
ਜਥੇਦਾਰ ਅਕਾਲ ਤਖਤ ਅਕਾਲੀ ਸੰਕਟ ਹਲ ਕਰਨ ਲਈ ਪੰਥਕ ਨੁਮਾਇੰਦਾ ਇਕਠ ਬੁਲਾਉਣ : ਸਿਖ ਸੇਵਕ ਸੁਸਾਇਟੀ
- by Jasbeer Singh
- August 2, 2024

ਜਥੇਦਾਰ ਅਕਾਲ ਤਖਤ ਅਕਾਲੀ ਸੰਕਟ ਹਲ ਕਰਨ ਲਈ ਪੰਥਕ ਨੁਮਾਇੰਦਾ ਇਕਠ ਬੁਲਾਉਣ : ਸਿਖ ਸੇਵਕ ਸੁਸਾਇਟੀ ਜਲੰਧਰ : ਬੀਤੇ ਦਿਨੀਂ ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਵਲੋਂ ਜਥੇਦਾਰ ਪਰਮਿੰਦਰ ਸਿੰਘ ਖਾਲਸਾ ,ਪ੍ਰੋਫੈਸਰ ਬਲਵਿੰਦਰ ਪਾਲ ਸਿੰਘ ,ਸਿਖ ਚਿੰਤਕ ਭਾਈ ਹਰਸਿਮਰਨ ਸਿੰਘ ਨੇ ਜਥੇਦਾਰ ਅਕਾਲ ਤਖਤ ਨੂੰ ਬੇਨਤੀ ਪੱਤਰ ਦਿਤਾ ਕਿ ਅਕਾਲੀ ਲੀਡਰਸ਼ਿਪ ਦੇ ਸੰਕਟ ਮਸਲਾ ਕੇਵਲ ਧਾਰਮਿਕ ਤਨਖਾਹ ਲਗਾਉਣ ਤੇ ਆਗੂਆਂ ਵੱਲੋਂ ਮੁਆਫੀ ਮੰਗ ਲਏ ਜਾਣ ਤਕ ਸੀਮਤ ਨਾ ਰਖਿਆ ਜਾਵੇ।ਇਹਨਾਂ ਦੋਸ਼ਾਂ ਦੇ ਫੈਸਲਿਆਂ ਬਾਰੇ ਸਿਖ ਪੰਥ ਦਾ ਨੁਮਾਇੰਦਾ ਇਕਠ 250 ਜਾਂ 300 ਦਾ ਬੁਲਾਇਆ ਜਾਵੇ ਤੇ ਇਸ ਸੰਕਟ ਦਾ ਠੋਸ ਸਿਟਾ ਕਢਕੇ ਠੋਸ ਹਲ ਤੇ ਫੈਸਲਾ ਵਿਸ਼ਾਲ ਪੰਥਕ ਇਕਠ ਸਰਬੱਤ ਖਾਲਸਾ ਦੇ ਰੂਪ ਵਿਚ ਲਾਗੂ ਕੀਤਾ ਜਾਵੇ ਤਾਂ ਅਕਾਲ ਤਖਤ ਸਾਹਿਬ ਦੀ ਪੁਰਾਤਨ ਪਰੰਪਰਾ ਬਹਾਲ ਹੋ ਸਕੇ ਤੇ ਸਮੁਚਾ ਸਿਖ ਪੰਥ ਇਨ੍ਹਾਂ ਫੈਸਲਿਆਂ ਦਾ ਸਮਰਥਨ ਕਰ ਸਕੇ ਕਿ ਇਹ ਫੈਸਲੇ ਸਿਖ ਮਰਿਆਦਾ ਤੇ ਮਾਨਸਕਿਤਾ ਅਨੁਸਾਰ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਵਿਚ ਅਕਾਲੀ ਦਲ ਪੁਨਰ ਸੁਰਜੀਤੀ,ਪੰਥਕ ਏਜੰਡੇ ,ਅਕਾਲੀ ਦਲ ਦੀ ਲੀਡਰਸ਼ਿਪ ਦਾ ਫੈਸਲਾ ਪੰਥਕ ਮਾਨਸਿਕਤਾ ਅਨੁਸਾਰ ਕਰਨ ਦੀ ਬੇਨਤੀ ਹੈ।ਸਿਖ ਚਿੰਤਕਾਂ ਨੇ ਕਿਹਾ ਇਸ ਸੰਬੰਧ ਵਿਚ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਪੁਰਾਤਨ ਅਨੁਸਾਰ ਇਤਿਹਾਸਕ ਭੂਮਿਕਾ ਨਿਭਾਉਣ ਦੀ ਲੋੜ ਹੈ। ਮੀਡੀਆ ਨੂੰ ਸੰਬੋਧਨ ਕਰਦਿਆਂ ਪਰਮਿੰਦਰ ਪਾਲ ਸਿੰਘ ਨੇ ਕਿਹਾ ਕਿ ਇਸ ਸੰਕਟ ਬਾਰੇ ਸਿਖ ਪੰਥ ਦੀਆਂ ਸਰਬਪ੍ਰਵਾਨਿਤ ਸਖਸ਼ੀਅਤਾਂ ਬਾਬਾ ਸਰਬਜੋਤ ਸਿੰਘ ਬੇਦੀ,ਸਰਦਾਰ ਗੁਰਤੇਜ ਸਿੰਘ ਆਈਏਐਸ ,ਬੀਬੀ ਪਰਮਜੀਤ ਕੌਰ ਖਾਲੜਾ,ਜਥੇਦਾਰ ਸੁਖਦੇਵ ਸਿੰਘ ਭੌਰ,ਸਰਦਾਰ ਹਰਸਿਮਰਨ ਸਿੰਘ, ਸਿੰਘ ਸਾਹਿਬ ਪ੍ਰੋਫੈਸਰ ਮਨਜੀਤ ਸਿੰਘ ਬਾਬਾ ਸੇਵਾ ਸਿੰਘ ਖਡੂਰ ਸਾਹਿਬ ,ਹਰਵਿੰਦਰ ਸਿੰਘ ਫੁਲਕਾ ਐਡਵੋਕੇਟ ਪ੍ਰੋਫੈਸਰ ਸੁਖਦਿਆਲ ਸਿੰਘ ,ਰਜਿੰਦਰ ਸਿੰਘ ਪੁਰੇਵਾਲ ਡਰਬੀ ਯੂਕੇ ,ਪਰਮਜੀਤ ਸਿੰਘ ਸਰਨਾ ਦਿੱਲੀ ਦਾ ਸਹਿਯੋਗ ਲਿਆ ਜਾਵੇ। ਪੰਥਕ ਸੰਕਟ ਦੇ ਹਲ ਲਈ ਇਹ ਸੁਪਰੀਮ ਪੰਥਕ ਕੌਂਸਲ ਬਣਾਈ ਜਾਵੇ ,ਜਿਸਨੂੰ ਸ੍ਰੋਮਣੀ ਕਮੇਟੀ ਤੇ ਸਮੁਚੀਆਂ ਪੰਥਕ ਧਿਰਾਂ ਸਮਰਥਨ ਦੇਣ। ਉਨ੍ਹਾਂ ਇਹ ਵੀ ਕਿਹਾ ਕਿ ਇਹ ਪੰਥਕ ਕੌਂਸਲ ਅਕਾਲ ਤਖਤ ਸਾਹਿਬ ਦੀ ਅਗਵਾਈ ਵਿਚ ਕੰਮ ਕਰੇ।ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਜਿੱਥੇ ਤੁਹਾਨੂੰ ਸ਼ਕਤੀ ਮਿਲੇਗੀ, ਉੱਥੇ ਪੰਥ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਦੇਖ-ਰੇਖ ਹੇਠ ਪੰਥਕ ਏਕਤਾ ਕਰਨ ਦਾ ਰਸਤਾ ਵੀ ਸਾਫ ਹੋ ਜਾਏਗਾ। ਉਨ੍ਹਾਂ ਇਹ ਵੀ ਕਿਹਾ ਕਿ ਅਕਾਲੀ ਦਲ ਦੇ ਸਾਰੇ ਜਥੇਬੰਦਕ ਢਾਂਚੇ ਅਤੇ ਪ੍ਰਧਾਨ ਸਮੇਤ ਸਾਰੇ ਅਹੁਦੇਦਾਰਾਂ ਨੂੰ ਆਪਣੀਆਂ ਜਿੰਮੇਵਾਰੀਆਂ ਤੋਂ ਪਾਸੇ ਕਰ ਦਿੱਤਾ ਜਾਵੇ।ਇਸ ਦੀ ਸਾਰੀ ਜਿੰਮੇਵਾਰੀ ਸਰਬਤ ਖਾਲਸਾ ਵਲੋਂ ਥਾਪੀ ਸੁਪਰੀਮ ਖਾਲਸਾ ਕੌਂਸਲ ਨੂੰ ਦਿਤੀ ਜਾਵੇ।