
Lok Sabha Election 2024 : ਕੇਪੀ ਦੇ ਪਾਲਾ ਬਦਲਣ ਨਾਲ ਦਿਲਚਸਪ ਹੋਈ ਜਲੰਧਰ ਸੀਟ, ਕੁੜਮਾਂ ਵਿਚਾਲੇ ਹੈ ਮੁਕਾਬਲਾ
- by Aaksh News
- April 23, 2024
-1713864797.jpg)
ਸੂਬਾ ਲੀਡਰਸ਼ਿਪ ਨਾਲ ਲੰਬੇ ਸਮੇਂ ਤੋਂ ਤਕਰਾਰ ਚੱਲ ਰਹੀ ਸੀ। ਪਾਰਟੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਵੀ ਕੇਪੀ ਨੂੰ ਟਿਕਟ ਨਹੀਂ ਦਿੱਤੀ ਸੀ। ਇੰਨਾ ਹੀ ਨਹੀਂ ਕੇਪੀ ਨੂੰ ਇਸ ਲਈ ਵੀ ਸ਼ਰਮ ਆਈ ਕਿਉਂਕਿ ਪਾਰਟੀ ਨੇ ਸਭ ਤੋਂ ਪਹਿਲਾਂ ਕੇਪੀ ਨੂੰ ਆਦਮਪੁਰ ਤੋਂ ਟਿਕਟ ਦੇਣ ਦਾ ਫੈਸਲਾ ਲਿਆ। ਕਾਂਗਰਸ ਲਈ ਸੋਮਵਾਰ ਦਾ ਦਿਨ ਵੱਡੇ ਝਟਕੇ ਵਾਲਾ ਰਿਹਾ। ਕਰੀਬ 60 ਦਹਾਕਿਆਂ ਤਕ ਕਾਂਗਰਸ ਦਾ ਝੰਡਾ ਫੜ ਕੇ ਘੁੰਮਣ ਵਾਲੇ ਕੇਪੀ ਪਰਿਵਾਰ ਨੇ ਵੀ ਪਾਰਟੀ ਨੂੰ ਅਲ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਤੇ ਸਾਬਕਾ ਮੰਤਰੀ ਅਤੇ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਅਕਾਲੀ ਦਲ 'ਚ ਸ਼ਾਮਲ ਹੋ ਗਏ ਤੇ ਜਲੰਧਰ ਤੋਂ ਉਮੀਦਵਾਰ ਬਣੇ। ਕੇਪੀ ਦਾ ਪਾਰਟੀ ਛੱਡਣਾ ਨਾ ਸਿਰਫ਼ ਕਾਂਗਰਸ ਲਈ ਸਗੋਂ ਪਾਰਟੀ ਦੇ ਜਲੰਧਰ ਤੋਂ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਈ ਵੀ ਨਿੱਜੀ ਝਟਕਾ ਹੈ। ਕੁੜਮ ਹਨ ਚੰਨੀ ਤੇ ਕੇਪੀ ਕੇਪੀ ਤੇ ਚੰਨੀ ਆਪਸ 'ਚ ਕੁੜਮ ਵੀ ਹਨ। ਕੇਪੀ ਦੀ ਧੀ ਦਾ ਵਿਆਹ ਚੰਨੀ ਦੇ ਭਤੀਜੇ ਨਾਲ ਹੋਇਆ ਹੈ। ਦੱਸ ਦੇਈਏ ਕਿ ਐਮਰਜੈਂਸੀ ਤੋਂ ਬਾਅਦ ਕਾਂਗਰਸ ਦੇ ਦੋ ਟੁਕੜੇ ਹੋ ਗਏ ਸਨ। ਜਦੋਂ ਇੰਦਰਾ ਗਾਂਧੀ ਬਹੁਤ ਕਮਜ਼ੋਰ ਸੀ ਉਦੋਂ ਜਲੰਧਰ (Jalandhar Lok Sabha Election) ਹੀ ਅਜਿਹਾ ਖੇਤਰ ਸੀ ਜਿੱਥੇ ਸਾਬਕਾ ਪ੍ਰਧਾਨ ਮੰਤਰੀ ਨੇ ਆਪਣੇ ਪੈਰ ਪੱਕੇ ਕੀਤੇ ਸਨ। ਉਸ ਸਮੇਂ ਚੌਧਰੀ ਪਰਿਵਾਰ ਤੇ ਫਿਰ ਕੇਪੀ ਪਰਿਵਾਰ ਇੰਦਰਾ ਗਾਂਧੀ ਦੇ ਨਾਲ ਆਇਆ ਸੀ। ਲਗਪਗ 70 ਦਹਾਕਿਆਂ ਤੋਂ ਦੋਆਬੇ ਦੀ ਦਲਿਤ ਧਰਤੀ 'ਤੇ ਕਾਂਗਰਸ ਦਾ ਦਬਦਬਾ ਰਿਹਾ। ਸੁਸ਼ੀਲ ਰਿੰਕੂ ਨੇ ਵੀ ਫੜਿਆ ਭਾਜਪਾ ਦਾ ਪੱਲਾ ਮਾਸਟਰ ਗੁਰਬੰਤਾ ਸਿੰਘ ਦੀਆਂ ਤਿੰਨ ਪੀੜ੍ਹੀਆਂ ਤੇ ਕੇਪੀ ਦੀਆਂ ਦੋ ਪੀੜ੍ਹੀਆਂ ਨੇ ਗਰੀਬਾਂ ਦੀ ਅਗਵਾਈ ਕੀਤੀ। ਇਸ ਵਾਰ ਲੋਕ ਸਭਾ ਟਿਕਟ ਨਾ ਮਿਲਣ ਤੋਂ ਬਾਅਦ ਚੌਧਰੀ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਕੌਰ ਭਾਜਪਾ ਤੇ ਮਹਿੰਦਰ ਸਿੰਘ ਕੇਪੀ ਅਕਾਲੀ ਦਲ 'ਚ ਸ਼ਾਮਲ ਹੋ ਗਏ ਹਨ। ਇਸ ਦੇ ਨਾਲ ਹੀ ਵਾਂਝੇ ਲੋਕਾਂ ਦੇ ਆਗੂ ਵਜੋਂ ਉੱਭਰ ਰਹੇ ਸੁਸ਼ੀਲ ਰਿੰਕੂ ਪਹਿਲਾਂ 'ਆਪ' ਤੇ ਫਿਰ ਭਾਜਪਾ 'ਚ ਸ਼ਾਮਲ ਹੋ ਗਏ। ਵਿਧਾਨ ਸਭਾ ਚੋਣਾਂ 'ਚ ਵੀ ਕੇਪੀ ਨੂੰ ਨਹੀਂ ਦਿੱਤੀ ਸੀ ਟਿਕਟ ਕੇਪੀ ਦੀ ਸੂਬਾ ਲੀਡਰਸ਼ਿਪ ਨਾਲ ਲੰਬੇ ਸਮੇਂ ਤੋਂ ਤਕਰਾਰ ਚੱਲ ਰਹੀ ਸੀ। ਪਾਰਟੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਵੀ ਕੇਪੀ ਨੂੰ ਟਿਕਟ ਨਹੀਂ ਦਿੱਤੀ ਸੀ। ਇੰਨਾ ਹੀ ਨਹੀਂ ਕੇਪੀ ਨੂੰ ਇਸ ਲਈ ਵੀ ਸ਼ਰਮ ਆਈ ਕਿਉਂਕਿ ਪਾਰਟੀ ਨੇ ਸਭ ਤੋਂ ਪਹਿਲਾਂ ਕੇਪੀ ਨੂੰ ਆਦਮਪੁਰ ਤੋਂ ਟਿਕਟ ਦੇਣ ਦਾ ਫੈਸਲਾ ਲਿਆ। ਨਾਮਜ਼ਦਗੀ ਦੇ ਆਖ਼ਰੀ ਦਿਨ ਕੇਪੀ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਦੇ ਬਾਹਰ ਵੀ ਪਹੁੰਚ ਗਏ ਪਰ ਪਾਰਟੀ ਟਿਕਟ ਉਨ੍ਹਾਂ ਤਕ ਨਹੀਂ ਪਹੁੰਚੀ। ਆਖਰੀ ਸਮੇਂ ਬਸਪਾ ਤੋਂ ਕਾਂਗਰਸ 'ਚ ਸ਼ਾਮਲ ਹੋਏ ਸੁਖਵਿੰਦਰ ਕੋਟਲੀ ਨੂੰ ਟਿਕਟ ਸੌਂਪ ਦਿੱਤੀ ਗਈ। ਕੇਪੀ ਉਦੋਂ ਤੋਂ ਹੀ ਕਾਂਗਰਸ ਦੀਆਂ ਮੀਟਿੰਗਾਂ 'ਚ ਸ਼ਾਮਲ ਹੋ ਰਹੇ ਹਨ। ਚੌਧਰੀ ਤੋਂ ਬਾਅਦ ਕੇਪੀ ਪਰਿਵਾਰ ਨੇ ਕਾਂਗਰਸ ਨਾਲੋਂ ਨਾਤਾ ਤੋੜ ਲਿਆ ਤੇ ਦਲਿਤ ਜ਼ਮੀਨ 'ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਈ ਚੁਣੌਤੀ ਵਧ ਗਈ ਹੈ ਕਿਉਂਕਿ ਭਾਜਪਾ ਉਮੀਦਵਾਰ ਸੁਸ਼ੀਲ ਰਿੰਕੂ ਵੀ ਕਾਂਗਰਸ ਤੋਂ ਭਾਜਪਾ 'ਚ ਚਲੇ ਗਏ ਹਨ ਤੇ ਕੇਪੀ ਵੀ ਕਾਂਗਰਸ ਤੋਂ ਹੀ ਅਕਾਲੀ ਦਲ 'ਚ ਗਏ। ਦੱਸ ਦੇਈਏ ਕਿ ਜਲੰਧਰ 'ਚ ਸਭ ਤੋਂ ਵੱਧ 40 ਫ਼ੀਸਦ ਦਲਿਤ ਆਬਾਦੀ ਹੈ।