post

Jasbeer Singh

(Chief Editor)

Patiala News

ਖੱਤਰੀ ਸਭਾ ਨੇ ਖੋਲ੍ਹਿਆ ਸਭਾ ਦਾ ਦਫ਼ਤਰ

post-img

ਖੱਤਰੀ ਸਭਾ ਨੇ ਖੋਲ੍ਹਿਆ ਸਭਾ ਦਾ ਦਫ਼ਤਰ ਪਟਿਆਲਾ, 16 ਅਗਸਤ 2025 : ਪਟਿਆਲਾ ਦੇ ਨਾਭਾ ਗੇਟ ਵਿਖੇ ਖੱਤਰੀ ਸਭਾ ਦਾ ਇਕ ਦਫ਼ਤਰ ਅੱਜ ਖੋਲ੍ਹਿਆ ਗਿਆ, ਜਿਸਦਾ ਉਦਘਾਟਨ ਖੱਤਰੀ ਸਭਾ ਦੇ ਸਰਪ੍ਰਸਤ ਹਰੀਸ਼ ਮਲਹੋਤਰਾ ਤੇ ਸਰਪ੍ਰਸਤ ਸਿ਼ਵ ਕੁਮਾਰ ਖੰਨਾ ਵਲੋਂ ਕੀਤਾ ਗਿਆ। ਖੱਤਰੀ ਸਭਾ ਵਲੋਂ ਖੋਲ੍ਹੇ ਗਏ ਦਫ਼ਤਰ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਸਰਪ੍ਰਸਤ ਹਰੀਸ਼ ਮਲਹੋਤਰਾ ਤੇ ਸਿ਼ਵ ਕੁਮਾਰ ਖੰਨਾ ਆਦਿ ਅਹੁਦੇਦਾਰਾਂ ਨੇ ਦੱਸਿਆ ਕਿ ਦਫ਼ਤਰ ਦਾ ਮੁੱਖ ਉਦੇਸ਼ ਖੱਤਰੀ ਬਿਰਾਦਰੀ ਦੀਆਂ ਸਮੱਸਿਆਵਾਂ, ਬਿਰਾਦਰੀ ਵਿਚ ਰਿਸ਼ਤੇ-ਨਾਤਿਆਂ, ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਬਾਰੇ ਵਧ ਤੋਂ ਵਧ ਬਿਰਾਦਰੀ ਨੂੰ ਜੋੜਨ, ਲੜਕੇ-ਲੜਕੀਆਂ ਦੇ ਵਿਆਹਾਂ ਨੂੰ ਬਿਨਾਂ ਕਿਸੇ ਦਾਜ ਦੇ ਲਾਲਚ ਤੋਂ ਕਰਨ ਆਦਿ ਸਾਮਲ ਹਨ। ਇਸ ਤੋਂ ਇਲਾਵਾ ਲੋੜਵੰਦ ਗਰੀਬ ਪਰਿਵਾਰਾਂ ਦੀ ਮਦਦ ਕਰਨੀ, ਗਰੀਬ ਪਰਿਵਾਰਾਂ ਦੇ ਬੱਚਿਆਂ ਲਈ ਪੜ੍ਹਾਈ ਵਾਸਤੇ ਮਦਦ ਕਰਨ ਵਰਗੇ ਆਦਿ ਕੰਮ ਸ਼ਾਮਲ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਟਿਆਲਾ ਪ੍ਰਧਾਨ ਸੁਸ਼ੀਲ ਚੋਪੜਾ, ਪਵਨ ਮਹਿਤਾ ਮੀਤ ਪ੍ਰਧਾਨ ਪੰਜਾਬ, ਨਿਰਮਲ ਮਲਹੋਤਰਾ ਮੀਤ ਪ੍ਰਧਾਨ, ਐਕਟਿੰਗ ਪ੍ਰਧਾਨ ਹਰਜੀਤ ਚੋਪੜਾ, ਸ਼ਰਨਜੀਤ ਪਾਲ ਪੁਰੀ ਮੀਤ ਪ੍ਰਧਾਨ, ਜਨਰਲ ਸਕੱਤਰ ਪਵਨ ਕੁਮਾਰ ਪੁਰੀ, ਕੈਸ਼ੀਅਰ ਤਿਲਕ ਰਾਜ ਜ਼ਖ਼ਮੀ, ਜੁਆਇੰਟ ਸਕੱਤਰ ਅਸ਼ਵਨੀ ਪੁਰੀ, ਦਫ਼ਤਰ ਸਕੱਤਰ ਦਾਸ ਕੁਮਾਰ ਧੀਰ, ਸਬ-ਕੈਸ਼ੀਅਰ ਪਵਨ ਕੁਮਾਰ ਮਲਹੋਤਰਾ, ਪ੍ਰਚਾਰ ਸਕੱਤਰ ਵਿਕਾਸ ਭੋਲਾ ਜੀ, ਮੀਤ ਪ੍ਰਧਾਨ ਕੁਲਦੀਪ ਸਾਗਰ, ਕਾਰਜਕਾਰੀ ਮੈਂਬਰ ਵਡੇਰਾ ਤੇ ਅਸ਼ੋਕ ਕੁਮਾਰ ਬੱਤਾ, ਐਡੀਟਰ ਪਵਨ ਕੁਮਾਰ ਖੰਨਾ ਆਦਿ ਮੌਜੂਦ ਸਨ। ਇਸ ਮੌਕੇ ਖੱਤਰੀ ਸਭਾ ਵਲੋਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਅਸ਼ਟਮੀ ਮੌਕੇ ਦੇਸ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਗਈਆਂ।

Related Post