ਬਠਿੰਡਾ ਅਦਾਲਤ ਵਿਚ ਕੰਗਣਾ ਰਣਜੀਤ ਅੱਜ ਨਹੀਂ ਹੋਏ ਪੇਸ਼ ਬਠਿੰਡਾ, 5 ਜਨਵਰੀ 2026:: ਮਾਣਹਾਨੀ ਮਾਮਲੇ ਵਿਚ ਬਠਿੰਡਾ ਦੀ ਅਦਾਲਤ ਵਿਚ ਅੱਜ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ (Kangana Ranaut) ਪੇਸ਼ ਨਹੀਂ ਹੋਈ । ਕੰਗਨਾ ਦੀ ਗੈਰ ਹਾਜ਼ਰੀ ਕਾਰਨ ਕਾਰਵਾਈ ਪੂਰੀ ਨਹੀਂ ਹੋ ਸਕੀ ਅਤੇ ਅਦਾਲਤ ਨੇ ਮਾਮਲੇ ਵਿੱਚ ਅੱਗੇ ਦੀ ਕਾਰਵਾਈਬਾਰੇ ਆਪਣਾ ਹੁਕਮ ਰਾਖਵਾਂ ਰੱਖ ਲਿਆ ਹੈ । ਪਟੀਸ਼ਨਕਰਤਾ ਨੇ ਪ੍ਰਗਟ ਕੀਤਾ ਕੰਗਣਾ ਦੀ ਲਗਾਤਾਰ ਗੈਰ ਹਾਜ਼ਰੀ ਤੇ ਇਤਰਾਜ ਕੰਗਨਾ ਰਣੌਤ (Kangana Ranaut) ਦੇ ਵਕੀਲ ਨੇ ਅਦਾਲਤ ਵਿੱਚ ਪੇਸ਼ ਹੋ ਕੇ ਜਿਥੇ ਆਪਣਾ ਪੱਖ ਪੇਸ਼ ਕੀਤਾ ਉਥੇ ਪਟੀਸ਼ਨਕਰਤਾ ਨੇ ਸੰਸਦ ਮੈਂਬਰ ਦੀ ਲਗਾਤਾਰ ਗੈਰ ਹਾਜ਼ਰੀ ‘ਤੇ ਇਤਰਾਜ਼ ਪ੍ਰਗਟ ਕਰਦਿਆਂ ਅਦਾਲਤ ਤੋਂ ਸਖ਼ਤ ਰੁਖ਼ ਦੀ ਮੰਗ ਕੀਤੀ। ਅਦਾਲਤ ਹੁਣ ਅਗਲੀ ਸੁਣਵਾਈ ਲਈ ਇੱਕ ਤਾਰੀਖ਼ ਤੈਅ ਕਰੇਗੀ, ਜੋ ਅੱਗੇ ਦੀ ਕਾਨੂੰਨੀ ਕਾਰਵਾਈ ਨਿਰਧਾਰਤ ਕਰੇਗੀ ।
