
Punjab
0
ਕੋਟਕਪੂਰਾ ਤੇ ਬਹਿਬਲ ਗੋਲ਼ੀ ਕਾਂਡ ਦੀ ਸੁਣਵਾਈ 17 ਮਈ ਤੱਕ ਮੁਲਤਵੀ, ਐੱਸਐੱਸਟੀ ਵੱਲੋਂ ਚਲਾਨ ਰਿਪੋਰਟਾਂ ਕੀਤੀਆਂ ਜਾ ਚੁੱਕੀ
- by Aaksh News
- May 1, 2024

: ਕੋਟਕਪੂਰਾ ਅਤੇ ਬਹਿਬਲ ਗੋਲੀ ਕਾਂਡ ਦੀ ਸੁਣਵਾਈ ਮੰਗਲਵਾਰ ਨੂੰ ਐਡੀਸ਼ਨਲ ਸੈਸ਼ਨ ਜੱਜ ਰਾਮ ਕੁਮਾਰ ਦੀ ਅਦਾਲਤ ਫਰੀਦਕੋਟ ਵਿਚ ਹੋਈ ਜਿਸ ਵਿੱਚ ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਐੱਸਐੱਸਪੀ ਚਰਨਜੀਤ ਸ਼ਰਮਾ, ਐਡਵੋਕੇਟ ਸੁਹੇਲ ਸਿੰਘ ਬਰਾੜ, ਕਾਰੋਬਾਰੀ ਪੰਕਜ ਬਾਂਸਲ ਸਮੇਤ ਕੁਝ ਹੋਰ ਮੁਲਜ਼ਮਾਂ ਨੇ ਹਾਜ਼ਰੀ ਲਵਾਈ, ਜਦਕਿ ਸੁਮੇਧ ਸਿੰਘ ਸੈਣੀ, ਅਮਰ ਸਿੰਘ ਭੁੱਲਰ, ਸੁਖਮੰਦਰ ਸਿੰਘ ਮਾਨ ਅਤੇ ਗੁਰਦੀਪ ਸਿੰਘ ਪੰਧੇਰ ਦੀ ਹਾਜ਼ਰੀ ਵੀਡੀਉ ਕਾਨਫਰੰਸ ਰਾਹੀਂ ਲੱਗੀ। ਜ਼ਿਕਰਯੋਗ ਹੈ ਕਿ ਬਹਿਬਲ ਕਲਾਂ ਅਤੇ ਕੋਟਕਪੂਰਾ ਮਾਮਲਿਆਂ ਦੀ ਜਾਂਚ ਕਰ ਰਹੀ ਐੱਸਐੱਸਟੀ ਵੱਲੋਂ ਚਲਾਨ ਰਿਪੋਰਟਾਂ ਪੇਸ਼ ਕੀਤੀਆਂ ਜਾ ਚੁੱਕੀਆਂ ਹਨ ਅਤੇ ਉਪਰੋਕਤ ਦੋਵਾਂ ਮਾਮਲਿਆਂ ਵਿੱਚ ਮੁਲਜ਼ਮਾਂ ਖ਼ਿਲਾਫ਼ ਦੋਸ਼ ਤੈਅ ਕਰਨ ਦੀ ਪ੍ਰਕਿਰਿਆ ਜ਼ਿਲ੍ਹਾ ਅਦਾਲਤ ਵਿੱਚ ਚੱਲ ਰਹੀ ਹੈ। ਸੁਣਵਾਈ ਦੌਰਾਨ ਅਦਾਲਤ ਨੇ ਦੋਨਾਂ ਧਿਰਾਂ ਦਾ ਪੱਖ ਸੁਣਨ ਤੋਂ ਬਾਅਦ ਅਗਲੀ ਕਾਰਵਾਈ ਲਈ 17 ਮਈ 2024 ਤੱਕ ਸੁਣਵਾਈ ਮੁਲਤਵੀ ਕਰ ਦਿੱਤੀ।