
ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਘਨੌਰ 'ਚ ਲਗਾਇਆ ਲੰਗਰ
- by Jasbeer Singh
- January 28, 2025

ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਘਨੌਰ 'ਚ ਲਗਾਇਆ ਲੰਗਰ ਘਨੌਰ : ਸਬਜ਼ੀ ਮਾਰਕੀਟ ਅਤੇ ਆਸ ਪਾਸ ਦੇ ਸਾਰੇ ਦੁਕਾਨਦਾਰਾਂ ਵੱਲੋਂ ਸਾਂਝੇ ਤੌਰ ਤੇ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਾਰਕੀਟ ਵਿੱਚ ਲੰਗਰ ਲਗਾਇਆ ਗਿਆ, ਜਿਸ ਸਮੂਹ ਦੁਕਾਨਦਾਰਾਂ ਵੱਲੋਂ ਸਵੇਰੇ ਅਰਦਾਸ ਕਰਵਾ ਕੇ ਚਾਹ ਅਤੇ ਮੱਠੀ ਦਾ ਲੰਗਰ ਵਰਤਾਇਆ ਗਿਆ। ਇਸ ਉਪਰੰਤ ਦੁਪਿਹਰ ਟਾਈਮ ਦਾਲ ਰੋਟੀ ਅਤੇ ਜਲੇਬੀਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ, ਜਿਸ ਵਿਚ ਨੇੜਲੇ ਸਾਰੇ ਦੁਕਾਨਦਾਰਾਂ ਭਰਾਵਾਂ ਵੱਲੋਂ ਆਪਣੀ ਸੇਵਾ ਬਾ ਖੂਬੀ ਨਿਭਾਈ ਗਈ । ਇਸ ਮੌਕੇ ਦਲਵਿੰਦਰ ਸਿੰਘ, ਟੋਨੀ ਕੁਮਾਰ, ਭੁਪਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਮਾਰਕੀਟ ਵੱਲੋਂ ਹਰ ਸਾਲ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ। ਪਹਿਲਾਂ ਇਹ ਸੇਵਾ ਸਰਹੰਦ ਦੀ ਸਭਾ ਮੌਕੇ ਕੀਤੀ ਜਾਂਦੀ ਸੀ ਪਰ ਇਸ ਵਾਰ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧਤ ਲੰਗਰ ਲਗਾਇਆ ਗਿਆ । ਇਸ ਮੌਕੇ ਦਲਵਿੰਦਰ ਸਿੰਘ ਰੁੜਕੇ ਵਾਲੇ, ਟੋਨੀ ਕੁਮਾਰ, ਸੁਖਵਿੰਦਰ ਸਿੰਘ ਸੁੱਖਾ, ਭੁਪਿੰਦਰ ਸਿੰਘ ਟਿਵਾਣਾ, ਰਾਜੂ ਵਰਮਾ, ਨਿੰਮਾਂ ਕਾਮੀ, ਪਾਲਾ ਰਾਮ, ਰਾਜੂ ਸ਼ਰਮਾ, ਆਨੰਦ ਲਾਲ, ਜੀਵਨ ਕੁਮਾਰ, ਬਿੰਦਰ ਕੁਮਾਰ, ਜਗਤਾਰ ਕੁਮਾਰ, ਰਿੰਕੂ ਧੀਮਾਨ, ਵਿਜੇ ਕੁਮਾਰ, ਸੁਖਵਿੰਦਰ ਸਿੰਘ, ਮੈਸੀ ਧੀਮਾਨ, ਸੋਮਨਾਥ ਲਾਛੜੂ, ਸੁਨੀਲ ਕੁਮਾਰ ਆਦਿ ਸਮੇਤ ਮਾਰਕੀਟ ਦੇ ਸਮੂਹ ਦੁਕਾਨਦਾਰ ਮੌਜੂਦ ਸਨ ।