
ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਦੀ ਪਤਨੀ ਦੀ ਫਾਰਚੂਨਰ ਗੱਡੀ ਚੋਰੀ, FIR ਦਰਜ
- by Jasbeer Singh
- March 25, 2024

JP Nadda Wife Car Stolen- ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਦੀ ਪਤਨੀ ਮੱਲਿਕਾ ਨੱਡਾ ਦੀ ਕਾਰ ਚੋਰੀ ਹੋਣ ਦੀ ਖ਼ਬਰ ਹੈ। ਡਰਾਈਵਰ ਜੋਗਿੰਦਰ ਦੀ ਸ਼ਿਕਾਇਤ ਉਤੇ ਐੱਫ.ਆਈ.ਆਰ. ਦਰਜ ਕਰਵਾਈ ਗਈ ਹੈ। ਜਾਣਕਾਰੀ ਮਿਲੀ ਹੈ ਕਿ ਡਰਾਈਵਰ ਕਾਰ ਨੂੰ ਸਰਵਿਸ ਲਈ ਲਈ ਦਿੱਲੀ ਦੇ ਗੋਵਿੰਦਪੁਰੀ ਲੈ ਕੇ ਗਿਆ (JP Nadda Wife Car Stolen) ਸੀ। ਇਹ ਕਾਰ 19 ਮਾਰਚ ਨੂੰ ਚੋਰੀ ਹੋ ਗਈ ਸੀ।ਸੂਤਰਾਂ ਅਨੁਸਾਰ ਕਾਰ ਸਰਵਿਸ ਸੈਂਟਰ ਤੋਂ ਚੋਰੀ ਹੋਈ ਸੀ। ਚੋਰੀ ਹੋਈ ਕਾਰ ਚਿੱਟੇ ਰੰਗ ਦੀ ਫਾਰਚੂਨਰ ਹੈ। ਪੁਲਿਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਕਾਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜਦੋਂ ਕਾਰ ਚੋਰੀ ਹੋਈ ਤਾਂ ਡਰਾਈਵਰ ਖਾਣਾ ਖਾਣ ਗਿਆ ਸੀ। ਪੁਲਿਸ ਨੂੰ ਮਿਲੀ ਸੀਸੀਟੀਵੀ ਫੁਟੇਜ ਵਿਚ ਕਾਰ ਗੁਰੂਗ੍ਰਾਮ ਵੱਲ ਜਾਂਦੀ ਦਿਖਾਈ ਦੇ ਰਹੀ ਹੈ।