post

Jasbeer Singh

(Chief Editor)

Business

ਖ਼ਾਲਸਾ ਕਾਲਜ ਪਟਿਆਲਾ ਵੱਲੋਂ ਕੈਮਿਸਟਰੀ ਫਾਰ ਸੁਸਟੇਨਏਬਲ ਡਿਵੈਲਪਮੈਂਟ ਵਿਸ਼ੇ ’ਤੇ ਲੈਕਚਰ ਦਾ ਆਯੋਜਨ

post-img

ਖ਼ਾਲਸਾ ਕਾਲਜ ਪਟਿਆਲਾ ਵੱਲੋਂ ਕੈਮਿਸਟਰੀ ਫਾਰ ਸੁਸਟੇਨਏਬਲ ਡਿਵੈਲਪਮੈਂਟ ਵਿਸ਼ੇ ’ਤੇ ਲੈਕਚਰ ਦਾ ਆਯੋਜਨ ਪਟਿਆਲਾ : ਖ਼ਾਲਸਾ ਕਾਲਜ ਪਟਿਆਲਾ ਦੇ ਪੋਸਟ ਗ੍ਰੈਜੂਏਟ ਕੈਮਿਸਟਰੀ ਵਿਭਾਗ ਵੱਲੋਂ ਕੈਮਿਸਟਰੀ ਫਾਰ ਸੁਸਟੇਨਏਬਲ ਡਿਵੈਲਪਮੈਂਟ ਵਿਸ਼ੇ ’ਤੇ ਅੰਤਰਰਾਸ਼ਟਰੀ ਲੈਕਚਰ ਕਰਵਾਇਆ ਗਿਆ । ਇਸ ਮੌਕੇ ਮੁੱਖ ਬੁਲਾਰੇ ਡਾ: ਜਸਪ੍ਰੀਤ ਸਿੰਘ, ਮੋਲੇਕੁਲ, ਫਲੋਰੀਡਾ, ਅਮਰੀਕਾ ਵਿਖੇ ਖੋਜ ਅਤੇ ਵਿਕਾਸ ਯੂਨਿਟ ਦੇ ਉਪ-ਪ੍ਰਧਾਨ ਸਨ । ਪੋਸਟ ਗ੍ਰੈਜੂਏਟ ਕੈਮਿਸਟਰੀ ਵਿਭਾਗ ਤੋਂ ਡਾ. ਰੂਪੀ ਧੀਰ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਰਸਾਇਣ ਵਿਗਿਆਨ ਵਿੱਚ ਖੋਜ ਅਤੇ ਵਿਕਾਸ ਲਈ ਉਨ੍ਹਾਂ ਦੀ ਵਚਨਬੱਧਤਾ ਦੀ ਸ਼ਲਾਘਾ ਕੀਤੀ । ਇਸ ਮੌਕੇ ਐਮ. ਐਸ. ਸੀ. ਕੈਮਿਸਟਰੀ, ਬੀਐਸਸੀ ਆਨਰਜ ਕੈਮਿਸਟਰੀ, ਬੀ. ਐਸ. ਸੀ. ਫਿਜ਼ਿਕਸ ਦੇ 88 ਵਿਦਿਆਰਥੀਆਂ ਨੇ ਸ਼ਿਰਕਤ ਕੀਤੀ । ਲੈਕਚਰ ਟਿਕਾਊ ਵਿਕਾਸ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਰਸਾਇਣ ਵਿਗਿਆਨ ਦੀ ਭੂਮਿਕਾ ’ਤੇ ਕੇਂਦਰਿਤ ਸੀ । ਡਾ. ਜਸਪ੍ਰੀਤ ਸਿੰਘ ਨੇ ਸਸਟੇਨਏਬਲ ਕੈਮਿਸਟਰੀ ਦੇ ਮਹੱਤਵ ਨੂੰ ਉਜਾਗਰ ਕੀਤਾ, ਜਿਸ ਵਿੱਚ ਕੁਸ਼ਲ, ਪ੍ਰਭਾਵੀ, ਸੁਰੱਖਿਅਤ, ਅਤੇ ਵਾਤਾਵਰਣ ਲਈ ਸੁਹਾਵਣੇ ਰਸਾਇਣਕ ਉਤਪਾਦਾਂ ਅਤੇ ਪ੍ਰਕਿਰਿਆਵਾਂ ਦਾ ਡਿਜ਼ਾਈਨ, ਨਿਰਮਾਣ ਅਤੇ ਵਰਤੋਂ ਸ਼ਾਮਲ ਹੈ । ਉਨਾਂ ਨੇ ਵੱਖ-ਵੱਖ ਰਣਨੀਤੀਆਂ ਅਤੇ ਤਕਨਾਲੋਜੀਆਂ ’ਤੇ ਚਰਚਾ ਕੀਤੀ ਜਿਨ੍ਹਾਂ ਨੂੰ ਰਸਾਇਣਕ ਉਦਯੋਗ ਨੂੰ ਵਧੇਰੇ ਟਿਕਾਊ ਬਣਾਉਣ ਲਈ ਲਗਾਇਆ ਜਾ ਸਕਦਾ ਹੈ, ਜਿਵੇਂ ਕਿ ਵਾਤਾਵਰਣ-ਅਨੁਕੂਲ ਅੱਗ ਬੁਝਾਉਣ ਵਾਲੀ ਸਮੱਗਰੀ ਵਿਕਸਿਤ ਕਰਨਾ। ਲੈਕਚਰ ਦੀ ਸਮਾਪਤੀ ਪ੍ਰਸ਼ਨ-ਉੱਤਰ ਸੈਸ਼ਨ ਨਾਲ ਕੀਤੀ ਗਈ ਜਿਸ ਵਿੱਚ ਵਿਦਿਆਰਥੀਆਂ ਨੇ ਸਰਗਰਮੀ ਨਾਲ ਭਾਗ ਲਿਆ ਅਤੇ ਮਾਹਰ ਬੁਲਾਰੇ ਤੋਂ ਕੀਮਤੀ ਜਾਣਕਾਰੀ ਪ੍ਰਾਪਤ ਕੀਤੀ । ਕੈਮਿਸਟਰੀ ਵਿਭਾਗ ਦੀ ਮੁਖੀ ਡਾ. ਅੰਜੂ ਖੁੱਲਰ ਨੇ ਡਾ. ਜਸਪ੍ਰੀਤ ਸਿੰਘ ਦਾ ਅਜਿਹੇ ਗਿਆਨ ਭਰਪੂਰ ਭਾਸ਼ਣ ਦੇਣ ਲਈ ਧੰਨਵਾਦ ਕੀਤਾ, ਜਿਸ ਨੇ ਸਰੋਤਿਆਂ ਨੂੰ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨ ਵਿੱਚ ਕੈਮਿਸਟਰੀ ਦੀ ਅਹਿਮ ਭੂਮਿਕਾ ਬਾਰੇ ਡੂੰਘੀ ਸਮਝ ਪ੍ਰਦਾਨ ਕੀਤੀ । ਖ਼ਾਲਸਾ ਕਾਲਜ ਪਟਿਆਲਾ ਦੇ ਪਿ੍ਰੰਸੀਪਲ ਡਾ.ਧਰਮਿੰਦਰ ਸਿੰਘ ਉੱਭਾ ਨੇ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜ ਵਿੱਚ ਟਿਕਾਊ ਵਿਕਾਸ ਲਈ ਅਜਿਹੇ ਲੈਕਚਰ ਬਹੁਤ ਜ਼ਰੂਰੀ ਹਨ। ਅਜਿਹੇ ਵਿਸ਼ੇਸ਼ ਲੈਕਚਰਾਂ ਸਦਕਾ ਵਿਦਿਆਰਥੀ ਵਿਵਹਾਰਿਕ ਗਿਆਨ ਵੀ ਹਾਸਲ ਕਰਦੇ ਹਨ ।

Related Post