post

Jasbeer Singh

(Chief Editor)

Patiala News

ਅਨਪੜਾਂ ਨੂੰ ਵਿਦਵਾਨ ਬਣਾਉਣ ਵਾਲਿਆਂ ਦਾ ਸਨਮਾਨ ਜ਼ਰੂਰੀ : ਡਾਕਟਰ ਰਾਕੇਸ਼ ਵਰਮੀ

post-img

ਅਨਪੜਾਂ ਨੂੰ ਵਿਦਵਾਨ ਬਣਾਉਣ ਵਾਲਿਆਂ ਦਾ ਸਨਮਾਨ ਜ਼ਰੂਰੀ : ਡਾਕਟਰ ਰਾਕੇਸ਼ ਵਰਮੀ ਪਟਿਆਲਾ : ਅਨਪੜਾਂ ਨੂੰ ਵਿਦਵਾਨ ਗਿਆਨਵਾਨ ਅਤੇ ਚੰਗੇ ਇਨਸਾਨ ਬਣਾਉਣ ਲਈ ਸੱਭ ਤੋਂ ਵੱਧ ਕੋਸ਼ਿਸ਼ਾਂ ਚੰਗੇ ਗੁਣਕਾਰੀ ਅਧਿਆਪਕਾਂ ਵਲੋਂ ਕੀਤੀਆਂ ਜਾਂਦੀਆਂ ਹਨ ਇਸੇ ਕਰਕੇ ਅਧਿਆਪਕਾਂ ਨੂੰ ਰਾਸ਼ਟਰ ਦਾ ਨਿਰਮਾਤਾ ਅਤੇ ਭਵਿੱਖ ਦਾ ਚਿਰਾਗ਼ ਕਿਹਾ ਜਾਂਦਾ ਹੈ, ਇਸ ਲਈ ਡੈਡੀਕੇਟਿਡ ਬ੍ਰਦਰਜ਼ ਗਰੁੱਪ ਪਟਿਆਲਾ ਵਲੋਂ ਅਨੇਕਾਂ ਸਾਲਾਂ ਤੋਂ ਹਰ ਮਹੀਨੇ ਦੇ ਪਹਿਲੇ ਐਤਵਾਰ ਨੂੰ ਗੁਣਕਾਰੀ ਅਧਿਆਪਕਾਂ ਦਾ ਸਨਮਾਨ ਕੀਤਾ ਜਾਂਦਾ ਹੈ, ਇਹ ਵਿਚਾਰ ਡਾਕਟਰ ਰਾਕੇਸ਼ ਵਰਮੀ, ਪ੍ਰਧਾਨ, ਸ਼੍ਰੀ ਹਰਪ੍ਰੀਤ ਸੰਧੂ, ਸਕੱਤਰ ਅਤੇ ਬੀ ਐਸ ਬੇਦੀ, ਮੀਤ ਪ੍ਰਧਾਨ ਨੇ ਭਾਸ਼ਾ ਭਵਨ ਵਿਖੇ ਕਰਵਾਏ ਪ੍ਰੋਗਰਾਮ ਵਿਖੇ, ਵੱਖ ਵੱਖ ਸਕੂਲਾਂ ਦੇ ਅਧਿਆਪਕਾਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਗਟ ਕੀਤੇ । ਇਸ ਮੌਕੇ ਸੁਪਰਡੈਂਟ ਆਫ ਪੰਜਾਬ ਪੁਲਿਸ ਸ਼੍ਰੀ ਰਾਜੇਸ਼ ਛਿੱਬੜ ਨੇ ਕਿਹਾ ਪੰਜਾਬ ਪੁਲਿਸ ਦਿਨ ਰਾਤ ਲੋਕਾਂ ਦੀ ਸੁਰੱਖਿਆ ਬਚਾਉ ਮਦਦ ਸਨਮਾਨ ਖੁਸ਼ਹਾਲੀ ਉਨਤੀ ਹਿੱਤ ਯਤਨਸ਼ੀਲ ਰਹਿੰਦੀ ਹੈ ਪਰ ਲੋਕਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਸਹਿਯੋਗ ਤੋਂ ਬਿਨਾਂ, ਕੋਈ ਵੀ ਮਿਸ਼ਨ ਸਫਲ ਨਹੀਂ ਹੁੰਦੇ ਇਸ ਲਈ ਹਰੇਕ ਵਿਦਿਆਰਥੀ ਅਧਿਆਪਕ ਨਾਗਰਿਕ ਅਤੇ ਕਰਮਚਾਰੀ ਨੂੰ ਬਿਨਾਂ ਡਰ ਭੈ ਦੇ, ਇਮਾਨਦਾਰੀ ਵਫ਼ਾਦਾਰੀ ਨਾਲ ਨਿਯਮਾਂ ਕਾਨੂੰਨਾਂ ਅਸੂਲਾਂ ਅਤੇ ਫਰਜ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ । ਉਨ੍ਹਾਂ ਨੇ ਮਾਪਿਆਂ ਅਤੇ ਅਧਿਆਪਕਾਂ ਨੂੰ ਬੇਨਤੀ ਕੀਤੀ ਕਿ ਬੱਚਿਆਂ, ਵਿਦਿਆਰਥੀਆਂ, ਨੋਜਵਾਨਾਂ ਨੂੰ ਨਸ਼ਿਆਂ ਅਪਰਾਧਾਂ ਅਤੇ ਮਾੜੇ ਅਨਸਰਾਂ ਤੋਂ ਬਚਾਉਣ ਲਈ, ਲਗਾਤਾਰ ਜਾਗਰੂਕ ਕਰਦੇ ਰਹੋ, ਕਦੇ ਕਦੇ ਉਨ੍ਹਾਂ ਦੀ ਸੀ ਆਈ ਡੀ ਵੀ ਜ਼ਰੂਰ ਕਰੋ, ਉਨ੍ਹਾਂ ਦੇ ਮਿੱਤਰਾਂ ਆਦਤਾਂ ਭਾਵਨਾਵਾਂ ਅਤੇ ਵਿਚਾਰਾਂ ਨੂੰ ਸਮਝੋਂ ਅਤੇ ਦੋਸਤਾਂ ਵਾਂਗ ਰਿਸ਼ਤੇ ਨਿਭਾਉਣ ਲਈ ਯਤਨ ਕੀਤੇ ਜਾਣ। ਕਾਕਾ ਰਾਮ ਵਰਮਾ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਰੈੱਡ ਕਰਾਸ ਨੇ ਫਸਟ ਏਡ ਸੀ ਪੀ ਆਰ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕੀਤੇ। ਮਨਜੀਤ ਕੌਰ ਆਜ਼ਾਦ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਸਿਹਤ ਸੁਰੱਖਿਆ ਸਨਮਾਨ ਸਿਖਿਆ ਸੰਸਕਾਰਾਂ ਅਤੇ ਖੁਸ਼ਹਾਲ ਵਾਤਾਵਰਨ ਲਈ ਹਮੇਸ਼ਾ ਯਤਨਸ਼ੀਲ ਰਹੋ ਅਤੇ ਆਪਣੇ ਅਧਿਕਾਰਾਂ ਦੀ ਥਾਂ ਆਪਣੇ ਫ਼ਰਜ਼ਾਂ ਨੂੰ ਪਿਆਰ ਕਰੋ ।

Related Post