post

Jasbeer Singh

(Chief Editor)

Punjab

ਲੁਧਿਆਣਾ ਪੱਛਮੀ ਦੀ ਚੋਣ ਐਮ ਪੀ ਸੰਜੀਵ ਅਰੋੜਾ ਨਹੀਂ , ਕੇਜਰੀਵਾਲ ਲੜ ਰਿਹੈ - ਭਾਰਤ ਭੂਸ਼ਣ ਆਸ਼ੂ

post-img

ਲੁਧਿਆਣਾ ਪੱਛਮੀ ਦੀ ਚੋਣ ਐਮ ਪੀ ਸੰਜੀਵ ਅਰੋੜਾ ਨਹੀਂ , ਕੇਜਰੀਵਾਲ ਲੜ ਰਿਹੈ - ਭਾਰਤ ਭੂਸ਼ਣ ਆਸ਼ੂ ਯੁੱਧ ਨਸ਼ਿਆਂ ਵਿਰੁੱਧ ਦੀ ਨਿਕਲੀ ਫੂਕ ਨਸ਼ਿਆਂ ਨਾਲ ਮਰ ਰਹੇ ਲੋਕ ਲੁਧਿਆਣਾ : ਦਿੱਲੀ ਵਿੱਚ ਆਪਣਾ ਆਧਾਰ ਗੁਆ ਚੁੱਕੀ ਪਾਰਟੀ ਤੇ ਇਸ ਦੇ ਆਗੂ ਪੰਜਾਬ ਨੂੰ ਦੋਹੀਂ ਹੱਥੀਂ ਲੁੱਟਣ ਤੇ ਕੁੱਟਣ ਦਾ ਕੰਮ ਕਰ ਕਹੇ ਹਨ । ਲੁਧਿਆਣਾ ਪੱਛਮੀ ਦੀ ਉਪ ਚੋਣ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨਹੀਂ ਖੁਦ ਕੇਜਰੀਵਾਲ ਲੜ ਰਿਹਾ ਹੈ । ਇਹ ਸ਼ਬਦ ਲੁਧਿਆਣਾ ਪੱਛਮੀ ਦੇ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਵੱਖ ਵੱਖ ਪਬਲਿਕ ਮੀਟਿੰਗਾਂ ਨੂੰ ਸੰਬੋਧਨ ਕਰਨ ਮੌਕੇ ਕਹੇ । ਆਸ਼ੂ ਨੇ ਕਿਹਾ ਕਿ ਕੇਜਰੀਵਾਲ ਨੂੰ ਚੋਰ ਮੋਰੀ ਰਾਹੀਂ ਰਾਜ ਸਭਾ ਵਿੱਚ ਭੇਜਣ ਲਈ ਸੰਜੀਵ ਅਰੋੜਾ ਨੂੰ ਚੋਣ ਲੜਾਈ ਜਾ ਰਹੀ ਹੈ । ਇਸ ਮੌਕੇ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਨਾਲ ਨਿੱਤ ਦਿਨ ਮੌਤਾਂ ਹੋ ਰਹੀਆਂ ਹਨ । 30 ਤੋਂ ਵੱਧ ਲੋਕ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਦੇ ਮੂੰਹ ਵਿੱਚ ਜਾ ਪਏ ਹਨ ਤੇ ਹਰ ਰੋਜ਼ ਚਿੱਟਾ ਪੀ ਕੇ ਮਰਨ ਵਾਲੇ ਨੌਜਵਾਨਾਂ ਦੀਆਂ ਖਬਰਾਂ ਮੀਡੀਆ ਚ ਆ ਰਹੀਆਂ ਹਨ । ਪਰ ਸੱਤਾ ਤੇ ਹਾਕਮ ਧਿਰ ਅਤੇ ਉਹਨਾਂ ਦੇ ਆਕਾ ਨਸ਼ਿਆਂ ਵਿਰੁੱਧ ਝੂਠੀਆਂ ਯਾਤਰਾ , ਇਸ਼ਤਿਹਾਰਬਾਜ਼ੀ ਤੇ ਰੈਲੀਆਂ ਕੱਢ ਕੇ ਆਮ ਲੋਕਾਂ ਦਾ ਧਿਆਨ ਇਸ ਸੰਜੀਦਾ ਮੁੱਦੇ ਤੋਂ ਭਟਕਾਉਣ ਦੀ ਕੋਸ਼ਿਸ਼ ਰਹੇ ਹਨ । ਆਸ਼ੂ ਨੇ ਕਿਹਾ ਕਿ ਪੰਜਾਬ ਵਿੱਚ ਸਰਕਾਰਲਦਾ ਚਲਾਇਆ ਯੁੱਧ ਨਸ਼ਿਆਂ ਵਿਰੱਧ ਫੇਲ੍ਹ ਹੋ ਚੁੱਕਾ ਹੈ । ਉਹਨਾਂ ਕਿਹਾ ਕਿ ਪੰਜਾਬ ਦੇ ਹਰ ਛੋਟੇ ਵੱਡੇ ਸ਼ਹਿਰਾਂ ਵਿੱਚ ਨਿੱਤ ਹੋ ਰਹੀ ਕਤਲੋਗਾਰਦ , ਫਿਰੌਤੀ , ਲੁੱਟ - ਖੋਹ ਤੇ ਘਰਾਂ ਦੇ ਬਾਹਰ ਗੋਲੀਆਂ ਚਲਾਉਣ ਵਾਲੇ ਗੈਂਗਸਟਰਾਂ ਦੀਆਂ ਵਾਰਦਾਤਾਂ ਤੋਂ ਪੰਜਾਬ ਵਾਸੀ ਡਾਹਢੇ ਪਰੇਸ਼ਾਨ ਹਨ । ਪਰ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ , ਕੇਵਲ ਚੁਟਕਲਿਆਂ ਤੇ ਮਸ਼ਕਰੀਬਾਜ਼ੀ ਦੀ ਰਾਜਨੀਤੀ ਕੀਤੀ ਜਾ ਰਹੀ ਹੈ । “ਰੋਮ ਸੜ ਰਿਹਾ ਹੈ ਤੇ ਨੀਰੋ ਬੰਸਰੀ ਵਜਾ ਰਿਹਾ ਹੈ”, ਇਹ ਕਹਾਵਤ ਪੰਜਾਬ ਤੇ ਬਿੱਲਕੁੱਲ ਠੀਕ ਢੁੱਕਦੀ ਹੈ । ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਜਾ ਰਹੀ ਅਤੇ ਗੈਰ ਸੰਵਿਧਾਨਿਕ ਅਹੁਦਿਆਂ ਦੇ ਮਾਲਕਾਂ ਨੂੰ ਗਾਰਦਾਂ - ਸਕਿਉਰਿਟੀ ਨਾਲ ਨਿਵਾਜ ਕੇ ਪੰਜਾਬ ਦਾ ਮਾਲੀਆ ਲੁਟਾਇਆ ਜਾ ਰਿਹਾ । ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਇਸ ਸਰਕਾਰ ਦੀ ਮੱਕਾਰੀ ਨੂੰ ਸਮਝ ਚੁੱਕੇ ਹਨ । ਭਾਰਤ ਭੂਸ਼ਣ ਆਸ਼ੂ ਨੇ ਸਮੁੱਚੇ ਪੰਜਾਬ ਵਾਸੀਆਂ ਤੇ ਖ਼ਾਸਕਰ ਹਲਕਾ ਪੱਛਮੀ ਦੇ ਵੋਟਰਾਂ ਨੂੰ ਅਪੀਲ ਕੀਤੀ ਹਿ ਕਿ ਉਹ ਬਿਨਾਂ ਡਰ , ਭੈਅ ਅਤੇ ਦਬਾਅ ਤੋਂ ਬਾਹਰ ਆਕੇ ਦੇਸ਼ ਦੇ ਲੋਕਤੰਤਰਿਕ ਢਾਂਚੇ ਨੂੰ ਬਚਾਉਣ ਲਈ ਕਾਂਗਰਸ ਪਾਰਟੀ ਦਾ ਸਾਥ ਦੇਣ । ਆਸ਼ੂ ਨੇ ਲੁਧਿਆਣਾ ਪੱਛਮੀ ਦੇ ਵੋਟਰਾਂ ਨਾਲ ਵਾਇਦਾ ਕੀਤਾ ਹੈ ਕਿ ਉਹ ਖੁਦ ਤੇ ਉਸਦਾ ਪਰਿਵਾਰ ਹਲਕੇ ਦੇ ਹਰ ਨਾਗਰਿਕ ਤੇ ਵੋਟਰ ਦਾ ਸ਼ੁਕਰਗੁਜ਼ਾਰ ਹੋਵੇਗਾ ਤੇ ਹਰ ਦੁੱਖ ਸੁੱਖ ਵਿੱਚ ਉਹਨਾੰ ਨਾਲ ਖੜ੍ਹਾ ਰਹੇਗਾ । ਉਹਨਾਂ ਕਿਹਾ ਕਿ ਹਲਕਾ ਲੁਧਿਆਣਾ ਪੱਛਮੀ ਦੇ ਵਿਕਾਸ , ਤੇ ਤਰੱਕੀ ਲਈ ਉਹ ਹਮੇਸ਼ਾ ਵਚਨਬੱਧ ਹੈ । ਜ਼ਿਕਰਯੋਗ ਹੈ ਕਿ ਭਾਰਤ ਭੂਸ਼ਣ ਆਸ਼ੂ ਨੇ ਸ਼ਨੀਵਾਰ ਨੂੰ ਪੱਛਮੀ ਹਲਕੇ ਦਾ ਤੁਫ਼ਾਨੀ ਦੌਰਾ ਕਰਦਿਆਂ ਵੱਖ ਵੱਖ ਮੁਹੱਲਿਆਂ ਵਿੱਚ ਦਰਜਨ ਦੇ ਕਰੀਬ ਮੀਟਿੰਗਾਂ ਕਰਕੇ ਕਾਂਗਰਸ ਵਰਕਰਾਂ ਤੇ ਸਪੋਟਰਾਂ ਨੂੰ ਲਾਮਬੰਦ ਕੀਤਾ ।

Related Post