post

Jasbeer Singh

(Chief Editor)

Punjab

ਉੱਤਰਕਾਸ਼ੀ `ਚ ਵਰੁਣਾਵਤ ਪਹਾੜ `ਤੇ ਫਿਰ ਢਿੱਗਾਂ ਡਿੱਗੀਆਂ

post-img

ਉੱਤਰਕਾਸ਼ੀ `ਚ ਵਰੁਣਾਵਤ ਪਹਾੜ `ਤੇ ਫਿਰ ਢਿੱਗਾਂ ਡਿੱਗੀਆਂ ਉੱਤਰਾਖੰਡ : ਉੱਤਰਕਾਸ਼ੀ ਜਿ਼ਲੇ `ਚ ਮੰਗਲਵਾਰ ਦੇਰ ਰਾਤ ਕਰੀਬ 3 ਘੰਟੇ ਤੱਕ ਭਾਰੀ ਮੀਂਹ ਪਿਆ, ਜਿਸ ਕਾਰਨ ਵਰੁਣਾਵਤ ਪਹਾੜ `ਤੇ ਇਕ ਵਾਰ ਫਿਰ ਢਿੱਗਾਂ ਡਿੱਗ ਗਈਆਂ। 45 ਮਿੰਟਾਂ ਦੇ ਅੰਦਰ 5 ਵਾਰ ਢਿੱਗਾਂ ਡਿੱਗੀਆਂ। ਸੜਕ `ਤੇ ਪੱਥਰ ਅਤੇ ਮਲਬਾ ਡਿੱਗ ਗਿਆ। ਇੰਨਾ ਮਲਬਾ ਆਇਆ ਕਿ ਮਸਜਿਦ ਮੁਹੱਲਾ, ਜਲ ਸੰਸਥਾ ਕਲੋਨੀ ਅਤੇ ਗੋਫੀਆਰਾ ਇਲਾਕੇ `ਚ ਦਹਿਸ਼ਤ ਫੈਲ ਗਈ। ਕਰੀਬ 50 ਘਰ ਮਲਬੇ ਹੇਠ ਦੱਬ ਗਏ ਅਤੇ ਇਨ੍ਹਾਂ ਘਰਾਂ ਵਿੱਚ ਰਹਿਣ ਵਾਲੇ ਲੋਕ ਘਰ ਛੱਡ ਕੇ ਜਾਣ ਲਈ ਮਜਬੂਰ ਹੋਏ।

Related Post