
ਖ਼ਾਲਸਾ ਕਾਲਜ ਪਟਿਆਲਾ ਵਿਖੇ ਮਨਾਇਆ ਗਿਆ ਅੰਤਰਰਾਸ਼ਟਰੀ ਬਾਲੜੀ ਦਿਵਸ
- by Jasbeer Singh
- October 11, 2024

ਖ਼ਾਲਸਾ ਕਾਲਜ ਪਟਿਆਲਾ ਵਿਖੇ ਮਨਾਇਆ ਗਿਆ ਅੰਤਰਰਾਸ਼ਟਰੀ ਬਾਲੜੀ ਦਿਵਸ ਪਟਿਆਲਾ : ਖ਼ਾਲਸਾ ਕਾਲਜ ਪਟਿਆਲਾ ਦੀ ਵਿਦਿਆਰਥੀ ਭਲਾਈ ਕਮੇਟੀ (ਲੜਕੀਆਂ) ਅਤੇ ਨੰਨ੍ਹੀ ਛਾਂ ਸੈਲ ਵੱਲੋਂ ਅੱਜ ਅੰਤਰਰਾਸ਼ਟਰੀ ਬਾਲੜੀ ਦਿਵਸ ਮਨਾਇਆ ਗਿਆ। ਜਿਸ ਵਿੱਚ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ÷ਲੜਕੀਆਂ ਦਾ ਭਵਿੱਖ ਪ੍ਰਤੀ ਦਿ੍ਰਸ਼ਟੀਕੋਣ÷ ਅਤੇ ÷ਟਿਕਾਊ ਵਿਕਾਸ ਲਈ ਲੜਕੀਆਂ ਦੀ ਆਵਾਜ਼ ਨੂੰ ਬੁਲੰਦ ਕਰਨਾ ÷ ਵਿਸ਼ੇ ’ਤੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਸਲੋਗਨ ਲਿਖਣ ਮੁਕਾਬਲੇ ਕਰਵਾਏ ਗਏ । ਕਾਲਜ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਕਾਲਜ ਦਾ ਇਹ ਦਿਵਸ,ਮਨਾਉਣ ਦਾ ਮੁੱਖ ਮਕਸਦ ਸਮਾਜ ਵਿਚ ਲੜਕੀਆਂ ਦੇ ਹੌਂਸਲੇ, ਕਾਰਵਾਈਆਂ ਅਤੇ ਲੀਡਰਸ਼ਿਪ ਦੇ ਗੁਣਾਂ ਨੂੰ ਬੁਲੰਦ ਕਰਨਾ ਅਤੇ ਉਨ੍ਹਾਂ ਅੰਦਰ, ਉਨ੍ਹਾਂ ਨਾਲ ਹੁੰਦੇ ਲਿੰਗ ਆਧਾਰਤ ਵਿਤਕਰੇ, ਤਸ਼ੱਦਦ ਅਤੇ ਕਾਨੂੰਨੀ ਹੱਕਾਂ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ। ਡਾ. ਉਭਾ ਨੇ ਕਿਹਾ ਕਿ ਸਾਨੂੰ ਸਮਾਜ ਦੇ ਸੰਤੁਲਨ ਵਿਕਾਸ ਲਈ ਲੜਕੀਆਂ ਨੂੰ ਪਿਆਰ ਅਤੇ ਸਤਿਕਾਰ ਦੇਣਾ ਚਾਹੀਦਾ ਹੈ ਤਾਂ ਜੋ ਉਹਨਾਂ ਵਿੱਚ ਆਤਮ ਵਿਸ਼ਵਾਸ ਪੈਦਾ ਹੋ ਸਕੇ ਅਤੇ ਉਹ ਹੋਰ ਅੱਗੇ ਵੱਧ ਸਕਣ । ਇਸ ਮੌਕੇ ਡਾ. ਪੁਸ਼ਪਿੰਦਰ ਕੌਰ ਕਨਵੀਨਰ ਨੰਨੀ ਛਾਂ ਸੈੱਲ ਅਤੇ ਡੀਨ ਪ੍ਰੈਸ ਐਂਡ ਪਬਲੀਕੇਸ਼ਨ ਅਤੇ ਡਾ.ਰਾਜਵਿੰਦਰ ਕੌਰ ਡੀਨ ਵਿਦਿਆਰਥੀ ਭਲਾਈ ਕਮੇਟੀ (ਲੜਕੀਆਂ)ਨੇ ਭਾਗ ਲੈਣ ਵਾਲੇ ਅਤੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਉਹਨਾਂ ਨੇ ਕਿਹਾ ਕਿ ਅਸੀਂ ਪਰਮਾਤਮਾ ਅੱਗੇ ਦੁਆ ਕਰਦੇ ਹਾਂ ਕਿ ਉਹ ਮੇਰੇ ਦੇਸ਼ ਦੀਆਂ ਮਾਸੂਮ, ਅਣਭੋਲ ਅਤੇ ਪਿਆਰੀਆਂ ਬੱਚੀਆਂ ਦੇ ਸੁਪਨਿਆਂ ਦੀ ਪੂਰਤੀ ਲਈ ਨਵੇਂ ਆਕਾਸ਼ ਦੇਵੇ ,ਉਹ ਜ਼ਿੰਦਗੀ ਵਿੱਚ ਉੱਚੀਆਂ ਉਡਾਣਾਂ ਭਰਨ ਅਤੇ ਸਵੈਮਾਣ ਭਰੀ ਜ਼ਿੰਦਗੀ ਬਤੀਤ ਕਰਨ । ਇਸ ਸੈੱਲ ਅਤੇ ਕਮੇਟੀ ਵੱਲੋਂ ਇਹ ਮੁਕਾਬਲੇ ਫਾਇਨ ਆਰਟਸ ਵਿਭਾਗ ਦੇ ਮੁਖੀ ਡਾ. ਮਨਵੀਰ ਕੌਰ ਦੀ ਸੁਯੋਗ ਅਗਵਾਈ ਅਧੀਨ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਲਗਭਗ 20 ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੁਕਾਬਲੇ ਵਿੱਚ ਸੁਖਨੀਤ ਕੌਰ,ਬੀ .ਵਾਕ.ਫੈਸ਼ਨ ਡਿਜ਼ਾਇਨਿੰਗ ਭਾਗ ਦੂਜਾ, ਜਸਮੀਤ ਸਿੰਘ,ਬੀ.ਕਾਮ.ਭਾਗ ਦੂਜਾ ਅਤੇ ਅਮਨਪ੍ਰੀਤ ਕੌਰ, ਬੀ.ਏ.ਭਾਗ ਤੀਜਾ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਸਮਾਗਮ ਦੌਰਾਨ ਪ੍ਰੋਫੈਸਰ ਜਸਪ੍ਰੀਤ ਕੌਰ ਕੰਟਰੋਲਰ ਪ੍ਰੀਖਿਆਵਾਂ ਨੇ ਵੀ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ ।
Related Post
Popular News
Hot Categories
Subscribe To Our Newsletter
No spam, notifications only about new products, updates.