

ਜੈਸ ਜੌਹਰੀ ਨੇ ਪਟਿਆਲਾ ਹਾਰ ਨੂੰ ਨਾਟ ਫਾਰ ਸੇਲ ਐਲਾਨਿਆਂ ਜੈਪੁਰ, 5 ਜੁਲਾਈ 2025 : ਭਾਰਤ ਦੇਸ਼ ਦੇ ਸੂਬੇ ਰਾਜਸਥਾਨ ਦੇ ਸ਼ਹਿਰ ਜੈਪੁਰ ਦੇ ਗੋਲਛਾ ਜਵੈਲਰਜ਼ ਵਲੋ਼ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਵਲੋਂ ਪਾਏ ਗਏ ਪਟਿਆਲਾ ਹਾਰ ਨੂੰ ਅੱਜ ਆਪਣੇ ਵਲੋ਼ ਨਾਟ ਫਾਰ ਸੇਲ ਐਲਾਨ ਦਿੱਤਾ ਹੈ। ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਨੇ ਇਹ ਹਾਰ ਨਿਊਯਾਰਕ ਸ਼ਹਿਰ ਵਿਚ ਕਰਵਾਏ ਗਏ ਮੇਟ ਗਾਲਾ 2025 ਸ਼ੋਅ ਦੌਰਾਨ ਪਾਇਆ ਸੀ। ਕਿਸ ਜਿਊਲਰ ਨੇ ਕੀਤਾ ਸੀ ਇਸ ਹਾਰ ਨੂੰ ਸ਼ੋਅ ਲਈ ਤਿਆਰ ਨਿਊਯਾਰਕ ਸ਼ਹਿਰ ਵਿਖੇ ਆਯੋਜਿਤ ਮੇਟ ਗਾਲਾ 2025 ਸ਼ੋਅ ਦੌਰਾਨ ਜੋ ਹਾਰ ਪੰਜਾਬੀ ਗਾਇਕ ਤੇ ਐਕਟਰ ਦਿਲਜੀਤ ਦੋਸਾਂਝ ਵਲੋ਼ ਪਾਇਆ ਗਿਆ ਸੀ ਨੂੰ ਜੈਪੁਰ ਦੇ ਗੋਲਛਾ ਜਵੈਲਰਜ਼ ਵਲੋ਼ ਵਿਸ਼ੇਸ਼ ਤੌਰ ਤੇ ਤਿਆਰ ਕੀਤਾ ਗਿਆ ਸੀ।ਉਕਤ ਹਾਰ ਜਿਸਨੂੰ ਪਟਿਆਲਾ ਹਾਰ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ ਇਹ ਸੈੱਟ ਪਟਿਆਲਾ ਦੇ ਰਾਜਾ ਭੂਪੇਂਦਰ ਸਿੰਘ ਦੇ ਗਹਿਣਿਆਂ ਦੇ ਡਿਜ਼ਾਈਨ ਤੋਂ ਪ੍ਰੇਰਿਤ ਹੈ।