post

Jasbeer Singh

(Chief Editor)

Punjab

ਜਸਟਿਸ ਐਨ ਐਸ ਸ਼ੇਖਾਵਤ ਸੁਰੱਖਿਆ ਵਿੱਚ ਕੁਤਾਹੀ ਮਾਮਲੇ ਦੀ ਜਾਂਚ ਪੰਜਾਬ ਪੁਲਸ ਦੀ ਬਜਾਏ ਹਰਿਆਣਾ ਪੁਲਸ ਹਵਾਲੇ

post-img

ਜਸਟਿਸ ਐਨ ਐਸ ਸ਼ੇਖਾਵਤ ਸੁਰੱਖਿਆ ਵਿੱਚ ਕੁਤਾਹੀ ਮਾਮਲੇ ਦੀ ਜਾਂਚ ਪੰਜਾਬ ਪੁਲਸ ਦੀ ਬਜਾਏ ਹਰਿਆਣਾ ਪੁਲਸ ਹਵਾਲੇ ਚੰਡੀਗੜ੍ਹ : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਬਣੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਜਸਟਿਸ ਐਨਐਸ ਸ਼ੇਖਾਵਤ ਦੀ ਸੁਰੱਖਿਆ ਵਿੱਚ ਕੁਤਾਹੀ ਦੇ ਮਾਮਲੇ ਵਿੱਚ ਦਰਜ ਤਿੰਨੋਂ ਐਫਆਈਆਰਜ਼ ਦੀ ਜਾਂਚ ਪੰਜਾਬ ਪੁਲਿਸ ਦੀ ਬਜਾਏ ਹਰਿਆਣਾ ਪੁਲਿਸ ਨੂੰ ਸੌਂਪ ਦਿੱਤੀ ਹੈ। ਪੰਜਾਬ ਵਿੱਚ ਦਰਜ ਇਨ੍ਹਾਂ ਤਿੰਨ ਐਫਆਈਆਰਜ਼ ਦੀ ਜਾਂਚ ਹਰਿਆਣਾ ਦੀ ਆਈਪੀਐਸ ਮਨੀਸ਼ਾ ਚੌਧਰੀ ਨੂੰ ਸੌਂਪੀ ਗਈ ਹੈ। ਹਾਈ ਕੋਰਟ ਨੇ ਕਿਹਾ, ਇਨ੍ਹਾਂ ਮਾਮਲਿਆਂ ਦੀ ਨਿਰਪੱਖ ਜਾਂਚ ਲਈ ਸਿਰਫ਼ ਹਰਿਆਣਾ ਪੁਲਿਸ ਨੂੰ ਹੀ ਜਾਂਚ ਕਰਨੀ ਚਾਹੀਦੀ ਹੈ, ਜਾਂਚ ਪੰਜਾਬ ਪੁਲਿਸ ਨੂੰ ਨਹੀਂ ਸੌਂਪੀ ਜਾ ਸਕਦੀ ਹੈ। ਹਾਈ ਕੋਰਟ ਨੇ ਕਿਹਾ ਕਿ ਇੱਕ ਮੌਜੂਦਾ ਜੱਜ ਦੀ ਸੁਰੱਖਿਆ ਵਿੱਚ ਲਾਪਰਵਾਹੀ ਬਹੁਤ ਗੰਭੀਰ ਹੈ। ਹਾਈਕੋਰਟ ਨੇ ਆਈਪੀਐਸ ਮਨੀਸ਼ਾ ਚੌਧਰੀ ਨੂੰ ਦਿੱਤੇ ਹੁਕਮ ਦਿੱਤੇ ਹਨ ਕਿ ਨਿਰਪੱਖ ਅਤੇ ਦਬਾਅ ਤੋਂ ਬਿਨਾਂ ਜਾਂਚ ਕੀਤੀ ਜਾਵੇ ਤੇ ਇੱਕ ਹਫ਼ਤੇ ਵਿੱਚ ਸਟੇਟਸ ਰਿਪੋਰਟ ਸੌਂਪੀ ਜਾਵੇ। ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਇਸ ਮਾਮਲੇ ਵਿੱਚ ਤਿੰਨ ਐਫਆਈਆਰ ਦਰਜ ਕੀਤੀਆਂ ਹਨ। 22 ਸਤੰਬਰ ਦੀ ਘਟਨਾ ਸਬੰਧੀ ਪਹਿਲੀ ਐਫਆਈਆਰ ਅੰਮ੍ਰਿਤਸਰ ਵਿੱਚ ਦਰਜ ਕੀਤੀ ਗਈ ਹੈ। 23 ਸਤੰਬਰ ਨੂੰ ਬਰਨਾਲਾ ਵਿੱਚ ਕਿਸਾਨਾਂ ਅਤੇ ਭੀੜ ਵੱਲੋਂ ਜਸਟਿਸ ਸ਼ੇਖਾਵਤ ਦੀ ਗੱਡੀ ਨੂੰ ਰੋਕਣ ਦੇ ਸਬੰਧ ਵਿੱਚ ਥਾਣਾ ਟੱਲੇਵਾਲ ਵਿੱਚ ਦੂਜੀ ਐਫਆਈਆਰ ਦਰਜ ਕੀਤੀ ਗਈ ਹੈ, ਕਿਉਂਕਿ ਉਸ ਦਿਨ ਬਰਨਾਲਾ ਵਿੱਚ ਜਸਟਿਸ ਸ਼ੇਖਾਵਤ ਦੀ ਗੱਡੀ ਦਾ ਕਿਸਾਨਾਂ ਅਤੇ ਭੀੜ ਵੱਲੋਂ ਘਿਰਾਓ ਕੀਤਾ ਗਿਆ ਸੀ।

Related Post