post

Jasbeer Singh

(Chief Editor)

Latest update

ਆਈਪੀਐੱਲ: ਦਿੱਲੀ ਨੇ ਫਸਵੇਂ ਮੁਕਾਬਲੇ ’ਚ ਮੁੰਬਈ ਨੂੰ ਹਰਾਇਆ

post-img

ਦਿੱਲੀ ਕੈਪਟੀਲਜ਼ ਨੇ ਅੱਜ ਇੱਥੇ ਜੇਕ ਫਰੇਜ਼ਰ ਮੈਕਗੁਰਕ ਦੀ ਹਮਲਾਵਰ ਬੱਲੇਬਾਜ਼ੀ ਤੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਮੁੰਬਈ ਇੰਡੀਅਨਜ਼ ਨੂੰ 10 ਦੌੜਾਂ ਨਾਲ ਹਰਾ ਕੇ ਆਈਪੀਐੱਲ ਪਲੇਅ-ਆਫ ’ਚ ਪਹੁੰਚਣ ਦੀਆਂ ਉਮੀਦਾਂ ਬਰਕਰਾਰ ਰੱਖੀਆਂ। ਦਿੱਲੀ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਮੈਕਗੁਰਕ ਦੀਆਂ 27 ਗੇਂਦਾਂ ’ਤੇ 84 ਦੌੜਾਂ ਅਤੇ ਟ੍ਰਿਸਟਨ ਸਟੱਬਜ਼ ਦੀ 48 ਦੌੜਾਂ ਦੀ ਪਾਰੀ ਸਦਕਾ 20 ਓਵਰਾਂ ’ਚ ਚਾਰ ਵਿਕਟਾਂ ਗੁਆ ਕੇ 257 ਦੌੜਾਂ ਬਣਾਈਆਂ। ਮੈਕਗੁਰਕ ਨੇ ਆਪਣੀ ਪਾਰੀ ’ਚ 11 ਚੌਕੇ ਤੇ 2 ਛੱਕੇ ਮਾਰੇ। ਟੀਮ ਵੱਲੋਂ ਸ਼ਾਈ ਹੋਪ ਨੇ 41 ਦੌੜਾਂ, ਅਭਿਸ਼ੇਕ ਪੋਰੇਲ ਨੇ 36 ਤੇ ਕਪਤਾਨ ਰਿਸ਼ਭ ਪੰਤ ਨੇ 29 ਦੌੜਾਂ ਬਣਾਈਆਂ। ਇਸ ਦੇ ਜਵਾਬ ’ਚ ਜਿੱਤ ਲਈ 258 ਦੌੜਾਂ ਦਾ ਟੀਚਾ ਹਾਸਲ ਕਰਨ ਆਈ ਮੁੰਬਈ ਇੰਡੀਅਨਜ਼ ਟੀਮ 9 ਵਿਕਟਾਂ ਗੁਆ ਕੇ 247 ਦੌੜਾਂ ਹੀ ਬਣਾ ਸਕੀ। ਹਾਲਾਂਕਿ ਟੀਮ ਵੱਲੋਂ ਤਿਲਕ ਵਰਮਾ (63 ਦੌੜਾਂ) ਨੇ ਨੀਮ ਸੈਂਕੜਾ ਜੜਿਆ ਅਤੇ ਕਪਤਾਨ ਹਾਰਦਿਕ ਪਾਂਡਿਆ ਨੇ 46 ਦੌੜਾਂ ਤੇ ਟਿਮ ਡੇਵਿਡ ਨੇ 37 ਦੌੜਾਂ ਦੀ ਪਾਰੀ ਖੇਡੀ ਪਰ ਉਹ ਟੀਮ ਨੂੰ ਜਿਤਾ ਨਾ ਸਕੇ। -ਏਜੰਸੀ ਸੈਮਸਨ ਤੇ ਜੁਰੇਲ ਦੇ ਨੀਮ ਸੈਂਕੜਿਆਂ ਸਦਕਾ ਰਾਜਸਥਾਨ ਜੇਤੂ

Related Post