Lok Sabha Election 2024 : ਕੇਪੀ ਦੇ ਪਾਲਾ ਬਦਲਣ ਨਾਲ ਦਿਲਚਸਪ ਹੋਈ ਜਲੰਧਰ ਸੀਟ, ਕੁੜਮਾਂ ਵਿਚਾਲੇ ਹੈ ਮੁਕਾਬਲਾ
- by Aaksh News
- April 23, 2024
Mohinder Singh Kaypee ਦੀ ਸੂਬਾ ਲੀਡਰਸ਼ਿਪ ਨਾਲ ਲੰਬੇ ਸਮੇਂ ਤੋਂ ਤਕਰਾਰ ਚੱਲ ਰਹੀ ਸੀ। ਪਾਰਟੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਚ ਵੀ ਕੇਪੀ ਨੂੰ ਟਿਕਟ ਨਹੀਂ ਦਿੱਤੀ ਸੀ। ਇੰਨਾ ਹੀ ਨਹੀਂ ਕੇਪੀ ਨੂੰ ਇਸ ਲਈ ਵੀ ਸ਼ਰਮ ਆਈ ਕਿਉਂਕਿ ਪਾਰਟੀ ਨੇ ਸਭ ਤੋਂ ਪਹਿਲਾਂ ਕੇਪੀ ਨੂੰ ਆਦਮਪੁਰ ਤੋਂ ਟਿਕਟ ਦੇਣ ਦਾ ਫੈਸਲਾ ਲਿਆ। Jalandhar Lok Sabha Seat : ਕਾਂਗਰਸ ਲਈ ਸੋਮਵਾਰ ਦਾ ਦਿਨ ਵੱਡੇ ਝਟਕੇ ਵਾਲਾ ਰਿਹਾ। ਕਰੀਬ 60 ਦਹਾਕਿਆਂ ਤਕ ਕਾਂਗਰਸ ਦਾ ਝੰਡਾ ਫੜ ਕੇ ਘੁੰਮਣ ਵਾਲੇ ਕੇਪੀ ਪਰਿਵਾਰ ਨੇ ਵੀ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ।ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਤੇ ਸਾਬਕਾ ਮੰਤਰੀ ਅਤੇ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ (Mohinder Singh Kaypee Join SAD) ਅਕਾਲੀ ਦਲ ਚ ਸ਼ਾਮਲ ਹੋ ਗਏ ਤੇ ਜਲੰਧਰ ਤੋਂ ਉਮੀਦਵਾਰ ਬਣੇ। ਕੇਪੀ ਦਾ ਪਾਰਟੀ ਛੱਡਣਾ ਨਾ ਸਿਰਫ਼ ਕਾਂਗਰਸ ਲਈ ਸਗੋਂ ਪਾਰਟੀ ਦੇ ਜਲੰਧਰ ਤੋਂ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਈ ਵੀ ਨਿੱਜੀ ਝਟਕਾ ਹੈ।ਕੁੜਮ ਹਨ ਚੰਨੀ ਤੇ ਕੇਪੀਕੇਪੀ ਤੇ ਚੰਨੀ ਆਪਸ ਚ ਕੁੜਮ ਵੀ ਹਨ। ਕੇਪੀ ਦੀ ਧੀ ਦਾ ਵਿਆਹ ਚੰਨੀ ਦੇ ਭਤੀਜੇ ਨਾਲ ਹੋਇਆ ਹੈ। ਦੱਸ ਦੇਈਏ ਕਿ ਐਮਰਜੈਂਸੀ ਤੋਂ ਬਾਅਦ ਕਾਂਗਰਸ ਦੇ ਦੋ ਟੁਕੜੇ ਹੋ ਗਏ ਸਨ।ਜਦੋਂ ਇੰਦਰਾ ਗਾਂਧੀ ਬਹੁਤ ਕਮਜ਼ੋਰ ਸੀ ਉਦੋਂ ਜਲੰਧਰ (Jalandhar Lok Sabha Election) ਹੀ ਅਜਿਹਾ ਖੇਤਰ ਸੀ ਜਿੱਥੇ ਸਾਬਕਾ ਪ੍ਰਧਾਨ ਮੰਤਰੀ ਨੇ ਆਪਣੇ ਪੈਰ ਪੱਕੇ ਕੀਤੇ ਸਨ। ਉਸ ਸਮੇਂ ਚੌਧਰੀ ਪਰਿਵਾਰ ਤੇ ਫਿਰ ਕੇਪੀ ਪਰਿਵਾਰ ਇੰਦਰਾ ਗਾਂਧੀ ਦੇ ਨਾਲ ਆਇਆ ਸੀ। ਲਗਪਗ 70 ਦਹਾਕਿਆਂ ਤੋਂ ਦੋਆਬੇ ਦੀ ਦਲਿਤ ਧਰਤੀ ਤੇ ਕਾਂਗਰਸ ਦਾ ਦਬਦਬਾ ਰਿਹਾ।