
ਜਲਾਲਾਬਾਦ ਦੇ ਬੀ. ਡੀ. ਪੀ. ਓ. ਦਫ਼ਤਰ ਬਾਹਰ ਹੋਈ ਝੜਪ ਦਰਮਿਆਨ ਗੋਲੀ ਚੱਲਣ ਦੇ ਮਾਮਲੇ ਵਿਚ ਵੱਖ-ਵੱਖ ਧਾਰਾਵਾਂ ਤਹਿਤ ਕੇਸ
- by Jasbeer Singh
- October 6, 2024

ਜਲਾਲਾਬਾਦ ਦੇ ਬੀ. ਡੀ. ਪੀ. ਓ. ਦਫ਼ਤਰ ਬਾਹਰ ਹੋਈ ਝੜਪ ਦਰਮਿਆਨ ਗੋਲੀ ਚੱਲਣ ਦੇ ਮਾਮਲੇ ਵਿਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਜਲਾਲਾਬਾਦ : ਜਲਾਲਾਬਾਦ ਦੇ ਬੀ. ਡੀ. ਪੀ. ਓ. ਦਫ਼ਤਰ ਬਾਹਰ ਹੋਈ ਝੜਪ ਦਰਮਿਆਨ ਗੋਲੀ ਚੱਲਣ ਦੇ ਮਾਮਲੇ ਵਿਚ ਵੱਖ-ਵੱਖ ਧਾਰਾਵਾਂ ਤਹਿਤ ਅਕਾਲੀ ਆਗੂ ਵਰਦੇਵ ਸਿੰਘ ਨੋਨੀ ਮਾਨ, ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਤੋਂ ਲੋਕਸਭਾ ਫਿਰੋਜ਼ਪੁਰ ਤੋਂ ਚੋਣ ਲੜ ਚੁਕੇ ਨਰਦੇਵ ਸਿੰਘ ਬੋਬੀ ਮਾਨ, ਹਰਪਿੰਦਰ ਸਿੰਘ ਮਾਨ ਅਤੇ 15-20 ਅਣਪਛਾਤਿਆਂ ਖਿਲਾਫ ਥਾਣਾ ਸਿਟੀ ਜਲਾਲਾਬਾਦ ਪੁਲਸ ਵੱਲੋਂ ਕੇਸ ਦਰਜ ਕੀਤਾ ਗਿਆ ਹੈ। ਬੀ. ਡੀ. ਪੀ. ਓ. ਦਫਤਰ ਮੂਹਰੇ ਹੋਈ ਝੜਪ ਵਿੱਚ ਮਨਦੀਪ ਸਿੰਘ ਬਰਾੜ ਵਾਸੀ ਚੱਕ ਮੁਹੰਮਦੇ ਵਾਲਾ ਦੀ ਛਾਤੀ ’ਚ ਗੋਲ਼ੀ ਲੱਗੀ ਸੀ ਅਤੇ ਰਜੇਸ਼ ਕੁਮਾਰ ਪੁੱਤਰ ਤਿਲਕ ਰਾਜ ਵਾਸੀ ਕਾਹਨੇਵਾਲਾ ਵੀ ਜ਼ਖ਼ਮੀ ਹੋ ਗਿਆ । ਜਾਣਕਾਰੀ ਅਨੁਸਾਰ ਪੰਚਾਇਤੀ ਚੋਣਾਂ ਕਾਰਨ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਇਤਰਾਜ਼ ਲਗਾਏ ਜਾਣੇ ਸਨ, ਜਿਸ ਕਾਰਨ ਅਕਾਲੀ ਦਲ ਦੇ ਆਗੂ ਵਰਦੇਵ ਸਿੰਘ ਨੋਨੀ ਮਾਨ ਅਤੇ ਨਰਦੇਵ ਸਿੰਘ ਬੌਬੀ ਮਾਨ ਆਪਣੇ ਸਮਰਥਕਾਂ ਸਮੇਤ ਬੀ. ਡੀ. ਪੀ. ਓ. ਦਫ਼ਤਰ ਪੁੱਜੇ ਸਨ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰ ਵੀ ਮੌਜੂਦ ਸਨ, ਉਥੇ ਹੀ ਪਿੰਡ ਮੁਹੰਮਦੇ ਵਾਲਾ ਤੋਂ ਸਰਪੰਚ ਉਮੀਦਵਾਰ ਮਨਦੀਪ ਬਰਾੜ ਅਤੇ ਮਾਨ ਗਰੁੱਪ ਦੇ ਲੋਕਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ।