
ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਕੀਤੀ ਘਰ ਉੱਪਰ ਅੰਨ੍ਹੇਵਾਹ ਫਾਇਰਿੰਗ, ਪਰਿਵਾਰ ਨੇ ਲੁਕ ਕੇ ਬਚਾਈ ਜਾਨ
- by Jasbeer Singh
- July 12, 2024

ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਕੀਤੀ ਘਰ ਉੱਪਰ ਅੰਨ੍ਹੇਵਾਹ ਫਾਇਰਿੰਗ, ਪਰਿਵਾਰ ਨੇ ਲੁਕ ਕੇ ਬਚਾਈ ਜਾਨ ਪਿੰਡ ਮਾੜੀਮੇਘਾ ’ਚ ਪੈਸਿਆਂ ਦੇ ਲੈਣ ਦੇਣ ਦੀ ਰੰਜਿਸ਼ ਤਹਿਤ ਇਕ ਘਰ ਉੱਪਰ ਕਥਿਤ ਤੌਰ ’ਤੇ ਅੰਨ੍ਹੇਵਾਹ ਫਾਈਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਕਿ ਪਰਿਵਾਰ ਨੇ ਕਮਰਿਆਂ ’ਚ ਲੁਕ ਕੇ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ। ਮੌਕੇ ’ਤੇ ਪੁੱਜੀ ਥਾਣਾ ਖਾਲੜਾ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੁਖਵਿੰਦਰ ਸਿੰਘ ਪੁੱਤਰ ਤੀਰਥ ਸਿੰਘ ਵਾਸੀ ਮਾੜੀਮੇਘਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਲੰਘੀ ਰਾਤ ਉਸਦਾ ਭਰਾ ਖਾਣਾ ਖਾ ਕੇ ਛੱਤ ’ਤੇ ਸੈਰ ਕਰ ਰਿਹਾ ਸੀ ਤੇ ਬਾਕੀ ਪਰਿਵਾਰ ਘਰ ਦੇ ਵਿਹੜੇ ਵਿਚ ਬੈਠਾ ਸੀ। ਕਰੀਬ ਸਾਢੇ 11 ਵਜੇ ਰੋਬਨਪ੍ਰੀਤ ਸਿੰਘ, ਨਿਸ਼ਾਨ ਸਿੰਘ ਪੁੱਤਰ ਮਹਿਲ ਸਿੰਘ ਅਤੇ ਸਿਮਰਨਜੀਤ ਪੁੱਤਰ ਸੁਖਦੇਵ ਸਿੰਘ ਅੱਧਾ ਦਰਜਨ ਦੇ ਕਰੀਬ ਅਣਪਛਾਤੇ ਲੋਕਾਂ ਸਮੇਤ ਆਏ ਤੇ ਉਨ੍ਹਾਂ ਦੇ ਘਰ ਉੱਪਰ ਫਾਇਰਿੰਗ ਸ਼ੁਰੂ ਕਰ ਦਿੱਤੀ। ਉਸਨੇ ਛੱਤ ’ਤੇ ਲੰਮੇ ਪੈ ਕੇ ਅਤੇ ਬਾਕੀ ਪਰਿਵਾਰ ਨੇ ਕਮਰਿਆਂ ਵਿਚ ਵੜ੍ਹ ਕੇ ਆਪਣੀ ਜਾਨ ਬਚਾਈ। ਹਮਲਾਵਰਾਂ ਨੇ ਉਸਦੇ ਮੇਨ ਗੇਟ, ਬੈਠਕ ਅਤੇ ਡਰਾਇੰਗਰੂਮ ਦੇ ਦਰਵਾਜਿਆਂ ਵਿਚ ਕਈ ਗੋਲੀਆਂ ਮਾਰੀਆਂ ਅਤੇ ਫਰਾਰ ਹੋ ਗਏ।