post

Jasbeer Singh

(Chief Editor)

National

ਅੰਤਰਰਾਸ਼ਟਰੀ ਹਥਿਆਰਾਂ ਦੀ ਤਸਕਰੀ ਮਾਡਿਊਲ ਦਾ ਦਿੱਲੀ ਪੁਲਸ ਨੇ ਕੀਤਾ ਪਰਦਾਫਾਸ਼

post-img

ਅੰਤਰਰਾਸ਼ਟਰੀ ਹਥਿਆਰਾਂ ਦੀ ਤਸਕਰੀ ਮਾਡਿਊਲ ਦਾ ਦਿੱਲੀ ਪੁਲਸ ਨੇ ਕੀਤਾ ਪਰਦਾਫਾਸ਼ ਨਵੀਂ ਦਿੱਲੀ, 25 ਮਾਰਚ 2026 : ਦਿੱਲੀ ਪੁਲਸ ਦੀ ਅਪਰਾਧਾ ਸ਼ਾਖਾ ਵਲੋਂ ਅੰਤਰਰਾਸ਼ਟਰੀ ਹਥਿਆਰਾਂ ਦੀ ਤਸਕਰੀ ਵਾਲੇ ਮਾਡਿਊਲ ਦਾ ਪਰਫਾਸ਼ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕਿੰਨੇ ਤਸਕਰਾਂ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ ਮਿਲੀ ਜਾਣਕਾਰੀ ਅਨੁਸਾਰ ਦਿੱਲੀ ਪੁਲਸ ਦੀ ਅਪਰਾਧ ਸ਼ਾਖਾ ਨੇ ਜੋ ਇਕ ਅੰਤਰਰਾਸ਼ਟਰੀ ਹਥਿਆਰਾਂ ਦੀ ਤਸਕਰੀ ਵਾਲੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ ਦੇ ਚਲਦਿਆਂ 10 ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਉਕਤ ਮਾਡਿਊਲ ਦੇ ਸਬੰਧ ਪਾਕਿਸਤਾਨ, ਨੇਪਾਲ ਅਤੇ ਬੰਗਲਾਦੇਸ਼ ਨਾਲ ਜੁੜੇ ਹੋਏ ਹਨ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਕੋਲੋਂ 21 ਉੱਚ-ਪੱਧਰੀ ਵਿਦੇਸ਼ੀ ਹਥਿਆਰ ਜ਼ਬਤ ਕੀਤੇ ਹਨ, ਜਿਨ੍ਹਾਂ ਵਿੱਚ ਚੈੱਕ ਗਣਰਾਜ ਦੀਆਂ ਬਣੀਆਂ ਸਬ-ਮਸ਼ੀਨ ਗਨ, ਇਤਾਲਵੀ ਬੇਰੇਟਾ ਅਤੇ ਜਰਮਨ ਵਾਲਥਰ ਸ਼ਾਮਲ ਹਨ ਅਤੇ 200 ਗੋਲਾ ਬਾਰੂਦ ਵੀ ਸ਼ਾਮਲ ਹੈ । ਕੀ ਦੱਸਿਆ ਦਿੱਲੀ ਪੁਲਸ ਨੇ ਪੁਲਸ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਸਬ-ਮਸ਼ੀਨ ਗਨ (ਚੈੱਕ ਗਣਰਾਜ ਦੀ ਬਣੀ), ਪੀ. ਐਕਸ-5.7 ਪਿਸਤੌਲ-ਇਹ ਵਿਸ਼ੇਸ਼ ਪਿਸਤੌਲ ਸਿਰਫ਼ ਦੁਨੀਆ ਦੇ ਵਿਸ਼ੇਸ਼ ਬਲਾਂ ਦੁਆਰਾ ਵਰਤਿਆ ਜਾਂਦਾ ਹੈ, ਸਟੋਗਰ (ਤੁਰਕੀ ਦੀ ਬਣੀ), ਪੀਐਕਸ-3 (ਚੀਨ ਦੀ ਬਣੀ), ਸ਼ੈਡੋ ਸੀਜ਼ੈਡ (ਚੈੱਕ ਗਣਰਾਜ ਦੀ ਬਣੀ), ਬੇਰੇਟਾ (ਇਟਲੀ ਦੀ ਬਣੀ), ਟੌਰਸ (ਬ੍ਰਾਜ਼ੀਲ ਦੀ ਬਣੀ), ਵਾਲਥਰ (ਜਰਮਨੀ ਦੀ ਬਣੀ) - ਇਹ ਸਾਰੇ ਉੱਚ-ਅੰਤ ਦੇ ਅਰਧ-ਆਟੋਮੈਟਿਕ ਪਿਸਤੌਲ ਅਤੇ ਸਬ-ਮਸ਼ੀਨ ਗਨ ਬਰਾਮਦ ਕੀਤੇ ਗਏ ਹਨ, ਜੋ ਗੈਰ-ਕਾਨੂੰਨੀ ਢੰਗ ਨਾਲ ਭਾਰਤ ਵਿੱਚ ਲਿਆਂਦੀਆਂ ਗਈਆਂ ਸਨ । ਕਿਸ ਨੂੰ ਸਪਲਾਈ ਕੀਤੇ ਜਾਣੇੇ ਸੀ ਇਹ ਹਥਿਆਰ ਮਿਲੀ ਜਾਣਕਾਰੀ ਅਨੁਸਾਰ, ਇਹ ਹਥਿਆਰ ਪਾਕਿਸਤਾਨ ਤੋਂ ਭਾਰਤ-ਨੇਪਾਲ ਸਰਹੱਦ ਰਾਹੀਂ ਦੇਸ਼ ਵਿੱਚ ਤਸਕਰੀ ਕੀਤੇ ਗਏ ਸਨ। ਇਹ ਹਥਿਆਰ ਦਿੱਲੀ-ਐਨ. ਸੀ. ਆਰ. ਅਤੇ ਹੋਰ ਰਾਜਾਂ ਵਿੱਚ ਬਦਨਾਮ ਅਪਰਾਧਿਕ ਗਿਰੋਹਾਂ ਨੂੰ ਸਪਲਾਈ ਕੀਤੇ ਜਾਣ ਦਾ ਇਰਾਦਾ ਸੀ। ਬਰਾਮਦ ਕੀਤੇ ਗਏ ਹਥਿਆਰਾਂ ਵਿੱਚ ਇੱਕ ਪੀਐਕਸ-5.7 ਪਿਸਤੌਲ ਸ਼ਾਮਲ ਹੈ, ਜੋ ਆਮ ਤੌਰ `ਤੇ ਸਿਰਫ ਵਿਸ਼ੇਸ਼ ਬਲਾਂ ਦੁਆਰਾ ਵਰਤਿਆ ਜਾਂਦਾ ਹੈ। ਪੁੱਛਗਿੱਛ ਦੌਰਾਨ ਕੀ ਆਇਆ ਸਾਹਮਣੇ ਦਿੱਲੀ ਪੁਲਸ ਦੀ ਅਪਰਾਧ ਸ਼ਾਖਾ ਵਲੋਂ ਕੀਤੀ ਗਈ ਪੁੱਛਗਿੱਛ ਤੋਂ ਪਤਾ ਲੱਗਿਆ ਹੈ ਕਿ ਇਹ ਮਾਡਿਊਲ ਦਿੱਲੀ ਦੇ ਵਾਲ ਸਿਟੀ ਖੇਤਰ ਤੋਂ ਕੰਮ ਕਰ ਰਿਹਾ ਸੀ । ਇਹ ਹਥਿਆਰ ਪਾਕਿਸਤਾਨ ਤੋਂ ਆਏ ਸਨ ਅਤੇ ਨੇਪਾਲ ਸਰਹੱਦ ਰਾਹੀਂ ਭਾਰਤ ਵਿੱਚ ਦਾਖਲ ਹੋਏ ਸਨ । ਉੱਥੋਂ ਇਹ ਘਾਤਕ ਹਥਿਆਰ ਦਿੱਲੀ-ਐਨ. ਸੀ. ਆਰ. ਵਿੱਚ ਅਪਰਾਧਿਕ ਗਿਰੋਹਾਂ ਨੂੰ ਪਹੁੰਚਾਏ ਗਏ ਸਨ । ਪੁਲਸ ਹੁਣ ਜਾਂਚ ਕਰ ਰਹੀ ਹੈ ਕਿ ਕੀ ਇਹ ਹਥਿਆਰ ਕਿਸੇ ਵੱਡੇ ਅਪਰਾਧ ਜਾਂ ਅੱਤਵਾਦੀ ਗਤੀਵਿਧੀ ਵਿੱਚ ਵਰਤੇ ਜਾਣ ਦੇ ਇਰਾਦੇ ਨਾਲ ਸਨ।

Related Post

Instagram