ਹੌਲੀਵੁੱਡ ਅਦਾਕਾਰ ਐਡਮ ਡਰਾਈਵਰ ਦੀ ਦੀਵਾਨੀ ਹੈ ਕਰੀਨਾ ਕਪੂਰ
- by Aaksh News
- June 3, 2024
ਅਦਾਕਾਰਾ ਕਰੀਨਾ ਕਪੂੂਰ ਖ਼ਾਨ ਨੇ ਖੁਲਾਸਾ ਕੀਤਾ ਹੈ ਕਿ ਹੌਲੀਵੁੱਡ ਵਿੱਚ ਉਸ ਨੂੰ ਇੱਕ ਅਦਾਕਾਰ ਨੇ ਪ੍ਰਭਾਵਿਤ ਕੀਤਾ ਹੈ। ਇਹ ਆਸਕਰ ਜੇਤੂ ਅਦਾਕਾਰ ਐਡਮ ਡਰਾਈਵਰ ਹਨ। ਕਰੀਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਐਡਮ ਡਰਾਈਵਰ ਦੀ ਜੀਵਨੀ ’ਤੇ ਆਧਾਰਿਤ ਫ਼ਿਲਮ ‘ਫੇਰਾਰੀ’ ਤੋਂ ਉਸ ਦੇ ਚਰਿੱਤਰ ਸਬੰਧੀ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਦੀ ਕੈਪਸ਼ਨ ਵਿੱਚ ਉਸ ਨੇ ਲਿਖਿਆ ‘ਦੀਵਾਨਗੀ’ ਹੈ। ਐਡਮ ਡਰਾਈਵਰ ਨੇ ਸਾਲ 2010 ਵਿੱਚ ‘ਮਿਸੇਜ਼ ਵਾਰੇਨ’ਜ਼ ਪ੍ਰੋਫੈਸ਼ਨ’ ਨਾਲ ਬਰਾਡਵੇਅ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਮਗਰੋਂ ‘ਮੈਨ ਐਂਡ ਬੁਆਏ’ ਵਿੱਚ ਨਜ਼ਰ ਆਏ। ਉਨ੍ਹਾਂ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਸਾਲ 2012 ਵਿੱਚ ਫ਼ਿਲਮ ‘ਲਿੰਕਨ’ ਵਿੱਚ ਸਹਾਇਕ ਕਲਾਕਾਰ ਵਜੋਂ ਕੰਮ ਕਰਦਿਆਂ ਕੀਤੀ। ਉਨ੍ਹਾਂ ਮਾਈਕਲ ਮਨ ਦੀ ਫ਼ਿਲਮ ‘ਫੇਰਾਰੀ’ ਵਿੱਚ ਐਜ਼ੋ ਫੇਰਾਰੀ ਦੀ ਭੂਮਿਕਾ ਨਿਭਾਈ। ਇਸ ਸਮੇਂ ਅਦਾਕਾਰਾ ਕਰੀਨਾ ਕਪੂਰ ਫ਼ਿਲਮ ‘ਕ੍ਰਿਊ’ ਦੀ ਸਫ਼ਲਤਾ ਦਾ ਆਨੰਦ ਮਾਣ ਰਹੀ ਹੈ ਜਿਸ ਵਿੱਚ ਉਸ ਨੇ ਕ੍ਰਿਤੀ ਸੇਨਨ ਅਤੇ ਤੱਬੂ ਨਾਲ ਕੰਮ ਕੀਤਾ ਹੈ। ਫ਼ਿਲਮ ਵਿੱਚ ਦਲਜੀਤ ਦੁਸਾਂਝ, ਕਪਿਲ ਸ਼ਰਮਾ, ਸਾਸਵਤਾ ਚੈਟਰਜੀ, ਰਾਜੇਸ਼ ਸ਼ਰਮਾ ਅਤੇ ਕੁਲਭੂਸ਼ਨ ਖਰਬੰਦਾ ਨੇ ਵੀ ਕੰਮ ਕੀਤਾ ਹੈ।
