ਪਿਛਲੇ 24 ਘੰਟਿਆਂ ਦੌਰਾਨ ਇਜ਼ਰਾਈਲੀ ਫੌਜ ਨੇ 30 ਲੋਕਾਂ ਦੀ ਹੱਤਿਆ ਤੇ 66 ਜ਼ਖਮੀ ਕੀਤੇ : ਗਾਜ਼ਾ ਅਧਾਰਤ ਸਿਹਤ ਅਧਿਕਾਰੀ
- by Jasbeer Singh
- August 27, 2024
ਪਿਛਲੇ 24 ਘੰਟਿਆਂ ਦੌਰਾਨ ਇਜ਼ਰਾਈਲੀ ਫੌਜ ਨੇ 30 ਲੋਕਾਂ ਦੀ ਹੱਤਿਆ ਤੇ 66 ਜ਼ਖਮੀ ਕੀਤੇ : ਗਾਜ਼ਾ ਅਧਾਰਤ ਸਿਹਤ ਅਧਿਕਾਰੀ ਵਿਦੇਸ਼ : ਸਿਨਹੂਆ ਨਿਊਜ਼ ਏਜੰਸੀ ਦੇ ਦੱਸਣ ਮੁਤਾਬਕ ਇਜ਼ਰਾਈਲੀ ਫੌਜ ਵਲੋਂ ਕੀਤੇ ਗਏ ਕਥਿਤ ਹਮਲੇ `ਤੇ ਕੋਈ ਟਿੱਪਣੀ ਨਹੀਂ ਕੀਤੀ ਪਰ ਗਾਜ਼ਾ ਅਧਾਰਤ ਸਿਹਤ ਅਧਿਕਾਰੀਆਂ ਨੇ ਇਹ ਜ਼ਰੂਰ ਕਿਹਾ ਹੈ ਕਿ ਪਿਛਲੇ 24 ਘੰਟਿਆਂ ਦੌਰਾਨ ਇਜ਼ਰਾਈਲੀ ਫੌਜ ਨੇ 30 ਲੋਕਾਂ ਦੀ ਹੱਤਿਆ ਕੀਤੀ ਅਤੇ 66 ਹੋਰ ਜ਼ਖਮੀ ਕੀਤੇ, ਜਿਸ ਨਾਲ 7 ਅਕਤੂਬਰ, 2023 ਨੂੰ ਫਲਸਤੀਨ-ਇਜ਼ਰਾਈਲੀ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਕੁੱਲ ਮਰਨ ਵਾਲਿਆਂ ਦੀ ਗਿਣਤੀ 40,435 ਹੋ ਗਈ ਅਤੇ 93,534 ਜ਼ਖਮੀ ਹੋਏ ਹਨ। ਗਾਜ਼ਾ ਪੱਟੀ ਵਿਚ ਫਲਸਤੀਨੀਆਂ ਨੂੰ ਇਕ ਵਧਦੇ ਗੰਭੀਰ ਮਨੁੱਖੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗਾਜ਼ਾ ਪੱਟੀ ਦੇ ਪਾਰ ਦੇ ਪਰਿਵਾਰਾਂ ਨੂੰ ਭੱਜਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਅਤੇ ਆਪਣੇ ਘਰ ਅਤੇ ਸਾਮਾਨ ਛੱਡਣ ਲਈ ਮਜਬੂਰ ਕੀਤਾ ਜਾ ਰਿਹਾ ਹੈ ।
