
ਥਾਣਾ ਕੋਤਵਾਲੀ ਪੁਲਸ ਨੇ ਕੀਤਾ ਤਿੰਨ ਵਿਅਕਤੀਆਂ ਸਮੇਤ ਇਕ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ
- by Jasbeer Singh
- May 10, 2025

ਥਾਣਾ ਕੋਤਵਾਲੀ ਪੁਲਸ ਨੇ ਕੀਤਾ ਤਿੰਨ ਵਿਅਕਤੀਆਂ ਸਮੇਤ ਇਕ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਪਟਿਆਲਾ, 10 ਮਈ : ਥਾਣਾ ਕੋਤਵਾਲੀ ਪਟਿਆਲਾ ਪੁਲਸ ਨੇ ਤਿੰਨ ਵਿਅਕਤੀਆਂ ਸਮੇਤ ਇਕ ਅਣਪਛਾਤੇ ਵਿਅਕਤੀ ਵਿਰੁੱਧ ਵੱਖ ਵੱਖ ਧਾਰਾਵਾਂ 115 (2), 126 (2), 351 (2,3), 191 (3), 190 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਮੋਹਿਤ, ਵਿੱਕੀ, ਵਿਸ਼ੂ ਅਤੇ ਇਸਦਾ ਇਕ ਅਣਪਛਾਤਾ ਦੋਸਤ ਵਾਸੀ ਪਲੰਗ ਬਜਾਰ ਨੇੜੇ ਦਾਲ ਦਲੀਆ ਚੌਂਕ ਪਟਿਆਲਾ ਸ਼ਾਮਲ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਸੁਨੀਲ ਗੋਇਲ ਪੁੱਤਰ ਪ੍ਰੇਮ ਚੰਦ ਵਾਸੀ ਮਕਾਨ ਨੰ. ਬੀ-14/77 ਪਲੰਗ ਬਜਾਰ ਨੇੜੇ ਦਾਲ ਦਲੀਆ ਚੋਂਕ ਪਟਿਆਲਾ ਨੇ ਦੱਸਿਆ ਕਿ 4 ਮਈ ਨੂੰ ਰਾਤ ਨੂੰ 10.00 ਵਜੇ ਵਿਸ਼ੂ ਤੇ ਉਸਦਾ ਅਣਪਛਾਤਾ ਸਾਥੀ ਬੁਲਟ ਮੋਟਰਸਾਇਕਲ ਤੇ ਪਟਾਖੇ ਮਾਰਦੇ ਹੋਏ ਆਏ ਅਤੇ ਉਸਦੇ(ਸਿ਼ਕਾਇਤਕਰਤਾ) ਦੇ ਰੋਕਣ ਤੇ ਹੱਥੋਪਾਈ ਕਰਨ ਲੱਗ ਪਏ ਤਾਂ ਇੰਨੇ ਵਿੱਚ ਉਪਰੋਕਤ ਵਿਅਕਤੀਆਂ ਵਿਚੋਂ ਮੋਹਿਤ ਤੇ ਵਿੱਕੀ ਵੀ ਆ ਗਏ ਤੇ ਤਿੰਨਾਂ ਨੇ ਰਲ ਕੇਉਸਦੀ (ਸਿ਼ਕਾਇਤਕਰਤਾ ਸੁਨੀਲ ਗੋਇਲ) ਨੂੰ ਘੇਰ ਕੇ ਕੁੱਟਮਾਰ ਕੀਤੀ ਤੇ ਉਸਨੂੰ ਛੁਡਾਉਣ ਆਏ ਉਸਦੇ ਦੇ ਲੜਕੇ ਅਮਿਤ ਗੋਇਲ ਦੀ ਵੀ ਕੁੱਟਮਾਰ ਕੀਤੀ ਤੇ ਜਾਨੋ ਮਾਰਨ ਦੀਆ ਧਮਕੀਆ ਵੀ ਦਿੱਤੀਆਂ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।