪ੍ਰਭਾਵਿਤ ਫਾਜਿਲਕਾ ਖੇਤਰ ਵਿਚ ਬਚਾਅ ਕਾਰਜ ਫਾਜਿ਼ਲਕਾ, 4 ਸਤੰਬਰ 2025 : ਪੰਜਾਬ ਦੇ ਜਿ਼ਲਾ ਫਾਜਿ਼ਲਕਾ ਦੇ ਪਿੰਡਾਂ ਵਿਚ ਪਾਣੀ ਦੇ ਪੱਧਰ ਦੇ ਵਧਣ ਦੇ ਚਲਦਿਆਂ ਹੁਣ ਲੋਕਾਂ ਨੂੰ ਬਚਾਉਣ ਦੇ ਚਲਦਿਆਂ ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਲਈ ਭਾਰਤੀ ਫੌਜ ਨੇ ਮੋਰਚਾ ਸੰਭਾਲ ਲਿਆ ਹੈ। ਹੜ੍ਹ ਪੀੜ੍ਹਤ ਖੇਤਰਾਂ ਵਿਚੋਂ ਬਚਾਇਆ ਜਾ ਚੁੱਕਿਆ ਹੈ 2200 ਤੋਂ ਵਧ ਲੋਕਾਂ ਨੂੰ ਫਾਜ਼ਿਲਕਾ ਜਿ਼ਲ੍ਹੇ ਵਿੱਚ ਹੜ੍ਹ ਦੀ ਸਥਿਤੀ ਦੇ ਲਗਾਤਾਰ ਗੰਭੀਰ ਬਣੇ ਰਹਿਣ ਦੇ ਚਲਦਿਆਂ ਲਗਾਤਾਰ ਵਧਦੇ ਜਾ ਰਹੇ ਪਾਣੀ ਦੇ ਪੱਧਰ ਕਾਰਨ ਭਾਰਤੀ ਫੌਜ ਦੀਆਂ ਟੁੱਕੜੀਆਂ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਸਰਗਰਮ ਹਨ, ਜਿਸਦੇ ਚਲਦਿਆਂ ਹੁਣ ਤੱਕ 2200 ਤੋਂ ਵੱਧ ਪੀੜਤ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾ ਚੁੱਕਾ ਹੈ। ਫੌਜੀ ਮੈਡੀਕਲ ਟੀਮਾਂ ਕਰ ਰਹੀਆਂ ਹਨ ਜ਼ਖ਼ਮੀਆਂ ਦਾ ਇਲਾਜ ਫੌਜ ਦੀਆਂ ਮੈਡੀਕਲ ਟੀਮਾਂ ਜ਼ਖ਼ਮੀਆਂ ਦਾ ਇਲਾਜ ਕਰ ਰਹੀਆਂ ਹਨ ਅਤੇ ਪੀਣ ਵਾਲਾ ਪਾਣੀ, ਖਾਣ-ਪੀਣ ਦੀ ਸਮੱਗਰੀ ਅਤੇ ਦਵਾਈਆਂ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚਾਈ ਜਾ ਰਹੀਆਂ ਹਨ। ਹੜ੍ਹ ਨਾਲ ਪ੍ਰਭਾਵਿਤ ਪਿੰਡਾਂ ਵਿੱਚ ਰਾਮ ਸਿੰਘ ਭੈਣੀ, ਤੇਜਾ ਰੂਹੇਲਾ, ਦੋਨਾ ਨਾਨਕਾ, ਗੱਟੀ ਨੰਬਰ 1, ਮਹਾਤਮ ਨਗਰ, ਗੁਲਾਬਾ ਭੈਣੀ, ਚੱਕ ਰੁਹੇਲਾ, ਰੇਤੇਵਾਲੀ ਭੈਣੀ ਅਤੇ ਝੰਗੜ ਭੈਣੀ ਸਮੇਤ ਕਈ ਛੋਟੇ ਪਿੰਡ ਸ਼ਾਮਲ ਹਨ। ਫਾਜ਼ਿਲਕਾ ਵਿੱਚ ਤੈਨਾਤ ਫੌਜ ਦੇ ਸੀਨੀਅਰ ਅਧਿਕਾਰੀਆਂ ਨੇ ਭਰੋਸਾ ਦਿਵਾਇਆ ਹੈ ਕਿ ਭਾਰਤੀ ਫੌਜ ਦੇਸ਼ ਦੇ ਨਾਗਰਿਕਾਂ ਦੇ ਕਲਿਆਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਵੱਧਦੇ ਪਾਣੀ ਅਤੇ ਗੰਭੀਰ ਹਾਲਾਤ ਦੇ ਬਾਵਜੂਦ ਜਵਾਨ ਜ਼ਮੀਨ ’ਤੇ ਡਟੇ ਹੋਏ ਹਨ ਅਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾ ਰਹੇ ਹਨ।

Related Post