post

Jasbeer Singh

(Chief Editor)

ਪੰਜਾਬ ਰਾਜ ਸੂਚਨਾ ਕਮਿਸ਼ਨ ਵਿੱਚ ਇਸ ਮਹੀਨੇ ਨਿਯੁਕਤ ਕੀਤੇ ਜਾਣਗੇ ਸੂਚਣਾ ਕਮਿਸ਼ਨਰ, ਜਨਹਿੱਤ ਪਟੀਸ਼ਨ ਦਾ ਫੈਸਲਾ

post-img

ਪੰਜਾਬ ਰਾਜ ਸੂਚਨਾ ਕਮਿਸ਼ਨ ਵਿੱਚ ਇਸ ਮਹੀਨੇ ਨਿਯੁਕਤ ਕੀਤੇ ਜਾਣਗੇ ਸੂਚਣਾ ਕਮਿਸ਼ਨਰ, ਜਨਹਿੱਤ ਪਟੀਸ਼ਨ ਦਾ ਫੈਸਲਾ ਹਾਈ ਕੋਰਟ ਦੀ ਸਖਤੀ ਤੋਂ ਬਾਅਦ ਪੰਜਾਬ ਸਰਕਾਰ ਨੂੰ ਦੇਣਾ ਪਿਆ ਭਰਤੀ ਦਾ ਭਰੋਸਾ ਚੰਡੀਗੜ੍ਹ : ਹਾਈ ਕੋਰਟ ਵਿੱਚ ਜਨਹਿਤ ਪਟੀਸ਼ਨ ਦਾਇਰ ਕਰਕੇ ਇਨ੍ਹਾਂ ਅਸਾਮੀਆਂ ਨੂੰ ਭਰਨ ਦੀ ਮੰਗ ਕੀਤੀ ਸੀ ਅਤੇ ਕਿਹਾ ਸੀ ਕਿ ਕਮਿਸ਼ਨ ਵਿੱਚ ਦਸ ਪਲੱਸ ਇੱਕ ਮੈਂਬਰ ਨਿਯੁਕਤ ਕੀਤੇ ਜਾਂਦੇ ਹਨ, ਜਿਨ੍ਹਾਂ ਵਿੱਚੋਂ ਇੱਕ ਮੁੱਖ ਸੂਚਨਾ ਕਮਿਸ਼ਨਰ ਹੁੰਦਾ ਹੈ ਪਰ ਮੌਜੂਦਾ ਸਮੇਂ ਵਿੱਚ ਮੁੱਖ ਸੂਚਣਾ ਕਮਿਸ਼ਨਰ ਤੋਂ ਇਲਾਵਾ ਬਾਕੀ ਸਾਰੀਆਂ ਅਸਾਮੀਆਂ ਮੈਂਬਰਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਇਸ ਕਾਰਨ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਸਰਕਾਰ ਲਗਾਤਾਰ ਇਸ ਭਰਤੀ ਲਈ ਟਾਲਮਟੋਲ ਕਰ ਰਹੀ ਸੀ । ਪਿਛਲੀ ਸੁਣਵਾਈ ਦੌਰਾਨ ਕੋਰਟ ਵੱਲ਼ੋ ਸਖਤੀ ਦਿਖਾਉਣ ਤੇ ਸਰਕਾਰ ਨੂੰ ਹੁਣ ਕਮਿਸ਼ਨਰਾਂ ਦੀਆਂ ਅਸਾਮੀਆਂ ਭਰਨ ਦਾ ਭਰੋਸਾ ਦੇਣਾ ਪਿਆ ਹੈ। ਸਰਕਾਰ ਦੇ ਭਰੋਸੇ ਤੋਂ ਬਾਅਦ ਹਾਈ ਕੋਰਟ ਨੇ ਜਨਹਿੱਤ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਭਰੋਸਾ ਦਿੱਤਾ ਕਿ ਇਨ੍ਹਾਂ ਅਸਾਮੀਆਂ ਉਤੇ ਨਿਯੁਕਤੀਆਂ 30 ਅਗਸਤ ਤੱਕ ਕਰ ਦਿੱਤੀਆਂ ਜਾਣਗੀਆਂ ।

Related Post