ਦੇਖਦੇ ਹੀ ਦੇਖਦੇ ਇਹ ਵਿਵਾਦ ਝਗੜੇ ਵਿੱਚ ਤਬਦੀਲ ਹੋ ਗਿਆ। ਇਸ ਝਗੜੇ ਦੌਰਾਨ ਫਾਈਰਿੰਗ ਹੋਈ। ਫਾਈਰਿੰਗ ਦੌਰਾਨ ਆਪ ਦੇ ਸਰਪੰਚ ਉਮੀਦਵਾਰ ਮਨਦੀਪ ਬਰਾੜ ਦੀ ਛਾਤੀ ਵਿੱਚ ਗੋਲੀ ਵੱਜੀ। ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਜਲਾਲਾਬਾਦ ’ਚ ਇਲਾਜ ਲਈ ਭਰਤੀ ਕਰਵਾਇਆ ਗਿਆ। ਜਿਥੇ ਕਿ ਡਾਕਟਰਾਂ ਵੱਲੋਂ ਮੁਢੱਲੀ ਸਹਾਇਤਾ ਦੇਣ ਤੋਂ ਡੀਐੱਮਸੀ ਲੁਧਿਆਣਾ ਲਈ ਰੈਫਰ ਕਰ ਦਿੱਤਾ ਗਿਆ। ਦੱਸਣਯੋਗ ਗੱਲ ਇਹ ਹੈ ਕਿ ਪਿੰਡ ਚੱਕ ਸਹੇਲੇ ਵਾਲਾ ਦੇ ਸਕੂਲ ਮਾਤਾ ਗੁਜ਼ਰੀ ਪਬਲਿਕ ਸਕੂਲ ਅੰਦਰ ਮੌਜੂਦ ਪੰਚਾਇਤੀ ਰਕਬੇ ਦਾ ਵਿਵਾਦ ਪਿਛਲੇ ਲੰਬੇ ਸਮੇਂ ਤੋਂ ਜਾਰੀ ਹੈ।ਇਸ ਰਕਬੇ ਨੂੰ ਛਡਾਉਣ ਲਈ ਗੁਰਪ੍ਰੀਤ ਸਿੰਘ ਮਾਨ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਕੋਸ਼ਿਸ਼ ਕੀਤੀ ਜਾ ਰਹੀ ਹੈ,ਗੁਰਪ੍ਰੀਤ ਮਾਨ ਵੱਲੋਂ ਵੀ ਸਰਪੰਚੀ ਦੇ ਕਾਗਜ ਭਰੇ ਹੋਏ ਹਨ ਜਦਕਿ ਵਰਦੇਵ ਸਿੰਘ ਮਾਨ ਦੇ ਪੁੱਤਰ ਹਰਪਿੰਦਰ ਮਾਨ,ਬੋਬੀ ਮਾਨ ਦੀ ਪਤਨੀ ਮਨਪ੍ਰੀਤ ਕੌਰ ਮਾਨ,ਬੋਬੀ ਮਾਨ ਦੇ ਬੇਟੇ ਗੁਰ ਆਦੇਸ਼ਵਰ ਸਿੰਘ ਮਾਨ ਨੇ ਵੀਂ ਸਰਪੰਚੀ ਲਈ ਕਾਗਜ ਦਾਖਲ ਕੀਤੇ ਹੋਏ ਹਨ।ਲੜਾਈ ਦੌਰਾਨ ਮਨਦੀਪ ਸਿੰਘ ਬਰਾੜ ਵਾਸੀ ਮੁਹੰਮਦ ਵਾਲਾ ਦੀ ਛਾਤੀ ਵਿੱਚ ਗੋਲੀ ਲੱਗੀ ਹੈ ਜਦਕਿ ਰਜੇਸ਼ ਕੁਮਾਰ ਪੁੱਤਰ ਤਿਲਕ ਰਾਜ ਵਾਸੀ ਕਾਹਨੇਵਾਲਾ ਵੀ ਜ਼ਖ਼ਮੀ ਹੋਇਆ ਹੈ।ਮਨਦੀਪ ਬਰਾੜ ਨੂੰ ਡੀ. ਐੱਮ. ਸੀ. ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ ਹੈ। ਆਪ ਦੇ ਆਗੂ ਗੁਰਪ੍ਰੀਤ ਮਾਨ ਵੱਲੋਂ ਦਰਜ ਕਰਵਾਈ ਗਈ ਐੱਫਆਈਆਰ ਵਿੱਚ ਦਿੱਤੇ ਬਿਆਨਾਂ ਅਨੁਸਾਰ ਜਦੋਂ ਉਹ ਬੀਡੀਪੀਓ ਦਫਤਰ ਵਿੱਚ ਗਿਆ ਤਾਂ ਵਰਦੇਵ ਸਿੰਘ ਨੋਨੀ ਮਾਨ , ਨਰਵੇਦ ਸਿੰਘ ਬੋਬੀ ਮਾਨ ਉਸ ਨੂੰ ਵੇਖਦਿਆਂ ਹੀ ਗਾਲੀ ਗਲੋਚ ਕਰਨ ਲੱਗੇ ਅਤੇ ਇੱਟਾਂ ਵੱਟੇ ਚਲਾ ਦਿੱਤੇ ਹਫੜਾ-ਦਫੜੀ ਮੱਚ ਗਈ ਅਤੇ ਜਦੋਂ ਅਸੀਂ ਮੌਕੇ ਤੋਂ ਖਿਸਕਣ ਲੱਗੇ ਤਾਂ ਸਾਨੂੰ ਖਿਸਕਦਿਆਂ ਨੂੰ ਵੇਖ ਕੇ ਨਰਦੇਵ ਸਿੰਘ ਉਰਫ ਬੋਬੀ ਮਾਨ ਨੇ ਆਪਣੇ ਰਵਾਲਵਰ ਨਾਲ ਸਿੱਧਾ ਫਾਇਰ ਮੇਰੇ ਵੱਲ ਨੂੰ ਕੀਤਾ। ਜੋ ਮੇਰੇ ਨਾ ਲੱਗਿਆ ਅਤੇ ਦੂਸਰਾ ਫਾਇਰ ਵਰਦੇਵ ਸਿੰਘ ਉਰਫ ਨੋਨੀ ਮਾਨ ਨੇ ਆਪਣੇ ਰਿਵਾਲਵਰ ਨਾਲ ਸਿੱਧਾ ਫਾਇਰ ਮੈਨੂੰ ਮਾਰ ਦੇਣ ਦੀ ਨੀਅਤ ਨਾਲ ਕੀਤਾ ਜੋ ਕਿ ਮੇਰੇ ਨਾ ਲੱਗਿਆ ਤੇ ਮੇਰੇ ਨਾਲ ਖੜੇ ਮਨਦੀਪ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਚੱਕ ਮੁਹੰਮਦ ਵਾਲਾ ਦੀ ਛਾਤੀ ’ਤੇ ਲੱਗਿਆ। ਹਰਪਿੰਦਰ ਸਿੰਘ, ਹਰਮਨ ਸਿੰਘ, ਬਲਰਾਜ ਸਿੰਘ ਅਤੇ ਇਹਨਾਂ ਦੇ ਨਾਲ 15-20 ਅਣਪਛਾਤੇ ਵਿਅਕਤੀ ਜੋ ਸਾਰੇ ਇੱਟਾਂ ਵੱਟੇ ਚਲਾਉਂਦੇ ਹੋਏ ਲਲਕਾਰੇ ਮਾਰਦੇ ਹੋਏ ਫਾਰਚੂਨਰ ਕਾਰ ਪੀਬੀ 22 ਯੂ 6100 ਵਿਚ ਬੈਠ ਕੇ ਚਲੇ ਗਏ। ਵਰਦੇਵ ਸਿੰਘ ਉਸ ਦਾ ਲੜਕਾ ਰੁਪਿੰਦਰ ਅਤੇ ਦੋ ਤਿੰਨ ਅਣਪਛਾਤੇ ਵਿਅਕਤੀ ਫਾਰਚੂਨਰ ਪੀਬੀ 54 ਜੀ 0055 ਅਤੇ ਬਾਕੀ ਸਾਰੇ ਪਿੱਕਪ ਜੀਪ ਵਿੱਚ ਹਥਿਆਰਾਂ ਸਮੇਤ ਮੌਕੇ ਤੋਂ ਚਲੇ ਗਏ। ਜਿਸ ਤੇ ਥਾਣਾ ਸਿਟੀ ਜਲਾਲਾਬਾਦ ਦੀ ਪੁਲਿਸ ਨੇ ਵੱਖ-ਵੱਖ ਸੰਗੀਨ ਅਪਰਾਧਿਕ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁੁਰੂ ਕਰ ਦਿੱਤੀ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.