

ਜਗਦੀਪ ਚੀਮਾ ਨੇ ਅਕਾਲੀ ਦਲ ਨੂੰ ਛੱਡ ਜੁਆਇਨ ਕੀਤੀ ਭਾਜਪਾ ਚੰਡੀਗੜ੍ਹ, 13 ਅਕਤੂਬਰ 2025 : ਇਤਿਹਾਸਕ ਗਲਿਆਰਿਆਂ ਦੀ ਮੰਨੀ-ਪ੍ਰਮੰਨੀ ਪਾਰਟੀ ਸ਼ੋ੍ਰਮਣੀ ਅਕਾਲੀ ਦਲ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵਿਚ ਅੱਜ ਜਗਦੀਪ ਸਿੰਘ ਚੀਮਾ ਸ਼ਾਮਲ ਹੋ ਗਏ ਹਨ। ਜਿਨ੍ਹਾਂ ਦੇ ਇਸ ਤਰ੍ਹਾਂ ਸ਼ਾਮਲ ਹੋਣ ਨੂੰ ਸ਼ੋ੍ਰਮਣੀ ਅਕਾਲੀ ਦਲ ਲਈ ਇਕ ਵੱਡਾ ਝਟਕਾ ਮੰਨਿਆਂ ਜਾ ਰਿਹਾ ਹੈ। ਮੁੱਖ ਮੰਤਰੀ ਸੈਣੀ ਨੇ ਖੁਦ ਕਰਵਾਇਆ ਚੀਮਾ ਨੂੰੂੂ ਭਾਜਪਾ ਵਿਚ ਜੁਆਇਨ ਸ਼ੋ੍ਰਮਣੀ ਅਕਾਲੀ ਦਲ ਨਾਲ ਪਿਛਲੀਆਂ ਚਾਰ ਪੀੜ੍ਹੀਆਂ ਤੋਂ ਜੁੜਿਆ ਚਲਿਆ ਆ ਰਿਹਾ ਰਿਹਾ ਚੀਮਾ ਪਰਿਵਾਰ ਦਾ ਇਕ ਮੈਂਬਰ ਜੋ ਕਿ ਸ਼ੋ੍ਰਮਣੀ ਅਕਾਲੀ ਦਲ ਦਾ ਇਕ ਸਰਗਰਮ ਆਗੂ ਸੀ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਖੁਦ ਪਾਰਟੀ ਦੀ ਮੈਂਬਰਸਿ਼ਪ ਦੁਆ ਕੇ ਜੁਆਇਨ ਕਰਵਾਇਆ ਹੈ।ਇਸ ਮੌਕੇ `ਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਮੌਜੂਦ ਸਨ। ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਚੀਮਾ ਐਸ. ਏ. ਡੀ. ਤੋਂ ਹੋ ਗਏ ਸਨ ਬਾਹਰ ਪ੍ਰਾਪਤ ਜਾਣਕਾਰੀ ਅਨੁਸਾਰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਹਾਲ ਹੀ ਵਿੱਚ ਅਕਾਲੀ ਦਲ ਨੇ ਜਗਦੀਪ ਸਿੰਘ ਚੀਮਾ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਸਮਰਥਕਾਂ ਸਮੇਤ ਭਾਜਪਾ ‘ਚ ਸ਼ਾਮਲ ਹੋਣ ਦਾ ਫੈਸਲਾ ਲਿਆ। ਜਗਦੀਪ ਸਿੰਘ ਚੀਮਾ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਜਿ਼ਲ੍ਹਾ ਇੰਚਾਰਜ ਰਹਿ ਚੁੱਕੇ ਹਨ ਅਤੇ ਉਹ 2012 ਵਿੱਚ ਅਮਲੋਹ ਹਲਕੇ ਤੋਂ ਤੇ 2022 ਵਿੱਚ ਫਤਿਹਗੜ੍ਹ ਸਾਹਿਬ ਹਲਕੇ ਤੋਂ ਵਿਧਾਨ ਸਭਾ ਦੀ ਚੋਣ ਲੜ ਚੁੱਕੇ ਹਨ।