July 6, 2024 01:14:51
post

Jasbeer Singh

(Chief Editor)

Patiala News

ਸ਼ੰਭੂ ਤੇ ਖਨੌਰੀ ਮੋਰਚਿਆਂ ’ਤੇ ਡਟੇ ਕਿਸਾਨਾਂ ਵੱਲੋਂ 7 ਮਈ ਤੋਂ ਹਰਿਆਣਾ ’ਚ ‘ਕਿਸਾਨ ਯਾਤਰਾ

post-img

ਪਟਿਆਲਾ (ਜਸਬੀਰ) : ਸ਼ੰਭੂ ਤੇ ਖਨੌਰੀ ਬਾਰਡਰਾਂ ’ਤੇ ਜਿੱਥੇ ਕਿਸਾਨਾਂ ਦਾ ਸੰਘਰਸ਼ ਪੂਰੇ ਸਿਖਰਾਂ ’ਤੇ ਹੈ, ਉੱਥੇ ਹੀ ਸ਼ੰਭੂ ਰੇਲਵੇ ਸਟੇਸ਼ਨ ਉੱਪਰ ਵੀ ਕਿਸਾਨ ਡਟੇ ਹੋਏ ਹਨ, ਜਿਨ੍ਹਾਂ ਪ੍ਰੈੱਸ ਕਾਨਫਰੰਸ ਕਰ ਕੇ 7 ਮਈ ਨੂੰ ਹਰਿਆਣਾ ’ਚ ‘ਕਿਸਾਨ ਯਾਤਰਾ’ ਸ਼ੁਰੂ ਕਰਨ ਦਾ ਐਲਾਨ ਵੀ ਕੀਤਾ ਹੈ। ਕਿਸਾਨਾਂ ਨੇ ਦੱਸਿਆ ਕਿ ਇਸ ਯਾਤਰਾ ਦੌਰਾਨ ਹਰਿਆਣਾ ਦੇ ਸਮੁੱਚੇ ਪਿੰਡਾਂ ਵਿਚ ਜਾ ਕੇ ਮੋਦੀ ਸਰਕਾਰ ਦਾ ਪਿੱਟ-ਸਿਆਪਾ ਕੀਤਾ ਜਾਵੇਗਾ। ਇਸ ਮੌਕੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ, ਕਾਕਾ ਸਿੰਘ ਕੋਟੜਾ, ਮਨਜੀਤ ਸਿੰਘ ਰਾਏ, ਅਮਰਜੀਤ ਸਿੰਘ ਮੋਹੜੀ, ਅਭਿਮੰਨਿਊ ਕੋਹਾੜ, ਸੁਖਜੀਤ ਸਿੰਘ, ਗੁਰਿੰਦਰ ਭੰਗੂ, ਮਨਜੀਤ ਘੁਮਾਣਾ, ਹਰੀਕੇਸ਼ ਕਬਰਛਾ ਆਦਿ ਨੇ ਕਿਹਾ ਕਿ 22 ਮਈ ਨੂੰ ਮੋਰਚੇ ਦੇ 100 ਦਿਨ ਪੂਰੇ ਹੋਣ ’ਤੇ ਲੱਖਾਂ ਕਿਸਾਨ ਸ਼ੰਭੂ, ਖਨੌਰੀ, ਡੱਬਵਾਲੀ, ਰਤਨਪੁਰਾ ਮੋਰਚੇ ’ਤੇ ਇਕੱਠੇ ਹੋ ਕੇ ਮੋਰਚੇ ਨੂੰ ਮਜ਼ਬੂਤ ਕਰਨਗੇ। 7 ਮਈ ਤੋਂ ਹਰਿਆਣਾ ’ਚ ਕਿਸਾਨ ਯਾਤਰਾ ਸ਼ੁਰੂ ਕੀਤੀ ਜਾਵੇਗੀ, ਜੋ ਹਰਿਆਣਾ ਦੇ ਸੈਂਕੜੇ ਪਿੰਡਾਂ ਦਾ ਦੌਰਾ ਕਰੇਗੀ ਤੇ ਭਾਜਪਾ ਸਰਕਾਰ ਵੱਲੋਂ ਪਿਛਲੇ 10 ਸਾਲਾਂ ’ਚ ਕਿਸਾਨਾਂ, ਮਜ਼ਦੂਰਾਂ ਤੇ ਨੌਜਵਾਨਾਂ ’ਤੇ ਕੀਤੇ ਗਏ ਜ਼ੁਲਮਾਂ, ਅੱਤਿਆਚਾਰਾਂ ਨੂੰ ਲੋਕਾਂ ਦੇ ਧਿਆਨ ’ਚ ਲਿਆਂਦਾ ਜਾਵੇਗਾ। ਇਸ ਤੋਂ ਇਲਾਵਾ 19 ਮਈ ਨੂੰ ਕੈਥਲ ’ਚ ਹਰਿਆਣਾ ਦੀ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ, ਜਿਸ ’ਚ ਹਜ਼ਾਰਾਂ ਕਿਸਾਨ ਹਿੱਸਾ ਲੈਣਗੇ। ਇਸ ਕਾਨਫਰੰਸ ’ਚ ਮੁੱਖ ਤੌਰ ’ਤੇ ਜੇਲ ਵਿਚ ਬੰਦ ਕਿਸਾਨ ਆਗੂ ਅਨੀਸ਼ ਖਟਕੜ ਦੇ ਪਿਤਾ ਅਮਰਜੀਤ ਖਟਕੜ, ਨਵਦੀਪ ਸਿੰਘ ਦੇ ਪਿਤਾ ਜੈਸਿੰਘ ਜਲਬੇਰਾ, ਗੁਰਕੀਰਤ ਸਿੰਘ ਦੇ ਪਿਤਾ ਜਸਬੀਰ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਕਰੋੜਾਂ ਕਿਸਾਨਾਂ ਦੇ ਹੱਕਾਂ ਲਈ ਸ਼ਾਂਤਮਈ ਧਰਨਾ ਦਿੰਦੇ ਹੋਏ ਜੇਲ ਜਾ ਚੁੱਕਾ ਹੈ ਤੇ ਭਵਿੱਖ ਵਿਚ ਦੋਵਾਂ ਮੋਰਚਿਆਂ ਵੱਲੋਂ ਲਏ ਜਾਣ ਵਾਲੇ ਫੈਸਲਿਆਂ ਵਿਚ ਉਹ ਉਨ੍ਹਾਂ ਦੇ ਨਾਲ ਹਨ। ਉਨ੍ਹਾਂ ਦੱਸਿਆ ਕਿ 3 ਗਿ੍ਰਫਤਾਰ ਕਿਸਾਨਾਂ ਨਾਲ ਪੁਲਸ ਵੱਲੋਂ ਅਜਿਹਾ ਸਲੂਕ ਕੀਤਾ ਗਿਆ, ਜੋ ਕਿ ਕਿਸੇ ਵੀ ਲੋਕਤੰਤਰ ਵਿਚ ਪ੍ਰਵਾਨ ਨਹੀਂ ਹੈ। ਇਸ ਲਈ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

Related Post