
ਜੋਤੀ ਮਲਹੋਤਰਾ ਨੂੰ ਕੇਰਲ ਸੈਰ-ਸਪਾਟਾ ਵਿਭਾਗ ਨੇ ਕੀਤਾ ਹੋਇਆ ਸੀ ਸੋਸ਼ਲ ਮੀਡੀਆ ਪ੍ਰਚਾਰ ਦੇ ਹਿੱਸੇ ਵਜੋਂ ਸਪਾਂਸਰ
- by Jasbeer Singh
- July 7, 2025

ਜੋਤੀ ਮਲਹੋਤਰਾ ਨੂੰ ਕੇਰਲ ਸੈਰ-ਸਪਾਟਾ ਵਿਭਾਗ ਨੇ ਕੀਤਾ ਹੋਇਆ ਸੀ ਸੋਸ਼ਲ ਮੀਡੀਆ ਪ੍ਰਚਾਰ ਦੇ ਹਿੱਸੇ ਵਜੋਂ ਸਪਾਂਸਰ ਹਰਿਆਣਾ, 7 ਜੁਲਾਈ 2025 : ਹਰਿਆਣਾ ਦੀ ਵਸਨੀਕ ਤੇ ਯੂ-ਟਿਊਬਰ ਜੋਤੀ ਮਲਹੋਤਰਾ ਜਿਸਨੂੰ ਪਾਕਿਸਤਾਨ ਲਈ ਭਾਰਤ ਦੀ ਜਾਸੂਸੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ ਦੀ ਜਾਂਚ ਦੌਰਾਨ ਇਕ ਅਹਿਮ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਭਾਰਤ ਦੇ ਕੇਰਲ ਸੈਰ ਸਪਾਟਾ ਵਿਭਾਗ ਵਲੋਂ ਜੋਤੀ ਨੂੰ ਆਪਣੇ ਸੋਸ਼ਲ ਮੀਡੀਆ ਪ੍ਰਚਾਰ ਲਈ ਸਪਾਂਸਰ ਕੀਤਾ ਹੋਇਆ ਸੀ। ਜੋਤੀ ਮਲਹੋਤਰਾ 41 ਸੋਸ਼ਲ ਮੀਡੀਆ ਪ੍ਰਭਾਵਕਾਂ ਵਿਚੋਂ ਸੀ ਇਕ ਯੂ-ਟਿਊੁਬਰ ਜੋਤੀ ਮਲਹੋਤਰਾ ਜੋ 41 ਵੱਖ-ਵੱਖ ਯੂ-ਟਿਊਬਰ ਪ੍ਰਭਾਵਕਾਂ ਵਿਚੋਂ ਇਕ ਸੀ ਨੂੰ ਭਾਰਤ ਸਰਕਾਰ ਦੇ ਸੂਚਨਾ ਪ੍ਰਾਪਤ ਅਧਿਕਾਰ ਐਕਟ (ਆਰ. ਟੀ. ਆਈ.) ਤਹਿਤ ਕੇਰਲ ਸੈਰ-ਸਪਾਟਾ ਵਿਭਾਗ ਨੇ ਆਪਣੇ ਸੋਸ਼ਲ ਮੀਡੀਆ ਪ੍ਰਚਾਰ ਦੇ ਹਿੱਸੇ ਵਜੋਂ ਸਪਾਂਸਰ ਕੀਤਾ ਗਿਆ ਸੀ।ਇਥੇ ਹੀ ਬਸ ਨਹੀਂ ਜੋਤੀ ਮਲਹੋਤਰਾ ਦੀਆਂ ਕੰਨੂਰ, ਕੋਝੀਕੋਡ, ਕੋਚੀ, ਅਲਾਪੁਝਾ ਅਤੇ ਮੁੰਨਾਰ ਦੀਆਂ ਯਾਤਰਾਵਾਂ ਨੂੰ ਵੀ ਕੇਰਲ ਸਟੇਟ ਵਲੋਂ ਫ਼ੰਡ ਦਿੱਤਾ ਗਿਆ ਸੀ।