

ਇਜਰਾਇਲ ਨੇ ਕੀਤਾ ਗਾਜਾ ਦੇ ਇੱਕੋ ਇਕ ਚਰਚ ਉਤੇ ਘਾਤਕ ਹਮਲਾ ਨਵੀਂ ਦਿੱਲੀ, 19 ਜੁਲਾਈ 2025 : ਇਜਰਾਇਲ ਤੇ ਈਰਾਨ ਵਿਚਕਾਰ ਸ਼ੁਰੂ ਹੋਈ ਜੰਗ ਦੇ ਚਲਦਿਆਂ ਈਰਾਨ ਵਿਚ ਪੈਂਦੇ ਸ਼ਹਿਰ ਗਾਜ਼ਾ ਦੇ ਇੱਕੋ-ਇਕ ਕੈਥੋਲਿਕ ਚਰਚ ਉਤੇ ਇਕ ਦਿਨ ਪਹਿਲਾਂ ਇਜ਼ਰਾਇਲੀ ਗੋਲੇ ਨਾਲ ਹਮਲਾ ਹੋਣ ਤੋਂ ਬਾਅਦ ਚਰਚ ਦੇ ਚੋਟੀ ਦੇ ਆਗੂਆਂ ਨੇ ਸ਼ੁਕਰਵਾਰ ਨੂੰ ਗਾਜ਼ਾ ਦਾ ਦੌਰਾ ਕੀਤਾ, ਜਿਸ ’ਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਅਤੇ 10 ਹੋਰ ਜ਼ਖਮੀ ਹੋ ਗਏ ਸਨ।ਦੱਸਣਯੋਗ ਹੈ ਕਿ ਇਜਰਾਇਲ ਦੇ ਹਮਲੇ ਦੀ ਜਿਥੇ ਪੋਪ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਸਖ਼ਤ ਨਿੰਦਾ ਕੀਤੀ ਗਈ ਸੀ ਅਤੇ ਇਜ਼ਰਾਈਲ ਵਲੋਂ ਅਜਿਹਾ ਕਰਨ ਤੇ ਜਿਥੇ ਅਫਸੋਸ ਜ਼ਾਹਰ ਕੀਤਾ ਗਿਆ ਸੀ ਉਕੇ ਇਸਨੂੰ ਇਕ ਗਲਤੀ ਵੀ ਆਖ ਦਿੱਤਾ ਗਿਆ ਸੀ। ਪੋਪ ਲਿਓ ਨੇ ਇਜਰਾਇਲੀ ਪ੍ਰਧਾਨ ਮੰਤਰੀ ਨੂੰ ਕੀਤੀ ਜੰਗ ਖਤਮ ਕਰਨ ਅਪੀਲ ਵੈਟੀਕਨ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਪੋਪ ਲਿਓ 16ਵੇਂ ਵਲੋਂ ਸ਼ੁਕਰਵਾਰ ਨੂੰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਫੋਨ ਤੇ ਗੱਲਬਾਤ ਦੌਰਾਨ 21 ਮਹੀਨਿਆਂ ਤੋਂ ਚੱਲ ਰਹੀ ਜੰਗ ਨੂੰ ਖਤਮ ਕਰਨ ਲਈ ਗੱਲਬਾਤ ਦੀ ਅਪਣੀ ਅਪੀਲ ਦੁਹਰਾਈ ਸੀ।