ਸੁਸ਼ੀਲ ਰਿੰਕੂ ਨੇ ਵੀ ਫੜਿਆ ਭਾਜਪਾ ਦਾ ਪੱਲਾਮਾਸਟਰ ਗੁਰਬੰਤਾ ਸਿੰਘ ਦੀਆਂ ਤਿੰਨ ਪੀੜ੍ਹੀਆਂ ਤੇ ਕੇਪੀ ਦੀਆਂ ਦੋ ਪੀੜ੍ਹੀਆਂ ਨੇ ਗਰੀਬਾਂ ਦੀ ਅਗਵਾਈ ਕੀਤੀ। ਇਸ ਵਾਰ ਲੋਕ ਸਭਾ ਟਿਕਟ ਨਾ ਮਿਲਣ ਤੋਂ ਬਾਅਦ ਚੌਧਰੀ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਕੌਰ ਭਾਜਪਾ ਤੇ ਮਹਿੰਦਰ ਸਿੰਘ ਕੇਪੀ ਅਕਾਲੀ ਦਲ ਚ ਸ਼ਾਮਲ ਹੋ ਗਏ ਹਨ।ਇਸ ਦੇ ਨਾਲ ਹੀ ਵਾਂਝੇ ਲੋਕਾਂ ਦੇ ਆਗੂ ਵਜੋਂ ਉੱਭਰ ਰਹੇ ਸੁਸ਼ੀਲ ਰਿੰਕੂ ਪਹਿਲਾਂ ਆਪ ਤੇ ਫਿਰ ਭਾਜਪਾ ਚ ਸ਼ਾਮਲ ਹੋ ਗਏ।ਵਿਧਾਨ ਸਭਾ ਚੋਣਾਂ ਚ ਵੀ ਕੇਪੀ ਨੂੰ ਨਹੀਂ ਦਿੱਤੀ ਸੀ ਟਿਕਟਕੇਪੀ ਦੀ ਸੂਬਾ ਲੀਡਰਸ਼ਿਪ ਨਾਲ ਲੰਬੇ ਸਮੇਂ ਤੋਂ ਤਕਰਾਰ ਚੱਲ ਰਹੀ ਸੀ। ਪਾਰਟੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਚ ਵੀ ਕੇਪੀ ਨੂੰ ਟਿਕਟ ਨਹੀਂ ਦਿੱਤੀ ਸੀ। ਇੰਨਾ ਹੀ ਨਹੀਂ ਕੇਪੀ ਨੂੰ ਇਸ ਲਈ ਵੀ ਸ਼ਰਮ ਆਈ ਕਿਉਂਕਿ ਪਾਰਟੀ ਨੇ ਸਭ ਤੋਂ ਪਹਿਲਾਂ ਕੇਪੀ ਨੂੰ ਆਦਮਪੁਰ ਤੋਂ ਟਿਕਟ ਦੇਣ ਦਾ ਫੈਸਲਾ ਲਿਆ।ਨਾਮਜ਼ਦਗੀ ਦੇ ਆਖ਼ਰੀ ਦਿਨ ਕੇਪੀ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਦੇ ਬਾਹਰ ਵੀ ਪਹੁੰਚ ਗਏ ਪਰ ਪਾਰਟੀ ਟਿਕਟ ਉਨ੍ਹਾਂ ਤਕ ਨਹੀਂ ਪਹੁੰਚੀ। ਆਖਰੀ ਸਮੇਂ ਬਸਪਾ ਤੋਂ ਕਾਂਗਰਸ ਚ ਸ਼ਾਮਲ ਹੋਏ ਸੁਖਵਿੰਦਰ ਕੋਟਲੀ ਨੂੰ ਟਿਕਟ ਸੌਂਪ ਦਿੱਤੀ ਗਈ। ਕੇਪੀ ਉਦੋਂ ਤੋਂ ਹੀ ਕਾਂਗਰਸ ਦੀਆਂ ਮੀਟਿੰਗਾਂ ਚ ਸ਼ਾਮਲ ਹੋ ਰਹੇ ਹਨ।ਚੌਧਰੀ ਤੋਂ ਬਾਅਦ ਕੇਪੀ ਪਰਿਵਾਰ ਨੇ ਕਾਂਗਰਸ ਨਾਲੋਂ ਨਾਤਾ ਤੋੜ ਲਿਆ ਤੇ ਦਲਿਤ ਜ਼ਮੀਨ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਈ ਚੁਣੌਤੀ ਵਧ ਗਈ ਹੈ ਕਿਉਂਕਿ ਭਾਜਪਾ ਉਮੀਦਵਾਰ ਸੁਸ਼ੀਲ ਰਿੰਕੂ ਵੀ ਕਾਂਗਰਸ ਤੋਂ ਭਾਜਪਾ ਚ ਚਲੇ ਗਏ ਹਨ ਤੇ ਕੇਪੀ ਵੀ ਕਾਂਗਰਸ ਤੋਂ ਹੀ ਅਕਾਲੀ ਦਲ ਚ ਗਏ। ਦੱਸ ਦੇਈਏ ਕਿ ਜਲੰਧਰ ਚ ਸਭ ਤੋਂ ਵੱਧ 40 ਫ਼ੀਸਦ ਦਲਿਤ ਆਬਾਦੀ ਹੈ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.