post

Jasbeer Singh

(Chief Editor)

ਨਸ਼ੇ ''ਚ ਧੁੱਤ ਮਸ਼ਹੂਰ ਪੰਜਾਬੀ ਗਾਇਕ ਨੇ ਕੀਤਾ ਜ਼ਬਰਦਸਤ ਹੰਗਾਮਾ, ਵਿਅਕਤੀ ਨਾਲ ਹੋਇਆ ਹੱਥੋਪਾਈ

post-img

ਨਸ਼ੇ ''ਚ ਧੁੱਤ ਮਸ਼ਹੂਰ ਪੰਜਾਬੀ ਗਾਇਕ ਨੇ ਕੀਤਾ ਜ਼ਬਰਦਸਤ ਹੰਗਾਮਾ, ਵਿਅਕਤੀ ਨਾਲ ਹੋਇਆ ਹੱਥੋਪਾਈ ਚੰਡੀਗੜ੍ਹ- ਪੰਜਾਬੀ ਗਾਇਕ ਮਿਲਿੰਦ ਗਾਬਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਸ 'ਚ ਗਾਇਕ ਸ਼ਰਾਬ ਪੀਂਦਾ ਅਤੇ ਲੜਦਾ ਨਜ਼ਰ ਆ ਰਿਹਾ ਹੈ। ਗਾਇਕ ਦਾ ਇਹ ਵੀਡੀਓ ਟੀ-ਸੀਰੀਜ਼ ਦੇ ਦਫ਼ਤਰ ਦਾ ਹੈ, ਜਿੱਥੇ ਉਹ ਟੀਮ ਨਾਲ ਆਪਣੇ ਪ੍ਰੋਜੈਕਟ ਬਾਰੇ ਗੱਲ ਕਰ ਰਿਹਾ ਹੈ। ਇਸ ਸੀਸੀਟੀਵੀ ਫੁਟੇਜ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਗਾਇਕ ਸ਼ਰਾਬ ਪੀ ਕੇ ਅਚਾਨਕ ਗੁੱਸੇ 'ਚ ਆ ਜਾਂਦਾ ਹੈ ਅਤੇ ਆਪਣੇ ਕੋਲ ਬੈਠੇ ਵਿਅਕਤੀ ਨਾਲ ਲੜਨਾ ਸ਼ੁਰੂ ਕਰ ਦਿੰਦਾ ਹੈ। ਇਸ ਦੌਰਾਨ ਦੇਖਿਆ ਜਾ ਸਕਦਾ ਹੈ ਕਿ ਗਾਇਕ ਸ਼ਰਾਬ ਦੇ ਨਸ਼ੇ 'ਚ ਆਪਣਾ ਆਪਾ ਗੁਆ ਚੁੱਕਿਆ ਹੈ। ਇਸ ਵੀਡੀਓ 'ਚ ਦੋ ਲੋਕ ਗੱਲ ਕਰਦੇ ਨਜ਼ਰ ਆ ਰਹੇ ਹਨ ਕਿ ਸ਼ਾਇਦ ਗਾਇਕ ਨੇ ਮੀਟਿੰਗ 'ਚ ਆਉਣ ਤੋਂ ਪਹਿਲਾਂ ਸ਼ਰਾਬ ਪੀਤੀ ਹੋਈ ਸੀ ਇਸ ਦੌਰਾਨ ਦੋਵਾਂ ਵਿਚਕਾਰ ਗਰਮਾ-ਗਰਮ ਬਹਿਸ ਸ਼ੁਰੂ ਹੋ ਜਾਂਦੀ ਹੈ। ਇਸ ਦੌਰਾਨ ਆਸ-ਪਾਸ ਦੇ ਲੋਕ ਬਚਾਅ ਲਈ ਜਾਂਦੇ ਹਨ। ਹਾਲਾਂਕਿ ਮਾਮਲਾ ਸੁਲਝਿਆ ਨਹੀਂ ਹੈ। ਦੋਵਾਂ ਵਿਚਾਲੇ ਵਿਵਾਦ ਵਧਦਾ ਹੀ ਜਾ ਰਿਹਾ ਹੈ। ਇਸ ਦੇ ਨਾਲ ਹੀ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਸ਼ੁਰੂ ਹੋ ਜਾਂਦੀ ਹੈ।ਇਸ ਤੋਂ ਬਾਅਦ ਮਿਲਿੰਦ ਗੁੱਸੇ ਨਾਲ ਖੜ੍ਹਾ ਹੋ ਜਾਂਦਾ ਹੈ ਅਤੇ ਮੇਜ਼ 'ਤੇ ਰੱਖੇ ਕਾਗਜ਼ ਸੁੱਟ ਦਿੰਦਾ ਹੈ। ਉਸ ਨੇ ਕੋਲ ਬੈਠੇ ਵਿਅਕਤੀ ਦਾ ਕਾਲਰ ਫੜ ਲਿਆ। ਉਸ ਨੂੰ ਬਚਾਇਆ ਜਾਂਦਾ ਹੈ ਅਤੇ ਦੂਰ ਲਿਜਾਇਆ ਜਾਂਦਾ ਹੈ। ਹਾਲਾਂਕਿ ਕੁਝ ਸਮੇਂ ਬਾਅਦ ਮਿਲਿੰਦ ਗਾਬਾ ਫਿਰ ਤੋਂ ਹੰਗਾਮਾ ਕਰਦੇ ਨਜ਼ਰ ਆਏ। ਵਾਇਰਲ ਵੀਡੀਓ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਪੰਜਾਬੀ ਗਾਇਕ ਸ਼ਰਾਬ ਦੇ ਨਸ਼ੇ ਵਿੱਚ ਸੀ। ਵੀਡੀਓ 'ਚ ਉਹ ਸ਼ਰਾਬ ਪੀਂਦੇ ਵੀ ਦੇਖੇ ਜਾ ਸਕਦੇ ਹਨ।ਮਿਲਿੰਦ ਨੂੰ ਕੁਝ ਲੋਕ ਬਾਹਰ ਕੱਢਦੇ ਵੀ ਨਜ਼ਰ ਆ ਰਹੇ ਹਨ। ਹਾਲਾਂਕਿ, ਫਿਰ ਅਚਾਨਕ ਗੁੱਸੇ ਵਿੱਚ ਮਿਲਿੰਦ ਉਸੇ ਵਿਅਕਤੀ ਦੇ ਕੋਲ ਆ ਜਾਂਦਾ ਹੈ ਅਤੇ ਉਸ ਨੂੰ ਧੱਕਾ ਦੇ ਦਿੰਦਾ ਹੈ ਅਤੇ ਝਗੜਾ ਵੀ ਹੋ ਜਾਂਦਾ ਹੈ। ਇਸ ਦੌਰਾਨ ਦੋਵੇਂ ਇਕ-ਦੂਜੇ ਨੂੰ ਕੁਝ ਕਹਿ ਰਹੇ ਹਨ, ਹਾਲਾਂਕਿ ਵੀਡੀਓ 'ਚ ਦੋਹਾਂ ਦੀ ਆਵਾਜ਼ ਸੁਣਾਈ ਨਹੀਂ ਦੇ ਰਹੀ।।

Related Post