post

Jasbeer Singh

(Chief Editor)

Punjab

ਈਸ਼ਵਰ ਸਿੰਘ ਨੇ ਦੁਸ਼ਯੰਤ ਚੌਟਾਲਾ ’ਤੇ ਵਾਅਦਾ ਖ਼ਿਲਾਫ਼ੀ ਦੇ ਦੋਸ਼ ਲਾਏ

post-img

ਵਿਧਾਇਕ ਈਸ਼ਵਰ ਸਿੰਘ ਨੇ ਸਰਕਾਰ ਵਿੱਚ ਉਨ੍ਹਾਂ ਦੀ ਅਨਦੇਖੀ ਦੇ ਦੋਸ ਲਾਉਂਦੇ ਹੋਏ ਸਾਬਕਾ ਡਿਪਟੀ ਸੀਐੱਮ ਦੁਸ਼ਯੰਤ ਚੌਟਾਲਾ ’ਤੇ ਜੰਮ ਕੇ ਭੜਾਸ ਕੱਢੀ ਹੈ। ਅੱਜ ਚੀਕਾ ਸਥਿਤ ਆਪਣੇ ਨਿਵਾਸ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਦੁਸ਼ਯੰਤ ਚੌਟਾਲਾ ’ਤੇ ਵਾਅਦਾਖਿਲਾਫੀ ਦੇ ਦੋਸ਼ ਲਾਉਂਦੇ ਹੋਏ ਕਿਹਾ ਕਿ ਜਦੋਂ ਉਨ੍ਹਾਂ ਨੇ ਪਾਰਟੀ ਜੁਆਇਨ ਕੀਤੀ ਸੀ ਤਾਂ ਸੂਬੇ ਵਿੱਚ ਜਜਪਾ ਦਾ ਕੋਈ ਆਧਾਰ ਨਹੀਂ ਸੀ। ਇਸ ਦੇ ਬਾਵਜੂਦ ਉਹ 2019 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੈਥਲ ਜ਼ਿਲ੍ਹੇ ਤੋਂ ਜਜਪਾ ਦੇ ਇਕਲੌਤੇ ਵਿਧਾਇਕ ਚੁਣੇ ਗਏ। ਈਸ਼ਵਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸਰਕਾਰ ਵਿੱਚ ਮੰਤਰੀ ਬਣਾਉਣ ਦੀਆਂ ਚਰਚਾਵਾਂ ਕਈ ਦਿਨਾਂ ਤੱਕ ਚੱਲਦੀਆਂ ਰਹੀਆਂ ਪਰ ਅਖੀਰ ਵਿੱਚ ਦੁਸ਼ਯੰਤ ਨੇ ਉਨ੍ਹਾਂ ਨੂੰ ਕੰਡੇ ਕਰ ਕੇ ਉਨ੍ਹਾਂ ਨਾਲ ਧੋਖਾ ਕੀਤਾ।

Related Post