post

Jasbeer Singh

(Chief Editor)

Punjab

ਐੱਮ. ਏ. ਸੀ. ਟੀ. ਚੰਡੀਗੜ੍ਹ ਦਿੱਤਾ ਸੜਕ ਹਾਦਸੇ `ਚ ਮਾਰੇ ਗਏ ਸੇਵਾਮੁਕਤ ਫੌਜੀ ਦੇ ਪਰਿਵਾਰ ਨੂੰ 67.04 ਲੱਖ ਰੁਪਏ ਦਾ ਮੁ

post-img

ਐੱਮ. ਏ. ਸੀ. ਟੀ. ਚੰਡੀਗੜ੍ਹ ਦਿੱਤਾ ਸੜਕ ਹਾਦਸੇ `ਚ ਮਾਰੇ ਗਏ ਸੇਵਾਮੁਕਤ ਫੌਜੀ ਦੇ ਪਰਿਵਾਰ ਨੂੰ 67.04 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਚੰਡੀਗੜ੍ਹ : ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ (ਐੱਮ.ਏ.ਸੀ.ਟੀ.) ਚੰਡੀਗੜ੍ਹ ਨੇ ਸੜਕ ਹਾਦਸੇ `ਚ ਮਾਰੇ ਗਏ ਸੇਵਾਮੁਕਤ ਫੌਜੀ ਦੇ ਪਰਿਵਾਰ ਨੂੰ 67.04 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ। ਕਾਂਗੜਾ ਦਾ ਰਹਿਣ ਵਾਲਾ ਵਿਨੋਦ ਫੌਜ ਤੋਂ ਸੇਵਾਮੁਕਤ ਹੋਇਆ ਸੀ ਅਤੇ ਇਕ ਨਿੱਜੀ ਕੰਪਨੀ `ਚ ਟੈਕਨੀਸ਼ੀਅਨ ਦੇ ਤੌਰ `ਤੇ ਕੰਮ ਕਰ ਰਿਹਾ ਸੀ। ਦੋ ਸਾਲ ਪਹਿਲਾਂ ਉਹ ਕਿੰਨੌਰ ਦੇ ਪੂਹ ਖੇਤਰ `ਚ ਕਿਸੇ ਕੰਮ ਲਈ ਆਪਣੇ ਸਾਥੀਆਂ ਨਾਲ ਕਾਰ `ਚ ਜਾ ਰਿਹਾ ਸੀ। ਰਸਤੇ `ਚ ਉਨ੍ਹਾਂ ਦੀ ਕਾਰ 70 ਮੀਟਰ ਹੇਠਾਂ ਸਤਲੁਜ ਦਰਿਆ `ਚ ਡਿੱਗ ਗਈ। ਇਸ ਹਾਦਸੇ `ਚ ਉਸ ਦਾ ਸਾਥੀ ਕਮਲ ਕੁਮਾਰ ਅਤੇ ਰਾਜਸਥਾਨ ਦੇ ਅਲਵਰ ਦਾ ਰਹਿਣ ਵਾਲਾ ਸੱਤਿਆਵੀਰ ਸਿੰਘ ਸੁਥਵਾਲ ਵੀ ਜ਼ਖ਼ਮੀ ਹੋ ਗਏ। ਐਡਵੋਕੇਟ ਨਵਦੀਪ ਅਰੋੜਾ ਨੇ ਵਿਨੋਦ ਦੇ ਪਰਿਵਾਰ ਵੱਲੋਂ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ। ਕਾਰ ਦਾ ਬੀਮਾ ਐਚਡੀਐਫਸੀ ਐਗਰੋ ਜਨਰਲ ਕੰਪਨੀ ਨੇ ਕੀਤਾ ਸੀ ਅਤੇ ਉਸ ਦਾ ਦਫ਼ਤਰ ਚੰਡੀਗੜ੍ਹ ਦੇ ਸੈਕਟਰ-9 ਵਿਚ ਹੈ। ਇਸ ਲਈ ਇਹ ਕੇਸ ਚੰਡੀਗੜ੍ਹ ਵਿਚ ਦਾਇਰ ਕੀਤਾ ਗਿਆ ਸੀ। ਮ੍ਰਿਤਕ ਦੇ ਪਰਿਵਾਰ ਨੇ ਇਸ ਹਾਦਸੇ `ਚ ਕਾਰ ਚਲਾ ਰਹੇ ਸੱਤਿਆਵੀਰ ਸਿੰਘ ਦੀ ਲਾਪਰਵਾਹੀ ਦਾ ਦੋਸ਼ ਲਾਇਆ ਹੈ। ਉਸਨੇ ਸੱਤਿਆਵੀਰ ਅਤੇ ਬੀਮਾ ਕੰਪਨੀ ਦੇ ਖ਼ਿਲਾਫ਼ ਪਟੀਸ਼ਨ ਦਾਇਰ ਕੀਤੀ ਸੀ। 