
ਸੋਈ ਵਿਦਿਆਰਥੀ ਜੱਥੇਬੰਦੀ ਘੱਟ ਤੇ ਸੁਖਬੀਰ ਬਾਦਲ ਬਿਰਗੇਡ ਦੇ ਤੌਰ ਤੇ ਵੱਧ ਪਛਾਣ ਬਣਾਈ
- by Jasbeer Singh
- September 4, 2025

ਸੋਈ ਵਿਦਿਆਰਥੀ ਜੱਥੇਬੰਦੀ ਘੱਟ ਤੇ ਸੁਖਬੀਰ ਬਾਦਲ ਬਿਰਗੇਡ ਦੇ ਤੌਰ ਤੇ ਵੱਧ ਪਛਾਣ ਬਣਾਈ ਝੂੰਦਾਂ ਕਮੇਟੀ ਦੀਆਂ ਸਿਫਾਰਿਸ਼ਾਂ ਮੰਨ ਕੇ ਸੋਈ ਦੀ ਬਜਾਏ ਸਿੱਖ ਫੈਡਰੇਸ਼ਨ ਪੁਨਰਸੁਰਜੀਤ ਕੀਤੀ ਹੁੰਦੀ ਤਾਂ ਸੁਖਬੀਰ ਧੜੇ ਦਾ ਯੂਨੀ: ਚੋਣਾਂ ਵਿੱਚ ਇਹ ਹਸ਼ਰ ਨਾ ਹੁੰਦਾ : ਕਰਨੈਲ ਸਿੰਘ ਪੀਰ ਮੁਹੰਮਦ ਚੰਡੀਗੜ, 4 ਸਤੰਬਰ 2025 : ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਰਪ੍ਰਸਤ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਪੰਜਾਬ ਯੂਨੀਵਰਸਿਟੀ ਵਿੱਚ ਸੋਈ ਦੀ ਸ਼ਰਮਨਾਕ ਤੇ ਝੂੰਦਾਂ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਯਾਦ ਕਰਵਾਇਆ ਹੈ। ਪੀਰ ਮੁਹੰਮਦ ਨੇ ਕਿਹਾ ਕਿ, ਵਿਧਾਨ ਸਭਾ ਚੋਣਾਂ ਵਿੱਚ ਹੋਈ ਸ਼ਰਮਨਾਕ ਹਾਰ ਤੋਂ ਬਾਅਦ ਕਾਰਨਾਂ ਦੀ ਪੜਤਾਲ ਲਈ ਝੂੰਦਾਂ ਕਮੇਟੀ ਗਠਿਤ ਕੀਤੀ ਗਈ ਸੀ। ਕਮੇਟੀ ਵੱਲੋਂ ਆਪਣੀ ਰਿਪੋਰਟ ਵਿੱਚ ਸੋਈ ਦੀ ਬਜਾਏ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਪੁਨਰ ਸੁਰਜੀਤ ਕਰਨ ਦੀ ਮੰਗ ਉਠਾਈ ਗਈ ਸੀ । ਕਮੇਟੀ ਮੈਬਰਾਂ ਨੂੰ ਮਿਲੇ ਸੁਝਾਅ ਵਿੱਚ ਇਹ ਗੱਲ ਉਭਰ ਕੇ ਸਾਹਮਣੇ ਆਈ ਸੀ, ਸੋਈ ਦੀ ਲੀਡਰਸ਼ਿਪ ਨੇ ਪਾਰਟੀ ਨੂੰ ਵੱਡੀ ਢਾਅ ਲਗਾਈ ਹੈ । ਕੇਬਲ ਮਾਫੀਆ, ਰੇਟ ਮਾਫੀਆ ਵਿੱਚ ਸੋਈ ਲੀਡਰਸ਼ਿਪ ਦੀ ਵੱਡੀ ਦੇਣ ਰਹੀ । ਇਸ ਕਰਕੇ ਬਗੈਰ ਦੇਰੀ ਕੀਤੇ ਸੋਈ ਦੀ ਬਜਾਏ ਆਪ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਉਭਾਰਿਆ ਜਾਵੇ ਪਰ ਇਹਨਾਂ ਸਿਫਾਰਿਸ਼ਾਂ ਨੂੰ ਮੰਨ ਕੇ ਸੁਖਬੀਰ ਸਿਂਘ ਬਾਦਲ ਵੱਲੋਂ ਐਲਾਨ ਕਰਨ ਦੇ ਉਲਟ ਸੋਈ ਨੂੰ ਹੋਰ ਵੱਡਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਬਿਜ਼ਨਸ ਸੋਚ ਵਾਲੀ ਸੋਈ ਤੇ ਹੀ ਪਹਿਰਾ ਦਿੱਤਾ ਗਿਆ । ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਝੂੰਦਾਂ ਕਮੇਟੀ ਦੀਆਂ ਸਿਫਾਰਸ਼ਾਂ ਵਿੱਚ ਇਹ ਗੱਲ ਵੱਡੇ ਤੌਰ ਤੇ ਉੱਭਰੀ ਸੀ ਕਿ, ਸੋਈ ਦੇ ਕੀਤੇ ਗਏ ਗਠਿਨ ਵੇਲੇ ਲਗਾਏ ਗਏ ਪਹਿਲੇ ਸੋਈ ਪ੍ਰਧਾਨ ਕੇਬਲ ਮਾਫੀਆ ਦੇ ਮੁਖੀ ਦੇ ਤੌਰ ਤੇ ਜਾਣੇ ਗਏ । ਇਸ ਤੋਂ ਇਲਾਵਾ ਸੋਈ ਲੀਡਰਸ਼ਿਪ ਵਿੱਚ ਕਬਜਾਧਾਰੀ, ਮਾਫੀਆ ਸੋਚ ਨੇ ਪਾਰਟੀ ਦੇ ਵਕਾਰ ਨੂੰ ਵੱਡੀ ਢਾਅ ਲਗਾਈ। ਪਾਰਟੀ ਨਾਲ ਜੁੜੀ ਲੀਡਰਸ਼ਿਪ ਨੇ ਆਪਣੇ ਸੁਝਾਅ ਵਿੱਚ ਇਸ ਗੱਲ ਨੂੰ ਕਮੇਟੀ ਸਾਹਮਣੇ ਰੱਖਿਆ ਸੀ ਕਿ, ਸੋਈ ਦੀ ਦੇਣ ਲੀਡਰਸ਼ਿਪ ਦੀ ਕੇਬਲ ਮਾਫੀਆ, ਰੇਤ ਮਾਫੀਆ ਵਾਲੀ ਬਣੀ ਧਾਰਨਾ ਨੇ ਸਧਾਰਨ ਅਕਾਲੀ ਪਰਿਵਾਰਾਂ ਦੀ ਨੌਜਵਾਨੀ ਪੀੜ੍ਹੀ ਨੂੰ ਪਾਰਟੀ ਤੋਂ ਦੂਰ ਕੀਤਾ । ਇਸ ਦੇ ਨਾਲ ਹੀ ਸਰਦਾਰ ਪੀਰ ਮੁਹੰਮਦ ਨੇ ਕਿਹਾ ਕਿ ਯੂਨੀਵਰਸਿਟੀ ਦੇ 19 ਵਿਭਾਗਾਂ ਵਿੱਚੋ ਸੋਈ ਦਾ ਖਾਤਾ ਵੀ ਨਹੀਂ ਖੁੱਲ੍ਹਿਆ। ਸਭ ਤੋਂ ਸਤਰਕ ਲਾਅ ਵਿਭਾਗ ਵਿਚੋਂ ਸਿਰਫ 29 ਵੋਟ ਮਿਲੇ। ਸੋਈ ਦੀ ਇਸ ਹਾਲਤ ਤੋ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਜਿੱਥੇ ਪੰਜਾਬ ਦੇ ਲੋਕ ਪਹਿਲਾਂ ਹੀ ਸੋਈ ਦੀ ਗੁੰਡਾ ਬਿਰਤੀ ਦੀ ਸਿਆਸੀ ਸਜਾ ਦੇ ਚੁੱਕੇ ਹਨ, ਹੁਣ ਇਸ ਕੇਬਲ ਮਾਫੀਆ ਦੀ ਨਰਸਰੀ ਸੋਈ ਨੂੰ ਵਿਦਿਆਰਥੀ ਚੋਣਾਂ ਵਿੱਚ ਨਕਾਰ ਦਿੱਤਾ ਹੈ । ਇਸ ਦੇ ਨਾਲ ਹੀ ਸਰਦਾਰ ਪੀਰ ਮੁਹੰਮਦ ਨੇ ਕਿਹਾ ਕਿ ਫੈਡਰੇਸ਼ਨ ਗਰੇਵਾਲ ਦੇ ਪ੍ਰਧਾਨ ਸ੍ਰ ਗੁਰਚਰਨ ਸਿੰਘ ਗਰੇਵਾਲ ਵੱਲੋਂ ਸੱਥ ਦੀ ਜਿੱਤ ਤੇ ਵਧਾਈ ਦੇਣਾ, ਇਸ ਗੱਲ ਤੇ ਮੋਹਰ ਲਗਾਉਂਦਾ ਹੈ ਕਿ ਅੱਜ ਓਹਨਾ ਦੀ ਆਤਮਾ ਵੀ ਮੰਨ ਚੁੱਕੀ ਹੈ ਕਿ ਸੋਈ ਕਦੇ ਵੀ ਅਕਾਲੀ ਸੋਚ ਦੀ ਤਰਜਮਾਨੀ ਨਹੀਂ ਕਰ ਸਕਦੀ ।