post

Jasbeer Singh

(Chief Editor)

Punjab

ਜਲੰਧਰ ਵਿੱਚ ਇੱਕ ਹੈਰਾਨੀਜਨਕ ਮਾਮਲਾ ਆਇਆ ਸਾਹਮਣੇ , ਪੁਲਿਸ ਮੁਲਾਜ਼ਮ ਖੁਦ ਹੀ ਬਿਨਾ ਬੁਲਾਏ ਇੱਕ ਸਮਾਗਮ ਵਿੱਚ ਵੜ੍ਹ ਗਏ ਤ

post-img

ਜਲੰਧਰ : ਖ਼ਬਰ ਹੈ ਜਲੰਧਰ ਤੋਂ ਤੁਸੀਂ ਬਹੁਤ ਵਾਰ ਦੇਖਿਆ ਹੋਵੇਗਾ ਤੇ ਸੁਣਿਆ ਹੋਵੇਗਾ ਕਿ ਬਿਨਾ ਬੁਲਾਏ ਬਰਾਤੀ ਵਿਆਹ ਦੇ ਸਮਾਗਮ ਦੌਰਾਨ ਫੜ੍ਹੇ ਗਏ ਤੇ ਉਹਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਪਰ ਜਲੰਧਰ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਪੁਲਿਸ ਮੁਲਾਜ਼ਮ ਖੁਦ ਹੀ ਬਿਨਾ ਬੁਲਾਏ ਇੱਕ ਸਮਾਗਮ ਵਿੱਚ ਵੜ੍ਹ ਗਏ ਤੇ ਉੱਥੇ ਸ਼ਰਾਬ ਪੀਂਦੇ ਰਹੇ। ਦਰਅਸਰ ਜਲੰਧਰ 'ਚ ਆਪ ਵਿਧਾਇਕ ਰਮਨ ਅਰੋੜਾ ਨੇ ਇੱਕ ਨਿੱਜੀ ਰਿਜ਼ੋਰਟ 'ਚ ਦਾਖਲ ਹੋ ਕੇ ਪਤਾਰਾ ਥਾਣੇ ਦੇ ਮੁਲਾਜ਼ਮਾਂ ਨੂੰ ਸ਼ਰਾਬ ਪੀਂਦੇ ਫੜਿਆ ਹੈ। ਇਹ ਪੁਲਿਸ ਮੁਲਾਜ਼ਮ ਹੁਸ਼ਿਆਰਪੁਰ ਹਾਈਵੇਅ 'ਤੇ ਸਥਿਤ ਇੱਕ ਨਿੱਜੀ ਰਿਜ਼ੋਰਟ ਦੇ ਅੰਦਰ ਸ਼ਰਾਬ ਪੀ ਰਹੇ ਸਨ, ਜਿਥੇ ਉਹਨਾਂ ਨੂੰ ਸੱਦਾ ਨਹੀਂ ਦਿੱਤਾ ਗਿਆ ਸੀ, ਪਰ ਫਿਰ ਵੀ ਉਹ ਬਿਨਾ ਬੁਲਾਏ ਹੀ ਆ ਗਏ। ਇਸ ਦੌਰਾਨ ਫੜ੍ਹੇ ਗਏ ਏਐਸਆਈ ਕੇਵਲ ਸਿੰਘ ਨੇ ਦੱਸਿਆ ਕਿ ਉਹ ਸੁਰੱਖਿਆ ਲਈ ਉਕਤ ਰਿਜ਼ੋਰਟ 'ਚ ਆਏ ਸਨ। ਉਹਨਾਂ ਨੇ ਕਿਹਾ ਕਿ ਅਸੀਂ ਪੰਜ ਪੁਲਿਸ ਮੁਲਾਜ਼ਮ ਇਥੇ ਆਏ ਹਾਂ। ਇਹਨਾਂ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ। ਫੜ੍ਹੇ ਗਏ ਏਐਸਆਈ ਨੇ ਅੱਗੇ ਦੱਸਿਆ ਕਿ ਸਾਨੂੰ ਆਦੇਸ਼ ਮਿਲੇ ਸਨ ਕਿ ਵਿਧਾਇਕ ਰਮਨ ਅਰੋੜਾ ਨੇ ਉਕਤ ਪ੍ਰੋਗਰਾਮ ਵਿੱਚ ਆਉਣਾ ਹੈ, ਇਸ ਲਈ ਅਸੀਂ ਇੱਥੇ ਆਏ ਹਾਂ। ਪਰ ਮੌਕੇ ਉੱਤੇ ਮੌਜੂਦ ਵਿਧਾਇਕ ਨੇ ਕਿਹਾ ਕਿ ਮੇਰੀ ਆਪਣੀ ਨਿੱਜੀ ਸੁਰੱਖਿਆ ਹੈ ਅਤੇ ਜੇਕਰ ਮੇਰੀ ਸੁਰੱਖਿਆ ਵਿੱਚ ਵੀ ਆਏ ਸਨ ਤਾਂ ਇਹਨਾਂ ਦੇ ਡਿਊਟੀ ਦੌਰਾਨ ਸ਼ਰਾਬ ਕਿਉਂ ਪੀਤੀ ?ਇਸ ਦੌਰਾਨ ਮੌਕੇ 'ਤੇ ਮੌਜੂਦ 'ਆਪ' ਵਿਧਾਇਕ ਰਮਨ ਅਰੋੜਾ ਨੇ ਤੁਰੰਤ ਐਸਐਸਪੀ ਅੰਕੁਰ ਗੁਪਤਾ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਸਾਰੀ ਘਟਨਾ ਬਾਰੇ ਦੱਸਿਆ। ਵਿਧਾਇਕ ਨੇ ਐਸਐਸਪੀ ਗੁਪਤਾ ਨੂੰ ਕਿਹਾ-ਤੁਹਾਡੇ ਪੰਜ ਮੁਲਾਜ਼ਮ ਬਿਨਾਂ ਬੁਲਾਏ ਰਿਜ਼ੋਰਟ ਵਿੱਚ ਆਏ ਹਨ ਅਤੇ ਸ਼ਰਾਬ ਪੀ ਰਹੇ ਹਨ। ਇਹਨਾਂ ਨੇ ਸਟਾਫ਼ ਨੇ ਪਰਿਵਾਰ ਨਾਲ ਦੁਰਵਿਵਹਾਰ ਕੀਤਾ ਹੈ। ਜਿਸ ਤੋਂ ਬਾਅਦ ਐੱਸਐੱਸਪੀ ਨੇ ਤੁਰੰਤ ਪਤਾਰਾ ਥਾਣਾ ਇੰਚਾਰਜ ਨੂੰ ਮੌਕੇ 'ਤੇ ਭੇਜਿਆ ਅਤੇ ਮਾਮਲੇ 'ਚ ਬਣਦੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ

Related Post