post

Jasbeer Singh

(Chief Editor)

Latest update

ਆਈਪੀਐੱਲ: ਪੰਤ ਇੱਕ ਮੈਚ ਲਈ ਮੁਅੱਤਲ

post-img

ਦਿੱਲੀ ਕੈਪੀਟਲਜ਼ ਦਾ ਕਪਤਾਨ ਰਿਸ਼ਭ ਪੰਤ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਮੌਜੂਦਾ ਸੈਸ਼ਨ ਵਿੱਚ ਤਿੰਨ ਵਾਰ ਧੀਮੀ ਓਵਰ ਗਤੀ ਕਰਕੇ ਇੱਕ ਮੈਚ ਲਈ ਮੁਅੱਤਲ ਕੀਤੇ ਜਾਣ ਕਾਰਨ ਐਤਵਾਰ ਨੂੰ ਰੌਇਲ ਚੈਲੰਜਰਜ਼ ਬੰਗਲੂਰੂ (ਆਰਸੀਬੀ) ਖ਼ਿਲਾਫ਼ ਅਹਿਮ ਮੈਚ ਨਹੀਂ ਖੇਡੇਗਾ। ਸੱਤ ਮਈ ਨੂੰ ਰਾਜਸਥਾਨ ਰੌਇਲਜ਼ ਖ਼ਿਲਾਫ਼ ਮੈਚ ਦੌਰਾਨ ਨਿਯਮਾਂ ਦੀ ਉਲੰਘਣ ਤਹਿਤ ਪੰਤ ’ਤੇ 30 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ ਹੈ। ਦਿੱਲੀ ਦੀ ਟੀਮ ਇਸ ਮੈਚ ਵਿੱਚ ਆਖਰੀ ਓਵਰ ਵਿੱਚ ਤੈਅ ਸਮੇਂ ਤੋਂ 10 ਮਿੰਟ ਪਿੱਛੇ ਸੀ। ਇਸ ਮਾਮਲੇ ’ਚ ਦਿੱਲੀ ਦੇ ਹੋਰ ਖਿਡਾਰੀਆਂ ਨੂੰ ਵੀ ਜੁਰਮਾਨਾ ਲਾਇਆ ਗਿਆ ਹੈ। ਦਿੱਲੀ ਕੈਪੀਟਲਜ਼ ਨੇ ਮੈਚ ਰੈਫਰੀ ਦੇ ਇਸ ਫੈਸਲੇ ਨੂੰ ਚੁਣੌਤੀ ਦਿੰਦਿਆਂ ਇੱਕ ਅਪੀਲ ਦਾਇਰ ਕੀਤੀ ਗਈ ਸੀ ਜੋ ਸਮੀਖਿਆ ਲਈ ਬੀਸੀਸੀਆਈ ਓਮਬਡਸਮੈਨ ਨੂੰ ਭੇਜੀ ਗਈ ਸੀ। ਓਮਬਡਸਮੈਨ ਨੇ ਕੇਸ ਦੀ ਸੁਣਵਾਈ ਕੀਤੀ ਅਤੇ ਕਿਹਾ ਕਿ ਮੈਚ ਰੈਫਰੀ ਦਾ ਫੈਸਲਾ ਅੰਤਿਮ ਫ਼ੈਸਲਾ ਹੈ। ਇਸ ਦੌਰਾਨ ਗੁਜਰਾਤ ਟਾਈਟਨਜ਼ ਦੇ ਕਪਤਾਨ ਸ਼ੁਭਮਨ ਗਿੱਲ ਨੂੰ ਵੀ ਚੇਨੱਈ ਸੁਪਰ ਕਿੰਗਜ਼ ਖ਼ਿਲਾਫ਼ ਮੈਚ ਦੌਰਾਨ ਧੀਮੀ ਓਵਰ ਗਤੀ ਲਈ 24 ਲੱਖ ਰੁਪਏ ਜੁਰਮਾਨਾ ਲਾਇਆ ਗਿਆ ਹੈ।

Related Post