

ਇਜ਼ਰਾਈਲ ਨੇ ਹਿਜ਼ਬੁੱਲਾ ਕਮਾਂਡਰ ਨੂੰ ਮਾਰਨ ਦਾ ਦਾਅਵਾ ਕੀਤਾ ਹੈ ਬੇਰੂਤ, 31 ਜੁਲਾਈ : ਇਜ਼ਰਾਈਲ ਨੇ ਬੇਰੂਤ 'ਤੇ ਅਚਾਨਕ ਹਮਲੇ ਤੋਂ ਬਾਅਦ ਹਿਜ਼ਬੁੱਲਾ ਦੇ ਇਕ ਕਮਾਂਡਰ ਨੂੰ ਮਾਰਨ ਦਾ ਦਾਅਵਾ ਕੀਤਾ ਹੈ। ਕਮਾਂਡਰ ਕਥਿਤ ਤੌਰ 'ਤੇ ਹਫਤੇ ਦੇ ਅੰਤ ਵਿੱਚ ਇਜ਼ਰਾਈਲੀ ਨਿਯੰਤਰਿਤ ਗੋਲਾਨ ਹਾਈਟਸ ਵਿੱਚ ਇੱਕ ਰਾਕੇਟ ਹਮਲੇ ਲਈ ਜ਼ਿੰਮੇਵਾਰ ਸੀ। ਇਸ ਹਮਲੇ 'ਚ 12 ਲੋਕ ਮਾਰੇ ਗਏ ਸਨ। ਹਿਜ਼ਬੁੱਲਾ ਨੇ ਆਪਣੇ ਕਮਾਂਡਰ ਦੀ ਮੌਤ ਦੀ ਪੁਸ਼ਟੀ ਨਹੀਂ ਕੀਤੀ ਹੈ। ਬੇਰੂਤ 'ਤੇ ਇਜ਼ਰਾਈਲ ਦੇ ਹਮਲੇ 'ਚ ਇਕ ਔਰਤ ਅਤੇ ਦੋ ਬੱਚਿਆਂ ਦੀ ਵੀ ਮੌਤ ਹੋ ਗਈ ਹੈ ਅਤੇ ਦਰਜਨਾਂ ਹੋਰ ਲੋਕ ਜ਼ਖਮੀ ਹੋ ਗਏ ਹਨ।