ਖਨੌਰੀ ਬਾਰਡਰ ’ਤੇ ਕਿਸਾਨ ਮਜ਼ਦੂਰ ਮੋਰਚਾ , ਪੂਰੇ ਜ਼ੋਰ ਸ਼ੋਰ ਨਾਲ ਹਜ਼ਾਰਾਂ ਦਾ ਇੱਕਠ ਕਰਕੇ ਕੀਤਾ ਜਾਵੇਗਾ ਪ੍ਰਦਰਸ਼ਨ
- by Jasbeer Singh
- July 15, 2024
ਦਿੱਲੀ ਕੂਚ ਦੇ ਸੱਦੇ ਨਾਲ ਸ਼ੁਰੂ ਹੋਏ ਕਿਸਾਨ ਮਜ਼ਦੂਰ ਮੰਗਾਂ ਨੂੰ ਪੂਰਾ ਕਰਵਾਓਣ ਦੇ ਅੰਦੋਲਨ ਦੌਰਾਨ ਸਰਕਾਰ ਵੱਲੋਂ ਕੰਧਾਂ ਕੱਢਕੇ ਰਾਸ਼ਟਰੀ ਮਾਰਗ ਜਾਮ ਕਰਨ ਦੇ 5 ਮਹੀਨੇ ਬਾਅਦ ਅਦਾਲਤ ਵੱਲੋਂ ਹਰਿਆਣਾ ਸਰਕਾਰ ਨੂੰ ਰਸਤੇ ਖੋਲ੍ਹੇ ਜਾਣ ਦੇ ਹੁਕਮ ਤੋਂ ਬਾਅਦ ਦੋਨਾਂ ਫੋਰਮ ਵੱਲੋਂ ਖਨੌਰੀ ਬਾਰਡਰ ਮੀਟਿੰਗ ਚ ਜਰੂਰੀ ਚਰਚਾ ਹੋਈ। ਇਸ ਮੌਕੇ ਦੋਨਾਂ ਫੋਰਮਾਂ ਵੱਲੋਂ ਜਾਣਕਾਰੀ ਦਿੰਦਿਆਂ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ ਹਾਈਕੋਰਟ ਤੇ ਸੁਪਰੀਮ ਕੋਰਟ ਵਾਲੇ ਮੈਟਰ ਤੇ ਵੀ ਚਰਚਾ ਹੋਈ ਹੈ, ਪਰ ਹਾਈਕੋਰਟ ਵਿੱਚ ਫਾਈਲ ਕੀਤਾ ਹਰਿਆਣਾ ਸਰਕਾਰ ਦਾ ਐਫਿਡੇਵਡ ਨਾ ਮਿਲਣ ਕਰਕੇ ਹਾਲਫਿਲਹਾਲ ਕੋਈ ਫੈਸਲਾ ਨਹੀਂ ਕੀਤਾ ਗਿਆ, ਇਸ ਤੇ ਤਸਵੀਰ ਸਾਫ ਕਰਕੇ ਅਸੀਂ 16 ਜੁਲਾਈ ਨੂੰ 11 ਵਜੇ ਕਿਸਾਨ ਭਵਨ ਚੰਡੀਗੜ੍ਹ ਪ੍ਰੈਸ ਕਾਨਫਰੰਸ ਕਰਕੇ ਫੈਸਲਾ ਸਪਸ਼ਟ ਕਰਾਂਗੇ। ਸ਼ੋਰਟਗਨ ਬਾਰੇ ਜੋ ਕੁਝ ਬੋਲਿਆ ਜਾ ਰਿਹਾ ਓਸ ਬਾਰੇ ਵੀ ਸਾਡਾ ਪੱਖ ਰੱਖ ਦਿੱਤਾ ਜਾਵੇਗਾ।ਓਹਨਾ ਦੱਸਿਆ ਕਿ ਅਸੀਂ 17 18 ਜੁਲਾਈ ਦਾ ਪ੍ਰੋਗਰਾਮ ਲਈ ਲੋਕਾਂ ਨੂੰ ਸੱਦਾ ਦਿੱਤਾ ਦਿੱਤਾ ਜਾਂਦਾ ਹੈ ਅਤੇ ਜਿੰਨੀ ਦੇਰ ਤੱਕ ਨਵਦੀਪ ਨੂੰ ਰਿਹਾਅ ਕੀਤਾ ਜਾਂਦਾ ਹੈ, ਮੋਰਚੇ ਬਾਰੇ ਅਗਲਾ ਫੈਸਲਾ ਤਾਂ ਹੀ ਲਵਾਂਗੇ, ਇਸ ਕਰਕੇ ਨਵਦੀਪ ਜਲਵੇੜਾ ਨੂੰ ਰਿਹਾਅ ਕਰਵਾਉਣ ਲਈ ਪੂਰੇ ਜ਼ੋਰ ਸ਼ੋਰ ਨਾਲ ਅੰਬਾਲੇ ਵਿੱਚ ਐਸਪੀ ਦੇ ਬਾਰ ਮੂਹਰੇ ਹਜ਼ਾਰਾਂ ਦਾ ਇੱਕਠ ਕਰਕੇ ਪ੍ਰਦਰਸ਼ਨ ਕੀਤਾ ਜਾਵੇਗਾ।
Related Post
Popular News
Hot Categories
Subscribe To Our Newsletter
No spam, notifications only about new products, updates.