post

Jasbeer Singh

(Chief Editor)

Punjab

ਮਹਿਲਾ ਕਾਂਸਟੇਬਲ ਨਾਲ ਲੁੱਟ ਦੀ ਵਾਰਦਾਤ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਥਾਣਾ ਡਵੀਜ਼ਨ ਨੰ. 8 ਦੀ ਪੁਲਸ ਨੇ ਕੀਤਾ ਕਾਬੂ

post-img

ਮਹਿਲਾ ਕਾਂਸਟੇਬਲ ਨਾਲ ਲੁੱਟ ਦੀ ਵਾਰਦਾਤ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਥਾਣਾ ਡਵੀਜ਼ਨ ਨੰ. 8 ਦੀ ਪੁਲਸ ਨੇ ਕੀਤਾ ਕਾਬੂ ਲੁਧਿਆਣਾ : ਪੰਜਾਬ ਦੇ ਮਹਾਨਗਰ ਲੁਧਿਆਣਾ ਵਿਖੇ ਪੰਜਾਬ ਪੁਲਸ ਦੀ ਹੀ ਮਹਿਲਾ ਕਾਂਸਟੇਬਲ ਨਾਲ ਲੁੱਟ ਦੀ ਵਾਰਦਾਤ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਥਾਣਾ ਡਵੀਜ਼ਨ ਨੰ. 8 ਦੀ ਪੁਲਸ ਨੇ ਕਾਬੂ ਕੀਤਾ ਹੈ। ਮੁਲਜ਼ਮ ਰਵਿੰਦਰ ਸਿੰਘ ਉਰਫ ਰਵੀ, ਜਸਪ੍ਰੀਤ ਸਿੰਘ ਉਰਫ ਪ੍ਰੀਤ ਅਤੇ ਸਰਵਜੋਤ ਸਿੰਘ ਉਰਫ ਰਾਜਾ ਬਜਾਜਾ ਹੈ। ਮੁਲਜ਼ਮਾਂ ਤੋਂ ਤੇਜ਼ਧਾਰ ਹਥਿਆਰ, ਲੁੱਟ ਦੇ ਗਹਿਣੇ ਅਤੇ ਵਾਰਦਾਤ ’ਚ ਵਰਤੀ ਐਕਟਿਵਾ ਮਿਲੀ ਹੈ। ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ।ਐੱਸ. ਐੱਚ. ਓ. ਬਲਵਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਪੁਲਸ ’ਚ ਮਹਿਲਾ ਕਾਂਸਟੇਬਲ ਸਵਰਜੀਤ ਕੌਰ ਕੁਝ ਦਿਨ ਪਹਿਲਾਂ ਡਿਊਟੀ ਖਤਮ ਕਰ ਕੇ ਐਕਟਿਵਾ ’ਤੇ ਘਰ ਜਾ ਰਹੀ ਸੀ। ਜਦੋਂ ਉਹ ਟੈਗੋਰ ਨਗਰ ਇਲਾਕੇ ਤੋਂ ਨਿਕਲ ਰਹੀ ਸੀ ਤਾਂ ਪਿੱਛੋਂ ਐਕਟਿਵਾ ਸਵਾਰ 2 ਨੌਜਵਾਨ ਆਏ, ਜੋ ਚਲਦੀ ਐਕਟਿਵਾ ’ਤੇ ਉਸ ਦੇ ਗਲੇ ’ਚੋਂ ਮੰਗਲਸੂਤਰ ਸਮੇਤ ਸੋਨੇ ਦੀ ਚੇਨ ਝਪਟ ਕੇ ਲੈ ਗਏ ਸਨ। ਇਹ ਸਾਰੀ ਵਾਰਦਾਤ ਕੁਝ ਦੂਰ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ ਸੀ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਨੇ ਜਾਂਚ ਕਰ ਕੇ ਤਿੰਨ ਮੁਲਜ਼ਮਾਂ ਨੂੰ ਫੜ ਲਿਆ। ਮੁੱਢਲੀ ਪੁੱਛਗਿੱਛ ’ਚ ਪਤਾ ਲੱਗਾ ਹੈ ਕਿ ਮੁਲਜ਼ਮਾਂ ਖਿਲਾਫ ਪਹਿਲਾਂ ਵੀ ਕੇਸ ਦਰਜ ਹਨ, ਜੋ ਤਿੰਨੋਂ ਮੁਲਜ਼ਮ ਜ਼ਮਾਨਤ ’ਤੇ ਬਾਹਰ ਚੱਲ ਰਹੇ ਹਨ। ਮੁਲਜ਼ਮ ਰਵਿੰਦਰ ’ਤੇ ਲੁੱਟ ਦੇ 2 ਕੇਸ ਦਰਜ ਹਨ। ਮੁਲਜ਼ਮ ਜਸਪ੍ਰੀਤ ’ਤੇ ਲੁੱਟ ਅਤੇ ਕਤਲ ਦੇ ਯਤਨ ਦੇ 2 ਪਰਚੇ ਦਰਜ ਹਨ, ਜਦੋਂਕਿ ਤੀਜੇ ਮੁਲਜ਼ਮ ਸਰਵਜੋਤ ਉਰਫ ਰਾਜਾ ਬਜਾਜਾ ਖਿਲਾਫ ਸ਼ਹਿਰ ਦੇ ਵੱਖ-ਵੱਖ ਥਾਣਿਆਂ ’ਚ ਨਸ਼ਾ ਐਕਟ, ਆਰਮ ਐਕਟ, ਕਤਲ ਦੇ ਯਤਨ, ਲੁੱਟ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ 9 ਕੇਸ ਦਰਜ ਹਨ, ਜੋ ਕੁਝ ਮਹੀਨੇ ਪਹਿਲਾਂ ਹੀ ਲੁੱਟ ਦੇ ਕੇਸ ’ਚ ਜ਼ਮਾਨਤ ’ਤੇ ਬਾਹਰ ਆਇਆ ਹੈ। ਪੁਲਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ। ਪੁਲਸ ਨੂੰ ਪੁੱਛਗਿੱਛ ’ਚ ਕਈ ਹੋਰ ਕੇਸ ਹੱਲ ਹੋਣ ਦੀ ਉਮੀਦ ਹੈ।

Related Post