ਕਫ ਸਿਰਪ ਮਾਮਲੇ ਵਿਚ ਸ਼ੁਭਮ ਜਾਇਸਵਾਲ ਸਮੇਤ 4 ਖਿਲਾਫ ਲੁਕਆਊਟ ਨੋਟਿਸ ਜਾਰੀ
- by Jasbeer Singh
- December 24, 2025
ਕਫ ਸਿਰਪ ਮਾਮਲੇ ਵਿਚ ਸ਼ੁਭਮ ਜਾਇਸਵਾਲ ਸਮੇਤ 4 ਖਿਲਾਫ ਲੁਕਆਊਟ ਨੋਟਿਸ ਜਾਰੀ ਵਾਰਾਣਸੀ, 24 ਦਸੰਬਰ 2025 : ਉੱਤਰ ਪ੍ਰਦੇਸ਼ `ਚ ਕੋਡੀਨ ਵਾਲੇ ਕਫ ਸਿਰਪ ਦੇ ਗ਼ੈਰ-ਕਾਨੂੰਨੀ ਕਾਰੋਬਾਰ `ਚ ਮੁਲਜ਼ਮ ਅਤੇ 50 ਹਜ਼ਾਰ ਰੁਪਏ ਦੇ ਇਨਾਮੀ ਸ਼ੁਭਮ ਜਾਇਸਵਾਲ ਸਮੇਤ 4 ਲੋਕਾਂ ਦੇ ਖਿਲਾਫ ਲੁਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ। ਪੁਲਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ । ਡੀ. ਸੀ. ਪੀ. ਨੇ ਦਿੱਤੀ ਸਮੁੱਚੀ ਜਾਣਕਾਰੀ ਪੁਲਸ ਦੇ ਡਿਪਟੀ ਕਮਿਸ਼ਨਰ (ਡੀ. ਸੀ. ਪੀ.) ਗੌਰਵ ਬੰਸਵਾਲ ਨੇ ਦੱਸਿਆ ਕਿ ਸ਼ੁਭਮ ਜਾਇਸਵਾਲ `ਤੇ ਪਹਿਲਾਂ 25 ਹਜ਼ਾਰ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ, ਜਿਸ ਨੂੰ ਬਾਅਦ `ਚ ਵਧਾ ਕੇ 50 ਹਜ਼ਾਰ ਰੁਪਏ ਕੀਤਾ ਜਾ ਚੁੱਕਿਆ ਹੈ। ਬੰਸਵਾਲ ਨੇ ਦੱਸਿਆ ਕਿ ਸ਼ੁਭਮ ਜਾਇਸਵਾਲ ਅਤੇ 3 ਹੋਰ ਆਕਾਸ਼ ਪਾਠਕ, ਅਮਿਤ ਜਾਇਸਵਾਲ ਅਤੇ ਦਿਵੇਸ਼ ਜੈਸਵਾਲ ਨੂੰ ਦੇਸ਼ ਛੱਡਣ ਤੋਂ ਰੋਕਣ ਲਈ ਸੋਮਵਾਰ ਨੂੰ ਲੁਕਆਊਟ ਨੋਟਿਸ ਜਾਰੀ ਕੀਤੇ ਗਏ। ਬੰਸਵਾਲ ਨੇ ਦੱਸਿਆ ਕਿ ਰਾਂਚੀ ਦੇ ਸ਼ੈਲੀ ਟੇਡਰਜ਼ ਨਾਲ ਜੁੜੀਆਂ ਕਈ ਫਰਮਾਂ ਦੇ ਲਾਇਸੰਸ ਵੀ ਰੱਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜਾਂਚ `ਚ ਸਾਹਮਣੇ ਆਇਆ ਹੈ ਕਿ ਸ਼ੁਭਮ ਜਾਇਸਵਾਲ ਲਈ ਦਿਵੇਸ਼ ਜਾਇਸਵਾਲ ਅਤੇ ਅਮਿਤ ਜਾਇਸਵਾਲ ਫਰਜ਼ੀ ਫਰਮਾਂ ਅਤੇ ਫਰਜ਼ੀ ਦਸਤਾਵੇਜ਼ਾਂ ਰਾਹੀਂ ਬਿੱਲ ਜੈਨਰੇਟ ਕਰਾਉਣ ਦਾ ਕੰਮ ਕਰਦੇ ਸਨ।
