
National
0
15 ਫੁੱਟ ਉੱਚੇ ਮੰਚ ਤੋਂ ਡਿੱਗੀ ਲੇਡੀ ਵਿਧਾਇਕ ਦੇ ਗੰਭੀਰ ਜ਼ਖ਼ਮੀ ਹੋਣ ਤੇ ਕਰਵਾਇਆ ਇਲਾਜ ਲਈ ਹਸਪਤਾਲ ਦਾਖਲ
- by Jasbeer Singh
- December 31, 2024

15 ਫੁੱਟ ਉੱਚੇ ਮੰਚ ਤੋਂ ਡਿੱਗੀ ਲੇਡੀ ਵਿਧਾਇਕ ਦੇ ਗੰਭੀਰ ਜ਼ਖ਼ਮੀ ਹੋਣ ਤੇ ਕਰਵਾਇਆ ਇਲਾਜ ਲਈ ਹਸਪਤਾਲ ਦਾਖਲ ਨਵੀਂ ਦਿੱਲੀ : ਭਾਰਤ ਦੇਸ਼ ਦੇ ਸੂਬੇ ਕੇਰਲਾ ਵਿਚ ਪਲਾਰੀਵਟਮ ਵਿਚ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਇਕ ਪ੍ਰੋਗਰਾਮ ਦੌਰਾਨ 15 ਫੁੱਟ ਉੱਚਾ ਮੰਚ ਢਹਿ ਢੇਰੀ ਹੋ ਗਿਆ, ਜਿਸ ਦੌਰਾਨ ਇਸ ’ਤੇ ਬਿਰਾਜਮਾਨ ਇਕ ਲੇਡੀ ਐਮ ਐਲ ਏ ਹੇਠਾਂ ਡਿੱਗ ਗਈ ਤੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ । ਲੇਡੀ ਵਿਧਾਇਕ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿਥੇ ਉਸਦੀ ਹਾਲਾਤ ਗੰਭੀਰ ਬਣੀ ਹੋਈ ਹੈ। ਉਸਦੇ ਮੂੰਹ ਅਤੇ ਪਸਲੀਆਂ ’ਤੇ ਫਰੈਕਚਰ ਆਇਆ ਹੈ । ਪੁਲਿਸ ਨੇ ਐਮ ਐਲ ਏ ਨੂੰ 24 ਘੰਟੇ ਦੀ ਨਿਗਰਾਨੀ ਹੇਠ ਰੱਖਿਆ ਹੈ ।