July 6, 2024 01:22:09
post

Jasbeer Singh

(Chief Editor)

Patiala News

ਜੇਈਈ (ਮੇਨਜ਼): ਲਕਸ਼ ਧੀਰ ਨੇ ਹਾਸਲ ਕੀਤਾ 128ਵਾਂ ਰੈਂਕ

post-img

ਜੁਆਇੰਟ ਐਂਟਰੈਂਸ ਐਗਜਾਮੀਨੇਸ਼ਨ (ਜੇਈਈ) ਮੇਨਜ਼ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਪਟਿਆਲਾ ਦੇ ਲਕਸ਼ ਧੀਰ ਨੇ ਦੇਸ਼ ਭਰ ਵਿੱਚੋਂ 128ਵਾਂ ਰੈਂਕ (ਏਆਈਆਰ) ਹਾਸਲ ਕਰਕੇ ਪ‌ਟਿਆਲਾ ਜ਼ਿਲ੍ਹੇ ਵਿੱਚ ਮੋਹਰੀ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਗੋਪਾਲ ਜੈਨ ਨੇ 145ਵਾਂ ਰੈਂਕ ਹਾਸਲ ਕੀਤਾ ਹੈ। ਦੂਜੇ ਪਾਸੇ ਪਟਿਆਲਾ ਦੇ ਹੀ ਰਹਿਣ ਵਾਲੇ ਨੇਹਲ ਬਾਂਸਲ ਦਾ ਏਆਈਆਰ 672 ਰਿਹਾ ਹੈ। ਇਹ ਦੋਵੇਂ ਵਿਦਿਆਰਥੀ ਆਈਕੁਐਸਟ ਇੰਸਟੀਚਿਊਟ ਨਾਲ ਸਬੰਧਿਤ ਹਨ। ਲਕਸ਼ ਧੀਰ ਦੇ ਪਿਤਾ ਥਾਪਰ ਯੂਨੀਵਰਸਿਟੀ ਪਟਿਆਲਾ ਵਿੱਚ ਪ੍ਰੋਫੈਸਰ ਹਨ ਜਦ ਕਿ ਉਸ ਦੀ ਮਾਤਾ ਕੇਂਦਰੀ ਵਿਦਿਆਲਿਆ ਵਿੱਚ ਪੀਜੀਟੀ ਗਣਿਤ ਦੀ ਅਧਿਆਪਕ ਵਜੋਂ ਕੰਮ ਕਰਦੇ ਹਨ। ਲਕਸ਼ ਧੀਰ ਤੇ ਗੋਪਾਲ ਜੈਨ ਨੇ ਆਪਣਾ ਵਿੱਦਿਅਕ ਸਫ਼ਰ ਆਈਕੁਐਸਟ ਤੋਂ ਹੀ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਇਨ੍ਹਾਂ ਆਈਆਈਟੀ ਦਿੱਲੀ ਜੁਆਇਨ ਕਰ ਲਈ। ਗੋਪਾਲ ਜੈਨ ਨੇ ਆਈਆਈਟੀ ਮੁੰਬਈ ਜੁਆਇਨ ਕੀਤੀ ਸੀ। ਆਈਕਿਊਇਸਟ ਦੇ ਪ੍ਰਮੁੱਖ ਵਿਪਨ ਮਦਾਨ ਨੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਸਾਡੀ ਸੰਸਥਾ ਲਈ ਇਹ ਵੱਡੀ ਖ਼ੁਸ਼ੀ ਦੀ ਗੱਲ ਹੈ। ਉਨ੍ਹਾਂ ਦੱਸਿਆ ਕਿ ਹੋਰ ਵਿਦਿਆਰਥੀਆਂ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ। ਜਿਵੇਂ ਕਿ ਹਰਸ਼ ਗੁਪਤਾ ਦਾ ਆਲ ਇੰਡੀਆ ਰੈਂਕ (ਏਆਈਆਰ) 1311 , ਗੌਤਮ ਅਰੋੜਾ ਦਾ 1611, ਨਮਨ ਜਿੰਦਲ ਦਾ 2091, ਪਰੀਜ਼ਾ ਦਾ 2673, ਅਰਪਿਤ ਗਰਗ ਦਾ 2750, ਸਾਰਾ ਬਾਂਸਲ ਦਾ 3041, ਭਾਵਿਕਾ ਦਾ 3755, ਆਯੂਸ਼ੀ ਦਾ 4142, ਇਮਾਨੀ ਦਾ 4248, ਦਿਵਾਂਸ਼ੂ ਦਾ 4440, ਲਕਸ਼ ਜੈਨ ਦਾ 5332, ਆਰੀਅਨ ਮਿਲਕ ਦਾ 5952, ਲਿਪਿਕਾ ਦਾ 6224, ਦੇਵਾਂਸ ਗੋਇਲ ਦਾ 6306, ਪੁਲਕਿਤ ਪਾਂਡੇ ਦਾ 6351, ਮਨਨ ਅਗਰਵਾਲ ਦਾ 6359, ਪ੍ਰਿਅੰਕਾ ਰਾਬੜਾ ਦਾ 6930, ਰੋਹਨ ਗਰਗ ਦਾ 7341, ਕ੍ਰਿਸ਼ ਗਰਗ ਦਾ 7453, ਲਕਸ਼ ਜੈਨ ਦਾ 9384 ਵਾਂ ਰੈਂਕ ਹੈ। ਲਕਸ਼ ਧੀਰ ਨੇ ਕਿਹਾ ਕਿ ਉਸ ਦਾ ਮੁੱਖ ਟੀਚਾ ਜੇਈਈ ਐਡਵਾਂਸ ਕਰੈਕ ਕਰਨਾ ਹੈ, ਹੁਣ ਅੱਗੇ ਆਈਆਈਟੀ ਦਿੱਲੀ ਵਿੱਚ ਪੜ੍ਹਾਈ ਕਰਨਾ ਚਾਹੁੰਦਾ ਹੈ। ਨੇਹਲ ਬਾਂਸਲ ਨੇ ਦੱਸਿਆ ਕਿ ਉਹ ਐਡਵਾਂਸ ਕਲੀਅਰ ਕਰਕੇ ਹੁਣ ਉਹ ਕੰਪਿਊਟਰ ਇੰਜਨੀਅਰਿੰਗ ਕਰਨਾ ਚਾਹੁੰਦਾ ਹੈ।

Related Post