ਇਹ ਸਮਾਂਬੱਧ ਤਰੀਕੇ ਨਾਲ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਅਕਾਲੀ ਦਲ ਦੀ ਪੁਨਰ ਸਥਾਪਨਾ ਨੂੰ ਨੇਪਰੇ ਚਾੜਨ ਦੀ ਜਿੰਮੇਵਾਰੀ ਨਿਭਾਵੇ।ਉਨ੍ਹਾਂ ਕਿਹਾ ਕਿ ਅਕਾਲੀ ਦਲ ਕਾਰਪੋਰੇਟ ਫੰਡਾਂ ਦੀ ਥਾਂ ਸਿਖ ਪੰਥ ਦੀ ਦਸਵੰਧ ਨਾਲ ਚਲੇ।ਇਹ ਕਿਰਤੀਆਂ, ਦਬੇ ਕੁਚਲਿਆਂ ਘਟਗਿਣਤੀਆਂ ,ਪੰਜਾਬ ਦੀ ਪ੍ਰਤੀਨਿਧ ਬਣਕੇ ਸਾਹਮਣੇ ਆਏ ।ਪਰਿਵਾਰਵਾਦ ਤੇ ਜਾਤੀਵਾਦ ਦੀ ਇਸ ਵਿਚ ਕੋਈ ਥਾਂ ਨਾ ਹੋਵੇ। ਜਥੇਦਾਰ ਅਕਾਲ ਤਖਤ ਦੇ ਫੈਸਲੇ ਦੀ ਤਾਰੀਫ ਕਰਦਿਆਂ ਸਿਖ ਚਿੰਤਕਾਂ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਦੀ ਮਰਿਯਾਦਾ ਅਨੁਸਾਰ ਨਿਸ਼ਾਨ ਸਾਹਿਬ ਦੇ ਰੰਗ ਬਾਰੇ ਯਾਦਗਾਰੀ ਇਤਿਹਾਸਕ ਫੈਸਲਾ ਲਿਆ ਜੋ ਤੁਹਾਡੇ ਤੋਂ ਪਹਿਲਾਂ ਨਹੀਂ ਹੋ ਸਕਿਆ।ਦੇਸ਼ਾਂ ਵਿਦੇਸ਼ਾਂ ਦੀਆਂ ਸਿਖ ਸੰਗਤਾਂ ਇਸ ਮਸਲੇ ਵਿਚ ਤੁਹਾਡੇ ਹਕ ਵਿਚ ਹਨ।ਇਸ ਤਰ੍ਹਾਂ ਜਾਤ ਪਾਤ ਵਿਰੁਧ ਗੁਰਮਤਿ ਰੋਸ਼ਨੀ ਵਿਚ ਅਕਾਲ ਤਖਤ ਸਾਹਿਬ ਤੋਂ ਫੈਸਲਾ ਕਰਨ ਦੀ ਬੇਨਤੀ ਹੈ ਤਾਂ ਜੋ ਸਿਖੀ ਦਾ ਅਕਸ ਨਸਲਵਾਦ ਵਿਰੁੱਧ ਉਭਰ ਸਕੇ।ਸਿਖ ਪੰਥ ਵੀ ਦੇਸਾਂ -ਵਿਦੇਸ਼ਾਂ ਵਿਚ ਨਸਲਵਾਦ ,ਫਿਰਕੂਵਾਦ ਦਾ ਦੁਖਾਂਤ ਭੋਗ ਰਿਹਾ ਹੈ। ਇਸ ਮੌਕੇ ਸੰਤੋਖ ਸਿੰਘ ਦਿਲੀ ਪੇਂਟ ਸਰਪ੍ਰਸਤ ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ,ਭਾਈ ਬਲਜੀਤ ਸਿੰਘ ਸਿਖ ਮਿਸ਼ਨਰੀ ਕਾਲਜ ਮਨਜੀਤ ਸਿੰਘ ਗਤਕਾ ਮਾਸਟਰ,ਸੰਦੀਪ ਸਿੰਘ ਚਾਵਲਾ,ਹਰਿਭਜਨ ਸਿੰਘ ਬੈਂਸ,ਸਾਹਿਬ ਸਿੰਘ ਆਰਟਿਸਟ ਹਾਜ਼ਰ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.