29 ਮਈ 2022 ਨੂੰ ਵਿਨੋਦ ਚੰਦ, ਕਮਲ ਕੁਮਾਰ ਅਤੇ ਸੱਤਿਆਵੀਰ ਸਿੰਘ ਪੰਚਕੂਲਾ ਤੋਂ ਆਰਮੀ ਸਿਗਨਲ ਦਫ਼ਤਰ, ਪੂਹ ਲਈ ਰਵਾਨਾ ਹੋਏ। ਸੱਤਿਆਵੀਰ ਕਾਰ ਚਲਾ ਰਿਹਾ ਸੀ। ਦੋਸ਼ ਮੁਤਾਬਕ ਉਹ ਤੇਜ਼ ਰਫਤਾਰ ਅਤੇ ਲਾਪਰਵਾਹੀ ਨਾਲ ਗੱਡੀ ਚਲਾ ਰਿਹਾ ਸੀ। ਰਾਤ ਕਰੀਬ 9.30 ਵਜੇ ਜਦੋਂ ਉਹ ਪੂਹ ਨੇੜੇ ਸਪੈਲੋ ਪਿੰਡ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਤੇਜ਼ ਰਫਤਾਰ ਕਾਰਨ ਅਚਾਨਕ ਬੇਕਾਬੂ ਹੋ ਗਈ ਅਤੇ 70 ਮੀਟਰ ਹੇਠਾਂ ਸਤਲੁਜ ਦਰਿਆ `ਚ ਡਿੱਗ ਗਈ। ਇਸ ਹਾਦਸੇ ਵਿਚ ਤਿੰਨੋਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਰੇਕਾਂਗ ਪੀਓ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਵਿਨੋਦ ਨੇ ਦਮ ਤੋੜ ਦਿੱਤਾ।ਪਰਿਵਾਰ ਨੇ ਪਟੀਸ਼ਨ `ਚ ਕਿਹਾ ਕਿ ਵਿਨੋਦ ਚੰਦ ਦੀ ਉਮਰ 55 ਸਾਲ ਸੀ। ਉਹ ਫੌਜ ਤੋਂ ਰਿਟਾਇਰ ਹੋਏ ਸਨ। ਇਸ ਸਮੇਂ ਉਹ ਕੰਪਨੀ ਟੈਲੈਂਟਪੂਲ ਐਂਡ ਇਨਫਰਾਸਟ੍ਰਕਚਰ ਪ੍ਰਾਈਵੇਟ ਲਿਮਟਿਡ ਵਿਚ ਟੈਕਨੀਸ਼ੀਅਨ ਵਜੋਂ ਕੰਮ ਕਰ ਰਿਹਾ ਸੀ। ਉਸ ਨੂੰ 37034 ਰੁਪਏ ਤਨਖਾਹ ਮਿਲਦੀ ਸੀ ਜਦੋਂ ਕਿ ਉਸ ਦੀ ਮਹੀਨਾਵਾਰ ਪੈਨਸ਼ਨ 29525 ਰੁਪਏ ਸੀ। ਉਸ ਦੀਆਂ ਬਹੁਤ ਸਾਰੀਆਂ ਪਰਿਵਾਰਕ ਜ਼ਿੰਮੇਵਾਰੀਆਂ ਸਨ। ਇਸ ਲਈ ਪਰਿਵਾਰ ਨੇ ਉਸ ਦੀ ਮੌਤ ਲਈ 1 ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ।

Related Post