July 6, 2024 01:00:43
post

Jasbeer Singh

(Chief Editor)

Latest update

Lok Sabha Elections 2024: ਬਠਿੰਡਾ ਲੋਕ ਸਭਾ ਹਲਕੇ ਤੋਂ 10 ਵਾਰ ਅਕਾਲੀ ਦਲ ਤੇ 4 ਵਾਰ ਕਾਂਗਰਸ ਰਹੀ ਜੇਤੂ

post-img

ਬਠਿੰਡਾ ਲੋਕ ਸਭਾ ਹਲਕੇ ’ਤੇ ਜ਼ਿਆਦਾਤਰ ਅਕਾਲੀ ਦਲ ਦਾ ਕਬਜ਼ਾ ਰਿਹਾ ਹੈ ਜਦੋਂ ਕਿ ਕਾਂਗਰਸ, ਸੀਪੀਆਈ ਤੇ ਸ਼੍ਰੋਮਣੀ ਅਕਾਲੀ ਅੰਮ੍ਰਿਤਸਰ ਦੇ ਉਮੀਦਵਾਰਾਂ ਨੂੰ ਵੀ ਮੌਕਾ ਦਿੱਤਾ ਗਿਆ। ਇਸ ਹਲਕੇ ਤੋਂ 10 ਵਾਰ ਸ਼੍ਰੋਮਣੀ ਅਕਾਲੀ ਦਲ, 4 ਵਾਰ ਕਾਂਗਰਸ, 2 ਵਾਰ ਭਾਰਤੀ ਕਮਿਊਨਿਸਟ ਪਾਰਟੀ ਅਤੇ ਇਕ ਵਾਰ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਜਿੱਤ ਕੇ ਲੋਕ ਸਭਾ ਦੀ ਦਹਿਲੀਜ਼ ਲੰਘੇ ਹਨ। ਬਠਿੰਡਾ ਲੋਕ ਸਭਾ ਹਲਕੇ ’ਤੇ ਜ਼ਿਆਦਾਤਰ ਅਕਾਲੀ ਦਲ ਦਾ ਕਬਜ਼ਾ ਰਿਹਾ ਹੈ ਜਦੋਂ ਕਿ ਕਾਂਗਰਸ, ਸੀਪੀਆਈ ਤੇ ਸ਼੍ਰੋਮਣੀ ਅਕਾਲੀ ਅੰਮ੍ਰਿਤਸਰ ਦੇ ਉਮੀਦਵਾਰਾਂ ਨੂੰ ਵੀ ਮੌਕਾ ਦਿੱਤਾ ਗਿਆ। ਇਸ ਹਲਕੇ ਤੋਂ 10 ਵਾਰ ਸ਼੍ਰੋਮਣੀ ਅਕਾਲੀ ਦਲ, 4 ਵਾਰ ਕਾਂਗਰਸ, 2 ਵਾਰ ਭਾਰਤੀ ਕਮਿਊਨਿਸਟ ਪਾਰਟੀ ਅਤੇ ਇਕ ਵਾਰ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਜਿੱਤ ਕੇ ਲੋਕ ਸਭਾ ਦੀ ਦਹਿਲੀਜ਼ ਲੰਘੇ ਹਨ। ਦੇਸ਼ ਦੀਆਂ 17 ਵਾਰ ਹੋਈਆਂ ਲੋਕ ਸਭਾ ਵਿਚ ਇਸ ਹਲਕੇ ਤੋਂ 19 ਸੰਸਦ ਮੈਂਬਰ ਜਿੱਤੇ ਹਨ। 1952 ਅਤੇ 1957 ਵਿਚ ਇਸ ਹਲਕੇ ਤੋਂ ਦੋ-ਦੋ ਲੋਕ ਸਭਾ ਮੈਂਬਰ ਬਣੇ, ਇਕ ਜਨਰਲ ਅਤੇ ਇਕ ਰਿਜ਼ਰਵ। ਇਸ ਤਰ੍ਹਾਂ ਕਾਂਗਰਸ ਨੇ 4 ਚੋਣਾਂ ਵਿਚ ਜਿੱਤ ਹਾਸਲ ਕਰਦਿਆਂ 6 ਮੈਂਬਰ ਪਾਰਲੀਮੈਂਟ ਵਿਚ ਭੇਜੇ। ਇਸ ਹਲਕੇ ਤੋਂ 1952 ਅਤੇ 1957 ਵਿਚ ਕਾਂਗਰਸ ਦੇ ਹੁਕਮ ਸਿੰਘ ਤੇ ਅਜੀਤ ਸਿੰਘ ਸੰਸਦ ਮੈਂਬਰ ਬਣੇ। 1962 ਵਿਚ ਅਕਾਲੀ ਦਲ ਦੇ ਧੰਨਾ ਸਿੰਘ ਗੁਲਸ਼ਨ, 1967 ਵਿਚ ਅਕਾਲੀ ਦਲ ਦੇ ਕਿੱਕਰ ਸਿੰਘ, 1971 ਵਿਚ ਭਾਰਤੀ ਕਮਿਊਨਿਸਟ ਪਾਰਟੀ ਦੇ ਭਾਨ ਸਿੰਘ ਭੌਰਾ, 1977 ਵਿਚ ਅਕਾਲੀ ਦਲ ਦੇ ਧੰਨਾ ਸਿੰਘ ਗੁਲਸ਼ਨ, 1980 ਵਿਚ ਕਾਂਗਰਸ ਦੇ ਹਾਕਮ ਸਿੰਘ, 1984 ਵਿਚ ਅਕਾਲੀ ਦਲ ਦੇ ਤੇਜਾ ਸਿੰਘ ਦਰਦੀ, 1989 ਵਿਚ ਅਕਾਲੀ ਦਲ ਅੰਮ੍ਰਿਤਸਰ ਦੇ ਸੁੱਚਾ ਸਿੰਘ ਮਲੋਆ, 1992 ਵਿਚ ਕਾਂਗਰਸ ਦੇ ਕੇਵਲ ਸਿੰਘ, 1996 ਵਿਚ ਅਕਾਲੀ ਦਲ ਦੇ ਹਰਿੰਦਰ ਸਿੰਘ ਖਾਲਸਾ, 1998 ਵਿਚ ਅਕਾਲੀ ਦਲ ਦੇ ਚਤਿੰਨ ਸਿੰਘ ਸਮਾਓ, 1999 ਭਾਰਤੀ ਕਮਿਊਨਿਸਟ ਪਾਰਟੀ ਦੇ ਭਾਨ ਸਿੰਘ ਭੌਰਾ, 2004 ਵਿਚ ਅਕਾਲੀ ਦਲ ਦੇ ਬੀਬੀ ਪਰਮਜੀਤ ਕੌਰ ਗੁਲਸ਼ਨ ਲੋਕ ਸਭਾ ਮੈਂਬਰ ਬਣੇ। ਉਪਰੰਤ 2009, 2014 ਅਤੇ 2019 ਵਿਚ ਲਗਾਤਾਰ ਤਿੰਨ ਵਾਰ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਜਿੱਤ ਪ੍ਰਾਪਤ ਕਰ ਕੇ ਸੰਸਦ ਮੈਂਬਰ ਬਣੀ। ਇਸ ਹਲਕੇ ਦੇ ਲੋਕਾਂ ਦੀ ਪਰਖ ਦੀ ਨਿਗ੍ਹਾ ਹੀ ਮੰਨੀ ਜਾ ਸਕਦੀ ਹੈ ਕਿ ਜੇ ਉਨ੍ਹਾਂ ਉੱਘੇ ਕਵੀਸ਼ਰ ਤੇ ਟਕਸਾਲੀ ਅਕਾਲੀ ਧੰਨਾ ਸਿੰਘ ਗੁਲਸ਼ਨ ਨੂੰ ਦੋ ਵਾਰ ਲੋਕ ਸਭਾ ਵਿਚ ਭੇਜਿਆ ਤਾਂ ਲੋਕ ਹੱਕਾਂ ਲਈ ਜੂਝਣ ਵਾਲੇ ਸੱਚੇ-ਸੁੱਚੇ ਕਮਿਊਨਿਸਟ ਆਗੂ ਭਾਨ ਸਿੰਘ ਭੌਰਾ ਨੂੰ ਵੀ ਇਹ ਮਾਣ ਬਖਸ਼ਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਫਤਹਿ ਸਿੰਘ ਦੇ ਹੁਕਮਾਂ ’ਤੇ ਫੁੱਲ ਚੜ੍ਹਾਉਂਦਿਆਂ ਉਨ੍ਹਾਂ ਦੇ ਅਨਪੜ੍ਹ ਡਰਾਈਵਰ ਕਿੱਕਰ ਸਿੰਘ ਨੂੰ ਮੈਂਬਰ ਪਾਰਲੀਮੈਂਟ ਬਣਾਇਆ ਅਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਕਤਲ ਕਰਨ ਵਾਲੇ ਬੇਅੰਤ ਸਿੰਘ ਦੇ ਪਿਤਾ ਬਾਬਾ ਸੁੱਚਾ ਸਿੰਘ ਮਲੋਆ ਨੂੰ ਵੀ ਵੱਡੀ ਗਿਣਤੀ ਵਿਚ ਵੋਟਾਂ ਪਾ ਕੇ ਜੇਤੂ ਬਣਾਇਆ। ਸਾਲ 2009 ਵਿਚ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਦੇ ਉਮੀਦਵਾਰ ਯੁਵਰਾਜ ਰਣਇੰਦਰ ਸਿੰਘ ਨੂੰ 1,20,948 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ। ਸਾਲ 2014 ਵਿਚ ਹਰਸਿਮਰਤ ਕੌਰ ਨੇ ਹੀ ਕਾਂਗਰਸ ਦੇ ਮਨਪ੍ਰੀਤ ਸਿੰਘ ਬਾਦਲ ਨੂੰ ਸਿਰਫ਼ 19,395 ਵੋਟਾਂ ਦੇ ਫ਼ਰਕ ਨਾਲ ਹਰਾਇਆ। 2019 ਵਿਚ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ 21,722 ਵੋਟਾਂ ਨਾਲ ਹਰਾਇਆ, ਇਹ ਫ਼ਰਕ ਸਿਰਫ਼ 1.8 ਫੀਸਦੀ ਸੀ।

Related Post