post

Jasbeer Singh

(Chief Editor)

Patiala News

ਕੁਸ਼ਟ ਰੋਗ ਇਲਾਜ਼ਯੋਗ ਹੈ : ਸਿਵਲ ਸਰਜਨ

post-img

ਕੁਸ਼ਟ ਰੋਗ ਇਲਾਜ਼ਯੋਗ ਹੈ : ਸਿਵਲ ਸਰਜਨ ਪਟਿਆਲਾ : ਐਂਟੀ ਲੋਪਰੋਸੀ ਅਵੈਰਨੇਸ ਕੰਪੇਨ ਤਹਿਤ ਨਰਸਿੰਗ ਸਕੂਲ ਮਾਤਾ ਕੁਸ਼ੱਲਿਆ ਹਸਪਤਾਲ ਪਟਿਆਲਾ ਵਿਖੇ ਜਾਦੂਗਰ ਜਗਦੇਵ ਅਲਾਰਮ ਦਾ ਮੈਜਿਕ ਸ਼ੋਅ ਕਰਵਾਇਆ ਗਿਆ ਜਿਸ ਵਿਚ ਬੋਲਦਿਆਸਿਵਲ ਸਰਜਨ ਡਾ.ਜਗਪਾਲਇੰਦਰ ਸਿੰਘ ਨੇ ਦੱਸਿਆ ਕਿ ਕੁਸ਼ਟ ਰੋਗ ਇਕ ਚਮੜੀ ਦਾ ਰੋਗ ਹੈ । ਜਿਹੜਾ ਕਿ ਵਿਸ਼ੇਸ਼ ਜੀਵਾਣੂਮਾਈਕਰੋਬੈਕਟੀਰੀਅਮ ਲੈਪਰਾ ਬੈਸੀਲਾਈ ਦੁਆਰਾ ਹੁੰਦਾ ਹੈ। ਇਸ ਬਿਮਾਰੀ ਦਾ ਸਹੀ ਸਮੇਂ ਤੇ ਸਹੀ ਇਲਾਜ ਕਰਵਾਉਣ ਨਾਲ ਸਰੀਰਿਕ ਤੌਰ ਤੇਹੋਣ ਵਾਲੀ ਅਪੰਗਤਾ ਤੋ ਬਚਿਆ ਜਾ ਸਕਦਾ ਹੈ।ਮਰੀਜ਼ ਨੂੰ ਬਿਮਾਰੀ ਦੇ ਹਿਸਾਬ ਨਾਲ 6 ਮਹੀਨੇ ਤੋਂ ਲੈ ਕੇ 1 ਸਾਲ ਤੱਕ ਇਲਾਜ ਚਾਲੂ ਰੱਖਣਾਪੈਂਦਾ ਹੈ । ਉਨ੍ਹਾਂ ਦੱਸਿਆ ਕਿ ਭਾਵੇ ਕੁਸ਼ਟ ਰੋਗੀਆ ਦੀ ਗਿੱਣਤੀ ਪਹਿਲਾਂ ਨਾਲੋ ਕਾਫੀ ਘਟ ਗਈ ਹੈ ਪ੍ਰੰਤੂ ਅਜੇ ਵੀ ਭਾਰਤ ਵਿਚ ਹੋਰ ਦੇਸ਼ਾਂ ਨਾਲੋਕੁਸ਼ਟ ਰੋਗ ਦੇ ਮਰੀਜਾਂ ਦੀ ਗਿੱਣਤੀ ਕਾਫੀ ਜਿਆਦਾ ਹੈ, ਜੇਕਰ ਕਿਸੇ ਵੀ ਵਿਅਕਤੀ ਦੀ ਚਮੜੀ ਉੱਤੇ ਹਲਕੇ ਤਾਂਬੇ ਰੰਗ ਦੇ ਸੁੰਨ ਧੱਬੇ ਹੋਣ ,ਚਮੜੀ ਦੇ ਕਿਸੇ ਹਿੱਸੇ ਤੇ ਠੰਡੇ-ਤੱਤੇ ਦਾ ਪਤਾ ਨਾ ਲੱਗੇ, ਨਸਾਂ ਮੋਟੀਆਂ ਅਤੇ ਸਖਤ ਹੋ ਜਾਣ ਤਾਂ ਨੇੜੇ ਦੀ ਸਿਹਤ ਸੰਸਥਾ ਦੇ ਡਾਕਟਰ ਨੂੰ ਦਿਖਾਉਣਾਚਾਹੀਦਾ ਹੈ । ਉਨ੍ਹਾਂ ਦੱਸਿਆ ਕਿ ਇਸ ਬਿਮਾਰੀ ਦਾ ਇਲਾਜ ਸਾਰੇ ਸਰਕਾਰੀ ਹਸਪਤਾਲਾਂ, ਸਿਹਤ ਕੇਦਰਾਂ ਅਤੇ ਸਰਕਾਰੀ ਡਿਸਪੈਂਸਰੀਆਂ ਵਿੱਚਮਲਟੀ ਡਰੱਗ ਥਰੈਪੀ (ਐਮ. ਡੀ. ਟੀ.) ਰਾਹੀ ਬਿਲਕੁੱਲ ਮੁਫਤ ਕੀਤਾ ਜਾਂਦਾ ਹੈ । ਇਸ ਮੌਕੇ ਸੁਪਰਵਾਈਜ਼ਰ ਕੁਲਦੀਪ ਕੌਰ ਵੱਲੋਂ ਵੱਧਤੋਂ ਵੱਧ ਲੋਕਾਂ ਨੂੰ ਇਸ ਬਿਮਾਰੀ ਸਬੰਧੀ ਜਾਗਰੂਕ ਕਰਨ ਲਈ ਕਿਹਾ ਗਿਆ ।ਇਸ ਮੌਕੇ ਪ੍ਰਿੰਸੀਪਲ ਗੁਰਮੀਤ ਕੌਰ,ਜਿਲ੍ਹਾ ਮਾਸ ਮੀਡੀਆ ਅਫਸਰ ਕੁਲਵੀਰ ਕੌਰਅਤੇ ਜਸਜੀਤ ਕੌਰ,ਬੀ.ਸੀ.ਸੀ ਕੋਆਰਡੀਨੇਟਰ ਜਸਬੀਰ ਕੌਰ ,ਬੀ.ਈ.ਈ ਸ਼ਾਯਾਨ ਜ਼ਫਰਅਪਰੇਟਰ ਗੀਤਾਰਾਨੀ,ਨਰਸਿੰਗ ਸਟਾਫ ਅਤੇ ਵਿਦਿਆਰਥਨਾਂ, ਬਿੱਟੂ ਕੁਮਾਰ, ਡਰਜੀਤ ਕੌਰ ਆਦਿ ਹਾਜਰ ਸਨ ।

Related Post