ਮਰਹੂਮ ਪਦਮਸ੍ਰੀ ਡਾ. ਸੁਰਜੀਤ ਪਾਤਰ ਦੇ ਪਰਿਵਾਰ ਨੂੰ ਇੱਕ ਹੋਰ ਸਦਮਾ, ਛੋਟੇ ਭਰਾ ਦੀ ਪਤਨੀ ਦਾ ਦੇਹਾਂਤ
- by Aaksh News
- May 13, 2024
ਪੰਜਾਬੀ ਦੇ ਪ੍ਰਸਿੱਧ ਕਵੀ ਅਤੇ ਲਿਖਾਰੀ ਪਦਮਸ਼੍ਰੀ ਸਵ. ਡਾ. ਸੁਰਜੀਤ ਪਾਤਰ ਦੇ ਪਰਿਵਾਰ ਨੂੰ ਇੱਕ ਹੋਰ ਵੱਡਾ ਸਦਮਾ ਲੱਗਿਆ ਹੈ। ਸੁਰਜੀਤ ਪਾਤਰ ਦੇ ਛੋਟੇ ਭਰਾ ਉਪਕਾਰ ਸਿੰਘ ਦੀ ਪਤਨੀ ਦਵਿੰਦਰ ਕੌਰ ਦਾ ਦੇਹਾਂਤ ਹੋ ਗਿਆ ਹੈ, ਜਿਹੜੇ ਕਿ ਬੀਤੇ ਦਿਨੀ ਕੈਨੇਡਾ ਤੋਂ ਆਪਣੀ ਕਿਡਨੀ ਦਾ ਇਲਾਜ ਕਰਵਾਉਣ ਵਾਸਤੇ ਦਿੱਲੀ ਆਏ ਹੋਏ ਸਨ। ਪੰਜਾਬੀ ਦੇ ਪ੍ਰਸਿੱਧ ਕਵੀ ਅਤੇ ਲਿਖਾਰੀ ਪਦਮਸ਼੍ਰੀ ਸਵ. ਡਾ. ਸੁਰਜੀਤ ਪਾਤਰ ਦੇ ਪਰਿਵਾਰ ਨੂੰ ਇੱਕ ਹੋਰ ਵੱਡਾ ਸਦਮਾ ਲੱਗਿਆ ਹੈ। ਸੁਰਜੀਤ ਪਾਤਰ ਦੇ ਛੋਟੇ ਭਰਾ ਉਪਕਾਰ ਸਿੰਘ ਦੀ ਪਤਨੀ ਦਵਿੰਦਰ ਕੌਰ ਦਾ ਦੇਹਾਂਤ ਹੋ ਗਿਆ ਹੈ, ਜਿਹੜੇ ਕਿ ਬੀਤੇ ਦਿਨੀ ਕੈਨੇਡਾ ਤੋਂ ਆਪਣੀ ਕਿਡਨੀ ਦਾ ਇਲਾਜ ਕਰਵਾਉਣ ਵਾਸਤੇ ਦਿੱਲੀ ਆਏ ਹੋਏ ਸਨ। ਦਵਿੰਦਰ ਕੌਰ ਦੀਆਂ ਅੰਤਿਮ ਰਸਮਾਂ ਵੀ ਸਵ : ਡਾ. ਸੁਰਜੀਤ ਪਾਤਰ ਦੇ ਘਰ ਵਿੱਚ ਹੋਣਗੀਆਂ ਅਤੇ ਉਨਾਂ ਦਾ ਅੰਤਿਮ ਸਸਕਾਰ ਕੱਲ ਸਵੇਰੇ 10:30 ਵਜੇ ਸ਼ਮਸ਼ਾਨ ਘਾਟ, ਮਾਡਲ ਟਾਊਨ ਐਕਸਟੈਂਸ਼ਨ, ਲੁਧਿਆਣਾ ਵਿਖੇ ਹੋਵੇਗਾ। ਸਵ : ਡਾ. ਸੁਰਜੀਤ ਪਾਤਰ ਦੇ ਬੇਟੇ ਮਨਰਾਜ ਪਾਤਰ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨਾਂ ਦੇ ਚਾਚਾ ਉਪਕਾਰ ਸਿੰਘ ਇੱਕ ਗਾਇਕ ਹਨ ਅਤੇ ਉਨਾਂ ਦੀ ਇੱਕ ਐਲਬਮ ਸੁਰਾਂਜਲੀ ਵੀ ਆ ਚੁੱਕੀ ਹੈ। ਉਨਾਂ ਦੱਸਿਆ ਕਿ ਉਨਾਂ ਦੇ ਚਾਚਾ ਦਾ ਪਰਿਵਾਰ ਪਿਛਲੇ 10 ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਿਹਾ ਸੀ ਅਤੇ ਉਨ੍ਹਾਂ ਦੀ ਚਾਚੀ ਦੀ ਕਿਡਨੀ ਵਿੱਚ ਕੋਈ ਪਰੇਸ਼ਾਨੀ ਹੋਣ ਕਰਕੇ ਉਨਾਂ ਨੂੰ ਇਲਾਜ ਵਾਸਤੇ ਦਿੱਲੀ ਲਿਆਂਦਾ ਗਿਆ ਸੀ। ਦਵਿੰਦਰ ਕੌਰ ਆਪਣੇ ਪਿੱਛੇ ਪਤੀ ਉਪਕਾਰ ਸਿੰਘ ਤੋਂ ਇਲਾਵਾ, ਇੱਕ ਬੇਟਾ ਤੇ ਬੇਟੀ ਵੀ ਛੱਡ ਗਏ ਹਨ।

