post

Jasbeer Singh

(Chief Editor)

Patiala News

ਸ੍ਰੀ ਰਾਮ ਮੰਦਿਰ ਅਤੇ ਪ੍ਰਾਣ ਪ੍ਰਤਿਸ਼ਠਾ ਦੇ ਇੱਕ ਸਾਲ ਪੂਰਾ ਹੋਣ ਤੇ ਲਗਿਆ ਲੰਗਰ : ਧੀਰਜ ਚਲਾਣਾ

post-img

ਸ੍ਰੀ ਰਾਮ ਮੰਦਿਰ ਅਤੇ ਪ੍ਰਾਣ ਪ੍ਰਤਿਸ਼ਠਾ ਦੇ ਇੱਕ ਸਾਲ ਪੂਰਾ ਹੋਣ ਤੇ ਲਗਿਆ ਲੰਗਰ : ਧੀਰਜ ਚਲਾਣਾ ਜੈ ਇੰਦਰ ਕੌਰ ਅਤੇ ਮੇਅਰ ਗੋਗੀਆ ਨੇ ਲੰਗਰ ਚ ਕੀਤੀ ਸੇਵਾ ਪਟਿਆਲਾ : ਅਯੁਧਿਆ ਵਿਖੇ ਸ੍ਰੀ ਰਾਮ ਮੰਦਿਰ ਅਤੇ ਪ੍ਰਾਣ ਪ੍ਰਤਿਸ਼ਠਾ ਦੇ ਇੱਕ ਸਾਲ ਪੂਰਾ ਹੋਣ ਤੇ ਸਮਾਜ ਸੇਵਕ ਧੀਰਜ ਚਲਾਣਾ, ਦਿਵਿਆ ਸ਼ਰਮਾ ਅਤੇ ਟੀਮ ਵੱਲੋਂ ਛੋਟੀ ਬਾਂਰਾਂਦਰੀ ਵਿਖੇ ਆਲੂ ਪੂਰੀ ਅਤੇ ਦੇਸੀ ਘਿਓ ਦੇ ਪ੍ਰਸ਼ਾਦ ਦਾ ਅਤੁੱਟ ਲੰਗਰ ਵਰਤਾਇਆ । ਇਸ ਮੌਕੇ ਵਿਸ਼ੇਸ਼ ਤੌਰ ਤੇ ਭਾਜਪਾ ਮਹਿਲਾ ਮੋਰਚਾ ਪੰਜਾਬ ਦੀ ਪ੍ਰਧਾਨ ਬੀਬਾ ਜੈ ਇੰਦਰ ਕੌਰ, ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਸਮੇਤ ਹੋਰ ਸ਼ਖਸ਼ੀਅਤਾਂ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਅਤੇ ਲੰਗਰ ਵਿੱਚ ਸੇਵਾ ਵੀ ਕੀਤੀ। ਇਸ ਮੌਕੇ ਧੀਰਜ ਚਲਣਾ ਨੇ ਕਿਹਾ ਕਿ ਸ਼੍ਰੀ ਰਾਮ ਮੰਦਿਰ ਦੇ ਇੱਕ ਸਾਲ ਪੂਰਾ ਹੋਣ ਤੇ ਸਮੂਹ ਭਾਰਤੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਇਸੇ ਗੱਲ ਦਾ ਜਸ਼ਨ ਮਨਾਉਂਦੇ ਹੋਏ ਅੱਜ ਸਵਾਦਿਸ਼ਟ ਲੰਗਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਤਕਰੀਬਨ 1500 ਦੇ ਕਰੀਬ ਲੋਕਾਂ ਨੇ ਲੰਗਰ ਦਾ ਆਨੰਦ ਮਾਣਿਆ ਅਤੇ ਪ੍ਰਭੂ ਸ਼੍ਰੀ ਰਾਮ ਜੀ ਦੇ ਜੈਕਾਰੇ ਵੀ ਲਗਾਏ । ਇਸ ਮੌਕੇ ਹਰਿਆਣਾ ਸਰਕਾਰ ਦੇ ਓ. ਐਸ. ਡੀ ਡਾ. ਪ੍ਰਭਲੀਨ ਸਿੰਘ, ਵਿਜੇ ਕੂਕਾ, ਕੇ. ਕੇ. ਸਹਿਗਲ, ਸਚਿਨ ਸ਼ਰਮਾ, ਵਿਸ਼ਵਾਸ ਸੈਣੀ, ਅਵਤਾਰ ਸਿੰਘ ਅਰੋੜਾ, ਆਰ.ਕੇ ਮਹਿਤਾ, ਪੀ.ਡੀ ਗੁਪਤਾ, ਰਾਹੁਲ ਮਹਿਤਾ, ਪਰਮਿੰਦਰ ਸਿੰਘ ਡਾ.ਦੀਪਕ ਘਈ, ਪੁਨੀਤ ਸਿੰਘ ਵਧਵਾ, ਰਾਜੀਵ ਕੁਮਾਰ ਸੀ.ਏ, ਅਮਰਨਾਥ ਸਿੰਗਲਾ, ਰਾਜੀਵ ਗਰਗ, ਸੀ. ਐਮ. ਮਿੱਤਲ, ਬੋਬੀ ਕੰਮਪਾਨੀ, ਵਿਜੈ ਗੋਇਲ, ਮਨਪ੍ਰੀਤ ਸਿੰਘ, ਹਰਮਨਦੀਪ ਕੌਰ, ਸੁਭਾਸ਼ ਬਾਂਗਾ, ਸਤਵਿੰਦਰ ਸਿੰਘ, ਪਵਨ ਸ਼ਰਮਾ. ਰਮਾ ਸ਼ਰਮਾ, ਇੰਜੀ. ਜਤਿੰਦਰ ਸਿੰਘ, ਜਸਵਿੰਦਰ ਜੁਲਕਾ ਆਦਿ ਹਾਜ਼ਰ ਸਨ ।

Related Post