
Lok Sabha Election 2024 : ਆਦਮਪੁਰ ਹਵਾਈ ਅੱਡਾ ਖੁੱਲ੍ਹਿਆ ਪਰ ਸਮਾਰਟ ਸਿਟੀ ਨਹੀਂ ਬਣ ਸਕਿਆ ਜਲੰਧਰ
- by Jasbeer Singh
- March 27, 2024

ਪਹਿਲੀ ਵਾਰ ਸੰਸਦ ਦੀਆਂ ਪੌੜੀਆਂ ਚੜ੍ਹਨ ਵਾਲੇ Sushil Rinku ਨੇ 10 ਮਹੀਨਿਆਂ ਦੌਰਾਨ ਕਈ ਮੁੱਦੇ ਚੁੱਕੇ ਪਰ ਉਨ੍ਹਾਂ ਦੇ ਕਾਰਜਕਾਲ ਦੌਰਾਨ ਸਭ ਤੋਂ ਵੱਡੀ ਪ੍ਰਾਪਤੀ ਇਹ ਰਹੀ ਕਿ ਆਦਮਪੁਰ ਹਵਾਈ ਅੱਡੇ ਤੋਂ ਹਵਾਈ ਸੇਵਾ ਸ਼ੁਰੂ ਹੋਣ ਜਾ ਰਹੀ ਹੈ। ਸੈਮੀ ਹਾਈ ਸਪੀਡ ਟ੍ਰੇਨ ਵੰਦੇ ਭਾਰਤ ਦਾ ਜਲੰਧਰ ’ਚ ਰੋਕਣ ਦਾ ਮੁੱਦਾ ਵੀ ਸੰਸਦ ਮੈਂਬਰ ਰਿੰਕੂ ਨੇ ਕੇਂਦਰੀ ਮੰਤਰੀ ਕੋਲ ਚੁੱਕਿਆ ਸੀ। ਹਾਲਾਂਕਿ ਸਥਾਨਕ ਭਾਜਪਾ ਆਗੂ ਇਸ ਨੂੰ ਆਪਣੀ ਪ੍ਰਾਪਤੀ ਦੱਸਦੇ ਹਨ।ਲੋਕ ਸਭਾ ਦੇ ਪਿਛਲੇ ਪੰਜ ਸਾਲਾਂ ਦੇ ਕਾਰਜਕਾਲ ’ਚ ਜਲੰਧਰ ਨੂੰ ਦੋ ਸੰਸਦ ਮੈਂਬਰ ਮਿਲੇ ਹਨ। 2019 ਤੋਂ ਜਨਵਰੀ 2022 ਤਕ ਸੰਤੋਖ ਸਿੰਘ ਚੌਧਰੀ ਸੰਸਦ ਮੈਂਬਰ ਰਹੇ। 14 ਜਨਵਰੀ 2022 ਨੂੰ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਉਨ੍ਹਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ਤੋਂ ਬਾਅਦ ਹੋਈ ਉਪ ਚੋਣ ਉਪਰੰਤ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਸੁਸ਼ੀਲ ਕੁਮਾਰ ਰਿੰਕੂ 10 ਮਹੀਨੇ ਲਈ ਸੰਸਦ ਮੈਂਬਰ ਚੁਣੇ ਗਏ ਸਨ। ਪਹਿਲੀ ਵਾਰ ਸੰਸਦ ਦੀਆਂ ਪੌੜੀਆਂ ਚੜ੍ਹਨ ਵਾਲੇ ਸੁਸ਼ੀਲ ਰਿੰਕੂ ਨੇ 10 ਮਹੀਨਿਆਂ ਦੌਰਾਨ ਕਈ ਮੁੱਦੇ ਚੁੱਕੇ ਪਰ ਉਨ੍ਹਾਂ ਦੇ ਕਾਰਜਕਾਲ ਦੌਰਾਨ ਸਭ ਤੋਂ ਵੱਡੀ ਪ੍ਰਾਪਤੀ ਇਹ ਰਹੀ ਕਿ ਆਦਮਪੁਰ ਹਵਾਈ ਅੱਡੇ ਤੋਂ ਹਵਾਈ ਸੇਵਾ ਸ਼ੁਰੂ ਹੋਣ ਜਾ ਰਹੀ ਹੈ। ਸੈਮੀ ਹਾਈ ਸਪੀਡ ਟ੍ਰੇਨ ਵੰਦੇ ਭਾਰਤ ਦਾ ਜਲੰਧਰ ’ਚ ਰੋਕਣ ਦਾ ਮੁੱਦਾ ਵੀ ਸੰਸਦ ਮੈਂਬਰ ਰਿੰਕੂ ਨੇ ਕੇਂਦਰੀ ਮੰਤਰੀ ਕੋਲ ਚੁੱਕਿਆ ਸੀ। ਹਾਲਾਂਕਿ ਸਥਾਨਕ ਭਾਜਪਾ ਆਗੂ ਇਸ ਨੂੰ ਆਪਣੀ ਪ੍ਰਾਪਤੀ ਦੱਸਦੇ ਹਨ।ਸੁਸ਼ੀਲ ਰਿੰਕੂ ਨਹੀਂ ਬਦਲ ਸਕੇ ਜਲੰਧਰ ਦੀ ਕਿਸਮਤ ਰਿੰਕੂ ਦੇ ਐੱਮਪੀ ਬਣਨ ਤੋਂ ਬਾਅਦ ਵੀ ਸਮਾਰਟ ਸਿਟੀ ਜਲੰਧਰ ਦੀ ਕਿਸਮਤ ਨਹੀਂ ਬਦਲ ਸਕੀ। ਸਮਾਰਟ ਸਿਟੀ ਦੀ ਤਸਵੀਰ ਅਜੇ ਵੀ ਧੁੰਦਲੀ ਹੈ। ਸਮਾਰਟ ਸਿਟੀ ਪ੍ਰਾਜੈਕਟਾਂ ’ਚ ਹੋਏ ਭ੍ਰਿਸ਼ਟਾਚਾਰ ਦਾ ਮੁੱਦਾ ਸੰਸਦ ’ਚ ਉਹ ਨਹੀਂ ਚੁੱਕ ਸਕੇ। ਮਹਾਨਗਰ ਦੀਆਂ ਸੜਕਾਂ ਦੀ ਹਾਲਤ ਖ਼ਰਾਬ ਹੈ। ਕੂੜਾ ਪ੍ਰਬੰਧਨ, ਸਟਰੀਟ ਲਾਈਟ ਘੁਟਾਲਾ, ਸਮਾਰਟ ਰੋਡ ’ਚ ਧੋਖਾਧੜੀ ਕਿਸੇ ਮਾਮਲੇ ਦਾ ਹੱਲ ਨਹੀਂ ਕੱਢਿਆ ਜਾ ਸਕਿਆ। ਹਾਲਾਤ ਜਿਉਂ ਦੇ ਤਿਉਂ ਬਣੇ ਹੋਏ ਹਨ। ਜਲੰਧਰ ਦੀ ਖੇਡ ਸਨਅਤ ਦੀ ਸਥਿਤੀ ’ਚ ਕੋਈ ਵੱਡੀ ਤਬਦੀਲੀ ਨਹੀਂ ਹੋਈ ਹੈ। ਸੰਸਦ ਮੈਂਬਰ ਨੇ ਸੰਸਦ ’ਚ ਜੀਐੱਸਟੀ ਦਰਾਂ ’ਚ ਸੋਧ ਦੀ ਮੰਗ ਚੁੱਕੀ ਪਰ ਕੋਈ ਹੱਲ ਨਹੀਂ ਨਿਕਲ ਸਕਿਆ।