post

Jasbeer Singh

(Chief Editor)

Patiala News

ਖ਼ਾਲਸਾ ਕਾਲਜ ਪਟਿਆਲਾ ਵੱਲੋਂ ਏਡਜ਼ ਅਤੇ ਵਾਤਾਵਰਣ ਸੁਰੱਖਿਆ ਬਾਰੇ ਜਾਗਰੂਕਤਾ ਮੁਹਿੰਮ

post-img

ਖ਼ਾਲਸਾ ਕਾਲਜ ਪਟਿਆਲਾ ਵੱਲੋਂ ਏਡਜ਼ ਅਤੇ ਵਾਤਾਵਰਣ ਸੁਰੱਖਿਆ ਬਾਰੇ ਜਾਗਰੂਕਤਾ ਮੁਹਿੰਮ ਪਟਿਆਲਾ : ਖ਼ਾਲਸਾ ਕਾਲਜ ਪਟਿਆਲਾ ਦੇ ਯੂਥ ਕਲੱਬ ਅਤੇ ਰੈੱਡ ਕਰਾਸ ਸੋਸਾਇਟੀ ਵੱਲੋਂ ਐੱਚ. ਆਈ. ਵੀ./ਏਡਜ਼ ਅਤੇ ਵਾਤਾਵਰਣ ਸੁਰੱਖਿਆ ਬਾਰੇ ਇੱਕ ਪ੍ਰਭਾਵਸ਼ਾਲੀ ਜਾਗਰੂਕਤਾ ਮੁਹਿੰਮ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਮਾਜ ਵਿਗਿਆਨ ਵਿਭਾਗ ਤੋਂ ਮਿਸ ਸਿਮਰਨਜੀਤ ਕੌਰ, ਮਿਸਟਰ ਸਤਵਿੰਦਰ ਸਿੰਘ ਅਤੇ ਮਿਸਟਰ ਸੁਮਿਤ ਸ਼ਰਮਾ ਮੁੱਖ ਵਕਤਾ ਵਜੋਂ ਸ਼ਾਮਲ ਹੋਏ। ਇਸ ਮੁਹਿੰਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਐੱਚ. ਆਈ. ਵੀ. ਰੋਕਥਾਮ ਅਤੇ ਵਾਤਾਵਰਣ ਸੁਰੱਖਿਆ ਬਾਰੇ ਜਾਗਰੂਕ ਕਰਨਾ ਅਤੇ ਉਨ੍ਹਾਂ ਵਿੱਚ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਸੀ । ਕਾਲਜ ਦੇ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਦੀ ਉਤਸ਼ਾਹਪੂਰਨ ਭਾਗੀਦਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਕਾਰਜਕ੍ਰਮ ਨੇ ਏਡਜ਼ ਮਹਾਮਾਰੀ ਅਤੇ ਵਾਤਾਵਰਣ ਸੁਰੱਖਿਆ ਸਬੰਧੀ ਲੜਾਈ ਵਿੱਚ ਏਕਤਾ ਅਤੇ ਜ਼ਿੰਮੇਵਾਰੀ ਦਾ ਸੰਦੇਸ਼ ਸਫਲਤਾਪੂਰਵਕ ਪਹੁੰਚਾਇਆ ਹੈ । ਡਿਪਟੀ ਪਿ੍ਰੰਸੀਪਲ ਡਾ. ਜਸਲੀਨ ਕੌਰ ਨੇ ਏਡਜ਼ ਮਹਾਮਾਰੀ ਨੂੰ ਖਤਮ ਕਰਨ ਲਈ ਵਿਸ਼ਵ ਪੱਧਰੀ ਕੋਸ਼ਿਸ਼ਾਂ ਬਾਰੇ ਜਾਣਕਾਰੀ ਦਿੰਦੇ ਹੋਏ ਇਸ ਮਿਸ਼ਨ ਨੂੰ ਅੱਗੇ ਵਧਾਉਣ ਵਿੱਚ ਨੌਜਵਾਨਾਂ ਦੀ ਭੂਮਿਕਾ ’ਤੇ ਜ਼ੋਰ ਦਿੱਤਾ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਸ ਬਿਮਾਰੀ ਤੋਂ ਪ੍ਰਭਾਵਿਤ ਲੋਕਾਂ ਪ੍ਰਤੀ ਸਹਾਨੁਭੂਤੀ ਰੱਖਣ ਅਤੇ ਇਸ ਬਾਰੇ ਸਹੀ ਜਾਣਕਾਰੀ ਫੈਲਾਉਣ ਦੀ ਅਪੀਲ ਕੀਤੀ । ਮੁੱਖ ਵਕਤਾ ਮਿਸ ਸਿਮਰਨਜੀਤ ਕੌਰ ਨੇ ਇਲਾਕੇ ਨੂੰ ਸਾਫ਼, ਈਕੋ-ਫਰੈਂਡਲੀ ਅਤੇ ਪਲਾਸਟਿਕ-ਮੁਕਤ ਬਣਾਉਣ ਲਈ ਬਹੁ-ਪੱਖੀ ਦਿ੍ਰਸ਼ਟੀਕੋਣ ਤੋਂ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਨੇ ਸਫਾਈ ਬਣਾਈ ਰੱਖਣ ਲਈ ਟਾਇਲਟ ਸੁਵਿਧਾਵਾਂ ਵਧਾਉਣ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਵਿਦਿਆਰਥੀਆਂ ਨੂੰ ਕੂੜਾ ਪ੍ਰਬੰਧਨ ਪਹਿਲਕਦਮੀਆਂ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਵਕਤਾ ਮਿਸਟਰ ਸੁਮਿਤ ਸ਼ਰਮਾ ਨੇ ਕਿਹਾ ਕਿ ਐੱਚ. ਆਈ. ਵੀ. ਵਾਇਰਸ ਦੇ ਫੈਲਣ ਨੂੰ ਰੋਕਣ ਲਈ ਸਿੱਖਿਆ, ਜਾਗਰੂਕਤਾ ਅਤੇ ਸੁਰੱਖਿਅਤ ਅਭਿਆਸ ਮਹੱਤਵਪੂਰਨ ਹਨ । ਕਾਲਜ ਯੂਥ ਕਲੱਬ ਅਤੇ ਰੈੱਡ ਕਰਾਸ ਸੋਸਾਇਟੀ ਦੇ ਕਨਵੀਨਰ ਡਾ. ਗੁਰਮੀਤ ਸਿੰਘ ਨੇ ਐੱਚ. ਆਈ. ਵੀ./ਏਡਜ਼ ਬਾਰੇ ਜਾਗਰੂਕਤਾ ਅਤੇ ਸਿੱਖਿਆ ਦੀ ਲੋੜ ’ਤੇ ਜ਼ੋਰ ਦਿੰਦੇ ਹੋਏ ਰੋਕਥਾਮ ਦੇ ਮਹੱਤਵ ਨੂੰ ਉਜਾਗਰ ਕੀਤਾ ਅਤੇ ਵਿਦਿਆਰਥੀਆਂ ਨੂੰ ਈਕੋ-ਫਰੈਂਡਲੀ ਆਦਤਾਂ ਅਪਨਾਉਣ ਅਤੇ ਕੂੜਾ ਘੱਟ ਕਰਨ ਲਈ ਪ੍ਰੇਰਿਤ ਕੀਤਾ। ਇਸ ਲੈਕਚਰ ਵਿੱਚ ਲਗਭਗ 100 ਵਿਦਿਆਰਥੀ ਮੌਜੂਦ ਸਨ । ਇਹ ਲੈਕਚਰ ਡਾ. ਸੁਪ੍ਰੀਆ ਗੋਇਲ ਦੀ ਕੁਲ ਨਿਗਰਾਨੀ ਹੇਠ ਆਯੋਜਿਤ ਕੀਤਾ ਗਿਆ ਸੀ। ਪ੍ਰੋ. ਲਵਲੀਨ ਕੌਰ ਨੇ ਸਟੇਜ ਦਾ ਕਾਰਜ ਸੰਭਾਲਿਆ ਅਤੇ ਡਾ. ਵਰਿੰਦਰ ਕੌਰ ਨੇ ਧੰਨਵਾਦ ਕੀਤਾ । ਇਸ ਮੌਕੇ ਸਾਰੇ ਕਮੇਟੀ ਮੈਂਬਰ ਡਾ. ਗੁਰਸਿਮਰਜੀਤ ਕੌਰ, ਡਾ. ਹਰਪ੍ਰੀਤ ਕੌਰ, ਪ੍ਰੋ. ਤਿ੍ਰਪਤ ਕੌਰ, ਡਾ. ਮੋਨਿਕਾ ਬਾਂਸਲ, ਡਾ. ਅਮਨਪ੍ਰੀਤ ਕੌਰ, ਪ੍ਰੋ. ਮਨਪ੍ਰੀਤ ਕੌਰ ਅਤੇ ਪ੍ਰੋ. ਉਪਾਸਨਾ ਮੌਜੂਦ ਸਨ ।

Related Post