

ਲੁਧਿਆਣਾ ਵਾਸੀਆਂ ਦਾ ਸਾਥ ਭਾਜਪਾ ਦੇ ਨਾਲ ਹੈ : ਜਸਪਾਲ ਗੰਗਰੋਲੀ – ਜੀਵਨ ਗੁਪਤਾ ਨੂੰ ਲੁਧਿਆਣਾ ਪੱਛਮੀ ਤੋਂ ਉਮੀਦਵਾਰ ਚੁਣੇ ਜਾਣ ਤੇ ਕੀਤੀ ਮੁਲਾਕਾਤ ਪਟਿਆਲਾ, : ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਜਸਪਾਲ ਸਿੰਘ ਗੰਗਰੋਲੀ ਨੇ ਆਖਿਆਕਿ ਲੁਧਿਆਣਾ ਵਾਸੀਆਂ ਦਾ ਸਾਥ ਪੂਰੀ ਤਰ੍ਹਾ ਭਾਜਪਾਦੇ ਨਾਲ ਹੈ, ਉਨਾ ਇਨਾ ਵਿਚਾਰਾਂ ਦਾ ਪ੍ਰਗਟਾਵਾ ਅੱਜ ਲੁਧਿਆਣਾ ਪੱਛਮੀ ਜਿਮਨੀ ਚੋਣ ਲਈ ਭਾਜਪਾ ਪਾਰਟੀ ਵੱਲੋਂ ਜੀਵਨ ਗੁਪਤਾ ਨੂੰ ਉਮੀਦਵਾਰ ਘੋਸ਼ਿਤ ਕੀਤੇ ਜਾਣ ਤੋ ਬਾਅਦ ਉਨਾ ਨਾਲ ਮੁਲਾਕਾਤ ਦੋਰਾਨ ਕੀਤਾ । ਜਸਪਾਲ ਗੰਗਰੋਲੀ ਨੇ ਆਖਿਆ ਕਿ ਸ਼ਹਿਰ ਦੇ ਵਪਾਰੀ ਵਰਗ, ਨੌਜਵਾਨਾਂ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਭਾਰਤੀ ਜਨਤਾ ਪਾਰਟੀ ਨੂੰ ਪੂਰਾ ਸਮਰਥਨ ਮਿਲ ਰਿਹਾ ਹੈ। ਭਾਜਪਾ ਨੇ ਲੋਕਾਂ ਦੀਆਂ ਉਮੀਦਾਂ ਨੂੰ ਧਿਆਨ ਵਿੱਚ ਰੱਖਦਿਆਂ ਇਕ ਮਜ਼ਬੂਤ ਅਤੇ ਲੋਕਪ੍ਰਿਯ ਚਿਹਰੇ ਨੂੰ ਮੈਦਾਨ ਵਿੱਚ ਉਤਾਰਿਆ ਹੈ। ਜੀਵਨ ਗੁਪਤਾ ਲੰਮੇ ਸਮੇਂ ਤੋਂ ਲੁਧਿਆਣਾ ਦੇ ਵਪਾਰਕ ਤੇ ਸਮਾਜਿਕ ਮੰਚਾਂ ਉੱਤੇ ਸਰਗਰਮ ਹਨ ਅਤੇ ਉਨ੍ਹਾਂ ਦੀ ਛਵੀ ਇੱਕ ਈਮਾਨਦਾਰ ਤੇ ਨਿੱਖਰੀ ਹੋਈ ਲੀਡਰ ਵਜੋਂ ਬਣੀ ਹੋਈ ਹੈ। ਉਨਾ ਜੀਵਨ ਗੁਪਤਾ ਦਾ ਸਨਮਾਨਵੀਕੀਤਾ।