
ਹੱਜ ਕਰਨ ਲਈ ਮਾਲੇਰਕੋਟਲਾ ’ਚ ਤਿੰਨ ਦਿਨਾਂ ਸਿਖਲਾਈ ਕੈਂਪ 26 ਤੋਂ, ਦਿੱਤੀ ਜਾਵੇਗੀ ਮੱਕਾ ਤੇ ਮਦੀਨਾ ਦੀ ਜ਼ਿਆਰਤ ਸਬੰਧੀ ਹਾ
- by Aaksh News
- April 24, 2024

ਕੈਂਪ ਦੌਰਾਨ ਹੱਜ ਸਬੰਧੀ ਸੇਵਾਵਾਂ ਨਿਭਾਅ ਰਹੇ ਮਾਸਟਰ ਅਬਦੁਲ ਅਜ਼ੀਜ਼ ਹੱਜ ਦੇ ਸਫ਼ਰ ਸਬੰਧੀ ਜਿੱਥੇ ਸਰਕਾਰੀ ਕਾਰਵਾਈ ਸਬੰਧੀ ਜ਼ਰੂਰੀ ਜਾਣਕਾਰੀ ਦੇਣਗੇ ਉਥੇ ਸਫ਼ਰ ਦੀ ਕਾਗਜ਼ੀ ਕਾਰਵਾਈ ਬਾਰੇ ਸੇਵਾਵਾਂ ਦੇਣਗੇ। ਕੈਂਪ ਦੌਰਾਨ ਹੱਜ ਕਰਨ ਦੇ ਚਾਹਵਾਨਾਂ ਦੇ ਸਵਾਲਾਂ ਦਾ ਜਵਾਬ ਤੇ ਜ਼ਰੂਰੀ ਮਸਲੇ ਵੀ ਵਿਚਾਰੇ ਜਾਣਗੇ। ਪਵਿੱਤਰ ਹੱਜ ਯਾਤਰਾ ਕਰਨ ਦੇ ਚਾਹਵਾਨਾਂ ਲਈ ਹੱਜ ਕਮੇਟੀ ਆਫ ਇੰਡੀਆ ਦੀ ਸਰਪ੍ਰਸਤੀ ਤੇ ਪੰਜਾਬ ਸਰਕਾਰ ਦੀ ਸਟੇਟ ਹੱਜ ਕਮੇਟੀ ਦੀ ਅਗਵਾਈ ਵਿਚ ਯਤਨ ਜਾਰੀ ਹਨ। ਪੰਜਾਬ ਦੇ ਤਬਲੀਗ਼ੀ ਮਰਕਜ਼ ਵਿਖੇ ਉਲਮਾ ਇਕਰਾਮ ਦੀ ਸਰਪ੍ਰਸਤੀ ਹੇਠ ਤਿੰਨ ਦਿਨਾਂ ਸਿਖਲਾਈ ਕੈਂਪ ਮਦਨੀ ਮਰਕਜ ਮਾਲੇਰਕੋਟਲਾ ਵਿਖੇ 26 ਅਪ੍ਰੈਲ ਤੋਂ ਸ਼ੁਰੂ ਹੋਵੇਗਾ। ਮਦਨੀ ਮਸਜਿਦ ਵਿਚ ਲੱਗਣ ਵਾਲੇ ਇਸ 3 ਦਿਨਾਂ ਹੱਜ ਸਬੰਧੀ ਸਿਖਲਾਈ ਕੈਂਪ ਮੁਫ਼ਤੀ-ਏ-ਆਜ਼ਮ ਪੰਜਾਬ ਮੌਲਾਨਾ ਮੁਫ਼ਤੀ ਇਰਤਕਾ-ਉਲ-ਹਸਨ ਕਾਂਧਲਵੀ ਦੀ ਸਰਪ੍ਰਸਤੀ ਹੇਠ ਮੌਲਾਨਾ ਅਬਦੁਲ ਸੱਤਾਰ ਇਮਾਮ ਜੁਮਾ ਮਸਜਿਦ, ਮੁਫ਼ਤੀ ਮੁਹੰਮਦ ਯੂਨਸ ਬਿਜੋਕੀ, ਮੁਫ਼ਤੀ ਮੁਹੰਮਦ ਦਿਲਸ਼ਾਦ ਕਾਸਮੀ, ਮੁਫ਼ਤੀ ਤਾਹਿਰ ਕਾਸਮੀ ਅਤੇ ਸ਼ਹਿਬਾਜ਼ ਜ਼ਹੂਰ ਆਦਿ ਵੱਲੋਂ ਹੱਜ ਦੇ ਸਫ਼ਰ ਅਤੇ ਮੱਕਾ ਤੇ ਮਦੀਨਾ ਦੀ ਜ਼ਿਆਰਤ ਸਬੰਧੀ ਹਾਜੀਆਂ ਨੂੰ ਵਿਵਹਾਰਕ ਜਾਣਕਾਰੀ ਦਿੱਤੀ ਜਾਵੇਗੀ। ਕੈਂਪ ਦੌਰਾਨ ਹੱਜ ਸਬੰਧੀ ਸੇਵਾਵਾਂ ਨਿਭਾਅ ਰਹੇ ਮਾਸਟਰ ਅਬਦੁਲ ਅਜ਼ੀਜ਼ ਹੱਜ ਦੇ ਸਫ਼ਰ ਸਬੰਧੀ ਜਿੱਥੇ ਸਰਕਾਰੀ ਕਾਰਵਾਈ ਸਬੰਧੀ ਜ਼ਰੂਰੀ ਜਾਣਕਾਰੀ ਦੇਣਗੇ ਉਥੇ ਸਫ਼ਰ ਦੀ ਕਾਗਜ਼ੀ ਕਾਰਵਾਈ ਬਾਰੇ ਸੇਵਾਵਾਂ ਦੇਣਗੇ। ਕੈਂਪ ਦੌਰਾਨ ਹੱਜ ਕਰਨ ਦੇ ਚਾਹਵਾਨਾਂ ਦੇ ਸਵਾਲਾਂ ਦਾ ਜਵਾਬ ਤੇ ਜ਼ਰੂਰੀ ਮਸਲੇ ਵੀ ਵਿਚਾਰੇ ਜਾਣਗੇ। ਇਸ ਮੌਕੇ ਪੰਜਾਬ ਦੇ ਦੂਰ-ਦੁਰਾਡੇ ਇਲਾਕਿਆ ਤੋਂ ਆਉਣ ਵਾਲੇ ਸ਼ਰਧਾਲੂਆਂ ਵਿੱਚੋਂ ਉਹ, ਜਿਨ੍ਹਾਂ ਨੇ ਹੱਜ ਸਬੰਧੀ ਕਿਸ਼ਤ ਜਮ੍ਹਾਂ ਨਹੀ ਕਰਵਾਈ, ਮੌਕੇ ’ਤੇ ਹੀ ਬੈਂਕ ਵਿਚ ਜਮਾਂ ਕਰਵਾ ਸਕਣਗੇ ਤੇ ਹੋਰ ਜ਼ਰੂਰੀ ਕਾਰਵਾਈਆਂ ਲਈ ਪ੍ਰਬੰਧਕਾਂ ਵੱਲੋਂ ਸੇਵਾ ਕੀਤੀ ਜਾਵੇਗੀ।