July 6, 2024 01:30:14
post

Jasbeer Singh

(Chief Editor)

Punjab, Haryana & Himachal

Ludhiana: ਲਾਡੋਵਾਲ ਪੁਲਿਸ ਨੇ ਪਾਣੀ ਦੇ ਅੰਦਰ ਲੁਕੋਕੇ ਰੱਖੀ ਹਜ਼ਾਰਾਂ ਲੀਟਰ ਲਾਹਣ ਕੀਤੀ ਨਸ਼ਟ

post-img

ਲੁਧਿਆਣਾ- ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਲੁਧਿਆਣਾ ਪੁਲਿਸ ਨੇ ਚੌਕਸੀ ਵਧਾ ਦਿੱਤੀ ਹੈ ਅਤੇ ਨਸ਼ੇ ਦੇ ਕਾਰੋਬਾਰੀਆਂ ਦੇ ਨੱਕ ਵਿੱਚ ਦਮ ਕਰਕੇ ਰੱਖ ਦਿੱਤਾ ਹੈ। ਇਸ ਦੇ ਚਲਦਿਆਂ ਲਾਡੋਵਾਲ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਜਾਬੀ ਹਾਸਿਲ ਹੋਈ ਜਦੋਂ ਸਤਲੁਜ ਦਰਿਆ ਦੇ ਕੰਢੇ ਪਿੰਡ ਮਾਜਰੀ ਦੇ ਇਲਾਕੇ ਵਿੱਚ ਸ਼ਨੀ ਮੰਦਰ ਨੇੜੇ ਨਾਜਾਇਜ ਸ਼ਰਾਬ ਦੀ 28 ਹਜਾਰ ਲੀਟਰ ਦੀ ਵੱਡੀ ਖੇਪ ਬਰਾਮਦ ਹੋਈ, ਜੋਕਿ ਸਤਲੁਜ ਦਰਿਆ ਦੇ ਪਾਣੀ ਦੇ ਅੰਦਰ ਲੁਕੋ ਕੇ ਰੱਖੀ ਗਈ ਸੀ।ਦੱਸ ਦੇਈਏ ਕਿ ਲਾਡੋਵਾਲ ਪੁਲਿਸ ਨੇ ਆਬਕਾਰੀ ਵਿਭਾਗ ਦੇ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਇਹ ਵੱਡੀ ਖ਼ੇਪ ਬਰਾਮਦ ਕੀਤੀ ਹੈ। ਜਿਸਨੂੰ ਆਬਕਾਰੀ ਅਤੇ ਪੰਜਾਬ ਪੁਲਿਸ ਦੇ ਵੱਡੇ ਅਫਸਰਾਂ ਦੀ ਨਿਗਰਾਨੀ ਵਿੱਚ ਨਸਟ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਪੁਲਿਸ ਨੇ ਮੌਕੇ ਨਾਜਾਇਜ਼ ਸ਼ਰਾਬ ਬਣਾਉਣ ਵਿੱਚ ਵਰਤੇ ਜਾਣ ਵਾਲਾ ਸਮਾਨ ਵੀ ਬਰਾਮਦ ਕੀਤਾ ਹੈ ਜਿਸ ਵਿੱਚ 12 ਵੱਡੀਆਂ ਤਿਰਪਾਲਾਂ, 02 ਲੋਹੇ ਦੇ ਵੱਡੇ ਡਰੱਮ, 02 ਵੱਡੇ ਪਤੀਲੇ ਅਤੇ 02 ਪਲਾਸਟਿਕ ਦੀ ਪਾਈਪਾਂ ਨੂੰ ਪੁਲਿਸ ਨੇ ਕਬਜ਼ੇ ਵਿੱਚ ਲਿਆ ਹੈ।ਪੁਲਿਸ ਵਲੋਂ ਛਾਣਬੀਣ ਕੀਤੀ ਜਾ ਰਹੀ ਹੈ ਕਿ ਏਨੀ ਵੱਡੀ ਨਾਜਾਇਜ ਸ਼ਰਾਬ ਦੀ ਖੇਪ ਦਾ ਅਸਲ ਦੋਸ਼ੀ ਕੌਣ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪੰਜਾਬ ਇੱਕ ਜਿਲ੍ਹੇ ਵਿੱਚ ਨਕਲੀ ਸ਼ਰਾਬ ਪੀਣ ਕਾਰਣ ਕਈ ਲੋਕਾਂ ਦੀ ਮੌਤ ਹੋ ਗਈ ਸੀ।

Related Post