ਸ਼ੰਬੂ ਬਾਰਡਰ 'ਤੇ ਬੈਠੇ ਕਿਸਾਨਾਂ ਉੱਤੇ ਹਮਲੇ ਦੀ ਕੋਸ਼ਿਸ਼, ਪੰਧੇਰ ਨੇ ਭਾਜਪਾ ਉੱਤੇ ਲਾਏ ਗੰਭੀਰ ਦੋਸ਼
- by Admin
- June 24, 2024
Shambhu border Protest: ਬਾਰਡਰ ਉਤੇ ਕਿਸਾਨਾਂ ਦੇ ਧਰਨੇ ਵਿਚ ਭਾਰੀ ਹੰਗਾਮਾ ਹੋਇਆ ਹੈ। ਕਿਸਾਨਾਂ ਨੇ ਦੋਸ਼ ਲਾਏ ਹਨ ਕਿ ਭਾਜਪਾ ਵੱਲੋਂ ਭੇਜੇ ਬੰਦਿਆਂ ਨੇ ਇਥੇ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਾਣਕਾਰੀ ਮਿਲੀ ਹੈ ਕਿ ਸ਼ੰਭੂ ਬਾਰਡਰ ਦੇ ਨੇੜੇ ਲੱਗਦੇ ਪਿੰਡਾਂ ਦੇ ਲੋਕ ਤੇ ਵਪਾਰੀ ਇਕੱਠੇ ਹੋ ਕੇ ਕਿਸਾਨਾਂ ਦੇ ਧਰਨੇ ਵਾਲੀ ਸਟੇਜ ਉਪਰ ਪਹੁੰਚ ਗਏ ਅਤੇ ਉੱਥੇ ਸ਼ੰਭੂ ਬਾਰਡਰ ਨੂੰ ਖੋਲ੍ਹਣ ਦੀ ਮੰਗ ਕਰਨ ਲੱਗ ਪਏ, ਹਾਲਾਂਕਿ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਦਾ ਦੋਸ਼ ਹੈ ਕਿ ਇਹ ਭਾਜਪਾ ਵੱਲੋਂ ਭੇਜੇ ਗਏ ਲੋਕ ਸਨ।
